ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਲੋਕ ਹਥਿਆਰਾਂ ਦੇ ਸੌਕਿਨ ਹਨ ਜਿਸ ਕਾਰਨ ਕਈ ਵਾਰ ਇਹਨਾਂ ਹਥਿਆਰਾਂ ਦੇ ਕਾਰਨ ਹੀ ਕਈ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪੰਜਾਬ ਵਿੱਚ 19 ਮਈ ਨੂੰ ਲੋਕਸਭਾ ਚੋਣ ਦੀਆਂ ਵੋਟਿੰਗ ਹੋਣ ਵਾਲੀ ਹੈ ਪਰ ਪੰਜਾਬ ਦੇ ਕਈ ਜਿਲ੍ਹੇ ਅਜਿਹੇ ਵੀ ਹਨ ਜਿੱਥੇ ਲੋਕਾਂ ਨੇ ਲਾਇਸੰਸੀ ਹਥਿਆਰ ਜਮਾਂ ਨਹੀਂ ਕਰਵਾਏ ਹਨ।
ਉੱਥੇ ਹੀ ਜੇਕਰ ਖੰਨਾ, ਸੰਗਰੂਰ, ਮੋਗਾ ਤਰਨਤਾਰਨ ਤੇ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਇਹ ਉਹ ਸ਼ਹਿਰ ਹਨ ਜਿਹਨਾਂ ਨੇ ਸਭ ਤੋਂ ਵੱਧ ਹਥਿਆਰ ਜਮਾ ਕਰਵਾਏ ਹਨ।
ਉੱਥੇ ਹੀ ਜੇਕਰ ਪੰਜਾਬ ਦੇ ਸਭ ਤੋਂ ਘੱਟ ਹਥਿਆਰ ਜਮ੍ਹਾ ਕਰਵਾਉਣ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਨੇ ਸਭ ਤੋਂ ਘੱਟ ਹਥਿਆਰ ਜਮਾ ਕਰਵਾਏ ਹਨ। ਕਾਬਿਲੇਗੌਰ ਹੈ ਕਿ ਪੰਜਾਬ ਦੇ ਜਿਲ੍ਹਾ ਪਟਿਆਲਾ ਸਭ ਤੋਂ ਵੱਧ ਹਥਿਆਰ ਰੱਖਣ ਦਾ ਸ਼ੌਕਿਨ ਹੈ। ਜਦਕਿ ਮੋਗਾ ਦੂਜੇ ਸਥਾਨ ਤੇ ਹੈ।


