ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀਲੰਕਾ ‘ਚ ਈਸਟਰ ਵਾਲੇ ਦਿਨ ਹੋਏ ਬੰਬ ਧਮਾਕੇ ਦੇ ਕਾਰਨ 253 ਲੋਕ ਇਸ ਧਮਾਕੇ ਦੇ ਕਾਰਨ ਮਾਰੇ ਜਿਹਨਾਂ ਵਿੱਚ 40 ਵਿਦੇਸ਼ੀ ਵੀ ਸ਼ਾਮਲ ਸਨ। ਇਹਨਾ ਹੀ ਨਹੀਂ ਇਸ ਧਮਾਕੇ ਦੇ ਕਾਰਨ ਕਈ ਲੋਕਾਂ ਨੂੰ ਹਿਰਾਸਤ ਚ ਲਿਆ ਗਿਆ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਕ ਭਾਰਤੀ ਪੱਤਰਕਾਰ ਨੂੰ ਵੀ ਹਿਰਾਸਤ ਚ ਲਿਆ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਪੱਤਰਕਾਰ ਜਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਕਾਰਨ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ।
ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਬਰਦਸਤੀ ਦਾਖਿਲ ਹੋਣ ਦੇ ਕਾਰਨ ਉਹਨਾਂ ਨੇ ਭਾਰਤੀ ਪੱਤਰਕਾਰ ਨੂੰ ਹਿਰਾਸਤ ਚ ਕਰ ਲਿਆ ਗਿਆ। ਇਸ ਤੋਂ ਇਲਾਵਾ ਭਾਰਤੀ ਪੱਤਰਕਾਰ ਦੀ ਪਹਿਚਾਣ ਦਿੱਲੀ ਚ ਇਕ ਨਿਜੀ ਚੈਨਲ ਚ ਕੰਮ ਕਰਨ ਵਾਲੇ ਸਿੱਦੀਕੀ ਅਹਿਮਦ ਦਾਨਿਸ਼ ਦੇ ਨਾਂ ਤੋਂ ਹੋਈ ਹੈ।


