ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਸ਼ਵ ਕੱਪ ਚ ਇਹ ਦੂਜੀ ਵਾਰ ਹੋਇਆ ਹੈ ਜਦੋ ਭਾਰਤ ਤੇ ਨਿਊਜ਼ੀਲੈਂਡ ਦੇ ਮੈਚ ਦੌਰਾਨ ਮੀਂਹ ਦੇ ਕਾਰਨ ਕੇਢ ਨੂੰ ਰੋਕਣਾ ਪਿਆ। ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ 9 ਜੁਲਾਈ ਨੂੰ ਮੈਨੇਚੈਸਚਰ ਚ ਓਲਡ ਟ੍ਰੈਫਰਡ ਚ ਵਿਸ਼ਵ ਕੱਪ ਦੇ ਪਹਿਲ ਸੈਮੀਫਾਇਨਲ ਦੀ ਸ਼ੁਰੂਆਤ ਹੋਈ ਪਰ ਮੀਂਹ ਨੇ ਇਸ ਮੈਚ ਨੂੰ ਰੁਕਵਾ ਦਿੱਤਾ।
ਦੱਸਣਯੋਗ ਗੱਲ ਹੈ ਕਿ ਭਾਰਤੀ ਗੇਂਦਬਾਜਾਂ ਨੇ ਆਪਣੀ ਗੇਂਦਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੂੰ ਵਧਿਆ ਤਰੀਕੇ ਨਾਲ ਇਕ ਤੋਂ ਬਾਅਦ ਇਕ ਵਿਕੇਟ ਡਿੱਗਾ ਰਹੇ ਸੀ। ਨਿਊਜ਼ੀਲੈਂਡ ਵੱਲੋਂ 46.1 ਓਵਰ ਚ 211 ਰਨ ਬਣਾਏ ਸੀ।
ਦਸ ਦਈਏ ਕਿ ਹੁਣ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਨਿਊਜ਼ੀਲੈਂਡ ਨੇ ਭਾਰਤ ਨੂੰ 240 ਦਾ ਟਾਰਗੇਟ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਪ੍ਰਸਸ਼ੰਕ ਇਹ ਦੁਆ ਕਰ ਰਹੇ ਹਨ ਕਿ ਮੀਂਹ ਨਾ ਹੋਵੇ। ਹਾਲਾਂਕਿ ਕਾਲੇ ਬਦਲ ਛਾਏ ਹੋਏ ਹਨ। ਫਿਰ ਵੀ ਮੀਂਹ ਦੇ ਆਸਾਰ ਨਹੀਂ ਦਿਖ ਰਹੇ ਹਨ।

