ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਣਿਆਂ ਦੀ ਖੂਬਸੂਰਤ ਅਦਾਕਾਰਾ ਹਿਮਾਂਸ਼ੀ ਖੁਰਾਣਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਵਾਦ ਦੇ ਕਾਰਨ ਚਰਚਾ ਦਾ ਮੁੱਖ ਵਿਸ਼ਾ ਬਣੀ ਰਹਿੰਦੀ ਹੈ।
ਪਰ ਇਸ ਵਾਰ ਉਹਨਾਂ ਦਾ ਚਰਚਾ ਚ ਰਹਿਣ ਦਾ ਕਾਰਨ ਕੋਈ ਵਿਵਾਦ ਨਹੀਂ ਹੈ ਸਗੋਂ ਕੋਈ ਹੋਰ ਵਜ੍ਹਾ ਹੈ ਜਿਸ ਕਾਰਨ ਹਿਮਾਸ਼ੀ ਖੁਰਾਣਾ ਮੁੜ ਚਰਚਾ ਚ ਆ ਗਏ ਹਨ। ਦਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੂੰ ਕੈਨੇਡਾ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ।
ਇਸ ਮਾਮਲੇ ਤੇ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਚ ਹਿਮਾਸ਼ੀ ਖੁਰਾਣਾ ਤੇ ਬੋਤਲਾਂ ਦੇ ਨਾਲ ਅਣਜਾਣ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ। ਇਹ ਜਾਣਕਾਰੀ ਖੁਦ ਹਿਮਾਸ਼ੀ ਖੁਰਾਣਾ ਨੇ ਸੋਸ਼ਲ ਮੀਡੀਆ ਤੇ ਦਿੱਤੀ। ਦੱਸ ਦਈਏ ਕਿ ਇਹ ਹਮਲਾ ਹਿਮਾਸ਼ੀ ਤੇ ਕਿਓ ਹੋਇਆ ਤੇ ਕਿਸਨੇ ਕੀਤਾ ਇਸਦੀ ਕੋਈ ਜਾਣਕਾਰੀ ਨਹੀਂ ਹੈ।

