ਚੀਨ ਦੇ ਕੂੜਪ੍ਰਚਾਰ ‘ਤੇ ਭਾਰਤ ਵਲੋਂ ਜਵਾਬੀ ਹਮਲਾ, ਜਾਰੀ ਕੀਤੀਆਂ ਭਾਰਤੀ ਫੌਜ ਦੀਆਂ ਤਸਵੀਰਾਂ

ਨਵੀਂ ਦਿੱਲੀ : ਨਵੇਂ ਸਾਲ ਮੌਕੇ ਗਲਵਾਨ (ਗਲਵਾਨ) ਵਿਚ ਭਾਰਤੀ ਤਿਰੰਗਾ (Indian Flag) ਲਹਿਰਾਇਆ ਗਿਆ। ਇਸ ਦੀ ਇਕ ਤਸਵੀਰ ਸਾਹਮਣੇ ਆਈ ਹੈ, ਹਾਲਾਂਕਿ ਅਜੇ ਤੱਕ…

ਨਵੀਂ ਦਿੱਲੀ : ਨਵੇਂ ਸਾਲ ਮੌਕੇ ਗਲਵਾਨ (ਗਲਵਾਨ) ਵਿਚ ਭਾਰਤੀ ਤਿਰੰਗਾ (Indian Flag) ਲਹਿਰਾਇਆ ਗਿਆ। ਇਸ ਦੀ ਇਕ ਤਸਵੀਰ ਸਾਹਮਣੇ ਆਈ ਹੈ, ਹਾਲਾਂਕਿ ਅਜੇ ਤੱਕ ਇਸ ਤਸਵੀਰ ਦੀ ਪੁਸ਼ਟੀ ਆਰਮੀ ਨੇ ਨਹੀਂ ਕੀਤੀ ਹੈ। ਨਿਊਜ਼ ਏਜੰਸੀ (News Agency) ਏ.ਐੱਨ.ਆਈ. ਨੇ ਸਕਿਓਰਿਟੀ ਸੂਤਰਾਂ ਦੇ ਹਵਾਲੇ ਤੋਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ। ਤਸਵੀਰਾਂ ਵਿਚ ਫੌਜ ਦੇ 30 ਜਵਾਨ ਤਿਰੰਗੇ ਦੇ ਨਾਲ ਨਜ਼ਰ ਆ ਰਹੇ ਹਨ। ਜਵਾਨਾਂ ਦੇ ਹੱਥਾਂ ਵਿਚ ਹਥਿਆਰ ਹਨ। ਇਕ ਤਿਰੰਗਾ ਭਾਰਤੀ ਚੌਕੀ ‘ਤੇ ਲਹਿਰਾ ਰਿਹਾ ਹੈ ਅਤੇ ਦੂਜਾ ਤਿਰੰਗਾ ਜਵਾਨਾਂ ਦੇ ਹੱਥਾਂ ਵਿਚ ਹੈ। Also Read : ਪੰਜਾਬ ਸਕੱਤਰੇਤ ਵਿਚ ਵੀ ਕੋਰੋਨਾ ਦਾ ਖੌਫ : ਮੁਲਾਜ਼ਮਾਂ ‘ਤੇ ਲੱਗੀਆਂ ਇਹ ਪਾਬੰਦੀਆਂ

 

ਇਹ ਤਸਵੀਰਾਂ ਉਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਪੀ.ਐੱਲ.ਏ. ਦੇ ਫੌਜੀ ਗਲਵਾਨ ਵਿਚ ਆਪਣੇ ਇਲਾਕੇ ਵਿਚ ਚੀਨੀ ਝੰਡਾ ਲਹਿਰਾ ਰਹੇ ਹਨ ਅਤੇ ਰਾਸ਼ਟਰਗਾਨ ਗਾ ਰਹੇ ਹਨ। ਹੁਣ ਭਾਰਤੀ ਜਵਾਨਾਂ ਦੀਆਂ ਤਸਵੀਰਾਂ ਨੂੰ ਗਲਵਾਨ ਵਿਚ ਚੀਨ ਦੇ ਕੂੜਪ੍ਰਚਾਰ ਦੇ ਜਵਾਬ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਵਿਚ ਐੱਲ.ਏ.ਸੀ. ‘ਤੇ ਭਾਰਤੀ ਹਥਿਆਰਬੰਦ ਜਵਾਨ ਤਾਇਨਾਤ ਨਜ਼ਰ ਆ ਰਹੇ ਹਨ। ਰਿਪੋਰਟਸ ਮੁਤਾਬਕ ਭਾਰਤੀ ਫੌਜ ਅਤੇ ਚੀਨੀ ਜਵਾਨਾਂ ਨੇ ਪੱਛਮੀ ਲੱਦਾਖ ਵਿਚ ਇਕ-ਦੂਜੇ ਨੂੰ ਮਠਿਆਈਆਂ ਵੰਡੀਆਂ। ਹਾਟ ਸਪ੍ਰਿੰਗਸ, ਡੇਮਚੋਕ, ਨਾਥੂਲਾ ਅਤੇ ਕੋਂਗਰਾ ਲਾ ਇਲਾਕੇ ਵਿਚ ਦੋਹਾਂ ਪਾਸਿਓਂ ਮਠਿਆਈਆਂ ਦਾ ਲੈਣ-ਦੇਣ ਕੀਤਾ ਗਿਆ। Also Read : ਦਿੱਲੀ ਵਿਚ ਲੱਗਾ ਨਾਈਟ ਕਰਫਿਊ, ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼ 


ਚੀਨ ਦੇ ਇਕ ਵੈਰੀਫਾਈਡ ਸੋਸ਼ਲ ਮੀਡੀਆ ਅਕਾਉਂਟ ਤੋਂ ਗਲਵਾਨ ਵਿਚ ਚੀਨੀ ਝੰਡਾ ਲਹਿਰਾਉਂਦੇ ਹੋਏ ਵੀਡੀਓ ਪੋਸਟ ਕੀਤੀ ਗਈ ਸੀ। ਕੈਪਸ਼ਨ ਵਿਚ ਲਿਖਿਆ ਸੀ-2022 ਦੇ ਪਹਿਲੇ ਦਿਨ ਗਲਵਾਨ ਘਾਟੀ ‘ਤੇ ਚੀਨ ਦਾ ਝੰਡਾ ਲਹਿਰਾ ਰਿਹਾ ਹੈ। ਇਹ ਝੰਡਾ ਖਾਸ ਹੈ, ਕਿਉਂਕਿ ਇਸ ਨੂੰ ਇਕ ਵਾਰ ਬੀਜਿੰਗ ਦੇ ਤਿਆਨਮੇਨ ਸਕੁਆਇਰ ‘ਤੇ ਵੀ ਲਹਿਰਾਇਆ ਗਿਆ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲਿਖਿਆ ਸੀ। ਗਲਵਾਨ ‘ਤੇ ਸਾਡਾ ਤਿਰੰਗਾ ਹੀ ਚੰਗਾ ਲੱਗਦਾ ਹੈ। ਚੀਨ ਨੂੰ ਜਵਾਬ ਦੇਣਾ ਹੋਵੇਗਾ। ਮੋਦੀ ਦੀ ਚੁੱਪੀ ਤੋੜੋ। ਚੀਨੀ ਵੀਡੀਓ ‘ਤੇ ਵਿਵਾਦ ਵੱਧਣ ਤੋਂ ਬਾਅਦ ਭਾਰਤ ਨੇ ਕਿਹਾ ਕਿ ਚੀਨ ਨੇ ਗਲਵਾਨ ਘਾਟੀ ਦੇ ਜਿਸ ਇਲਾਕੇ ਵਿਚ ਝੰਡਾ ਲਗਾਇਆ ਅਤੇ ਫਹਿਰਾਇਆ, ਉਹ ਇਲਾਕਾ ਹਮੇਸ਼ਾ ਤੋਂ ਉਸ ਦੇ ਹੀ ਕਬਜ਼ੇ ਵਿਚ ਰਿਹਾ ਹੈ ਅਤੇ ਇਸ ਖੇਤਰ ਨੂੰ ਲੈ ਕੇ ਕੋਈ ਨਵਾਂ ਵਿਵਾਦ ਨਹੀਂ ਹੈ। ਭਾਰਤੀ ਫੌਜ ਨਾਲ ਜੁੜੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

Leave a Reply

Your email address will not be published. Required fields are marked *