ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਕਈ ਕਿਸਾਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਮਿਹਨਤ ਦੀ ਫਸਲ ਸੜ੍ਹ ਕੇ ਰਾਖ ਹੋ ਗਈ। ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਉੱਥੇ ਹੀ ਇਹਨਾਂ ਕਿਸਾਨਾਂ ਦੀ ਮਦਦ ਲਈ ਪੰਜਾਬੀ ਗਾਇਕ ਸਾਹਮਣੇ ਆ ਰਹੇ ਹਨ। ਦਸ ਦਈਏ ਕਿ ਕੁਝ ਸਮੇਂ ਪਹਿਲਾ ਬੀ ਪੰਜਾਬੀ ਗਾਇਕ ਐਮੀ ਵਿਰਕ ਤੇ ਜਗਦੀਪ ਰੰਧਾਵਾ ਕਿਸਾਨਾਂ ਦੀਆਂ ਮਦਦ ਕਰਨ ਲਈ ਅੱਗੇ ਆਏ। ਇਹਨਾਂ ਤੋਂ ਇਲਾਵਾ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਵੀ ਇਹਨਾਂ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਆਈ ਹੈ।
ਗਾਇਕਾ ਸੁਨੰਦਾ ਸ਼ਰਮਾ ਨੇ ਕਿਸਾਨਾਂ ਲਈ ਸਦੇਸ਼ ਲਿਖਦੇ ਹੋਏ ਕਿਹਾ ਕਿ ਦੇਸ਼ ਭਰ ਚ ਜਿੱਥੇ ਕਿਸਾਨ ਵਾਢੀ ਦੀ ਫਸਲ ਦੀ ਕਟਾਈ ਕਰ ਰਹੇ ਹਨ ਉੱਥੇ ਹੀ ਪੰਜਾਬ ਵਿੱਚ ਕਿਸਾਨ ਆਪਣੀ ਮਿਹਨਤ ਦੀ ਫਸਲ ਨੂੰ ਰਾਖ ਹੁੰਦੇ ਹੋਏ ਦੇਖ ਰਹੇ ਹਨ। ਇਹਨਾਂ ਦਾ ਜਿਆਦਾ ਖਾਮਿਯਾਜਾ ਛੋਟੇ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਸੁਨੰਦਾ ਸ਼ਰਮਾ ਕਣਕ ਦੀ ਫਸਲ ਨੂੰ ਅੱਗ ਲੱਗਣ ਦੇ ਕਾਰਨ ਝੁਲਸੇ ਕਿਸਾਨ ਦੀ ਮਦਦ ਕਰਨ ਲਈ ਅੱਗੇ ਆਏ ਹਨ। ਉਹਨਾਂ ਨੇ ਕਿਹਾ ਕਿ ਉਹ ਆਪਣੇ ਕਿਸਾਨ ਵੀਰੇ ਦੀ ਮਦਦ ਕਰਨਾ ਚਾਹੁੰਦੇ ਹਨ।
https://www.instagram.com/p/Bw7kjsWANBJ/
ਮਦਦ ਲਈ ਉਹਨਾਂ ਨੇ ਆਪਣਾ ਇਕ ਨੰਬਰ ਵੀ ਸ਼ੇਅਰ ਕੀਤਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਅੱਗ ਤੋਂ ਬਚਾਉਂਦਾ ਹੋਏ ਕਿਸਾਨ ਵੀਰਾ ਝੁਲਸ ਗਿਆ ਉਹ ਇਸ ਕਿਸਾਨ ਵੀਰੇ ਦੀ ਮਦਦ ਕਰਨਾ ਚਾਹੁੰਦੇ ਹਨ। ਨਾਲ ਹੀ ਸੁਨੰਦਾ ਸ਼ਰਮਾ ਨੇ ਇਕ ਨੰਬਰ 9023500234 ਤੇ ਸਪੰਰਕ ਕਰਨ ਲਈ ਵੀ ਕਿਹਾ ਹੈ। ਜਿਸ ਨਾਲ ਉਹ ਉਸ ਕਿਸਾਨ ਦੀ ਮਦਦ ਕਰ ਸਕਣ।

