ਅੰਮ੍ਰਿਤਸਰ ‘ਚ ਦੇਖਣ ਨੂੰ ਮੀਲਿਆ ਭਾਰਤ ਬੰਦ ਦਾ ਪ੍ਰਭਾਅ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 8 ਜਨਵਰੀ ਬੁਧਵਾਰ ਨੂੰ ਪੰਜਾਬ ਅਤੇ ਹੋਰ ਰਾਜਾਂ ਵਿੱਚ ਦੁੱਧ ਅਤੇ ਸਬਜੀ ਨਾ ਖਰੀਦ ਸੱਕਣ ਕਾਰਨ ਪਰੇਸ਼ਾਨੀਆਂ ਝਲਣੀ ਪੈ ਰਹੀਆਂ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 8 ਜਨਵਰੀ ਬੁਧਵਾਰ ਨੂੰ ਪੰਜਾਬ ਅਤੇ ਹੋਰ ਰਾਜਾਂ ਵਿੱਚ ਦੁੱਧ ਅਤੇ ਸਬਜੀ ਨਾ ਖਰੀਦ ਸੱਕਣ ਕਾਰਨ ਪਰੇਸ਼ਾਨੀਆਂ ਝਲਣੀ ਪੈ ਰਹੀਆਂ ਹਨ। ਦੱਸ ਦਈਏ ਸਰਕਾਰ ਦੀ ਆਰਥਿਕ ਨੀਤੀਆਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਬੁਧਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। 10 ਕੇਂਦਰੀ ਟਰੇਡ ਯੂਨੀਅਨਾਂ, ਖੱਬੇਪੱਖੀ ਅਤੇ ਕਈ ਮੁਲਾਜ਼ਮ ਸੰਗਠਨਾਂ ਵੱਲੋਂ ਵੀ ਬੰਦ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਤੋਂ ਯੋਜਨਾਬੱਧ ਵਿਰੋਧ ਪ੍ਰਦਰਸ਼ਨਾਂ ਕਾਰਨ ਬੁਧਵਾਰ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪੇਂਡੂ ਅਨਾਜ, ਦੁੱਧ, ਸਬਜ਼ੀਆਂ, ਫਲ ਆਦਿ ਨੂੰ ਸ਼ਹਿਰ ‘ਚ ਜਾਣ ਦੀ ਪਾਬੰਧੀ ਲਾ ਦਿੱਤੀ ਗਈ ਹੈ। ਇਸ ਤਰ੍ਹਾਂ ਬੰਦ ਦਾ ਸਭ ਤੋਂ ਵੱਡਾ ਪ੍ਰਭਾਅ ਆਮ ਲੋਕਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ।

ਦਿਨ ‘ਚ ਕੀ-ਕੀ ਵਾਪਰਿਆ….

-ਜਲੰਧਰ ‘ਚ ਬੁਧਵਾਰ ਸਵੇਰੇ ਲਾਲ ਝੰਡਾ ਸੰਗਠਨਾਂ ਨੇ ਉਦਯੋਗਿਕ ਖੇਤਰ ਫੋਕਲ ਪੁਆਇੰਟ ਐਕਸਟੈਂਸ਼ਨ ਦੀ ਸੜਕ ਨੂੰ ਜਾਮ ਕੀਤਾ। ਉੱਥੇ ਹੀ ਭਾਰਤੀ ਜੀਵਨ ਬੀਮਾ ਨਿਗਮ ਦੇ ਕਰਮਚਾਰੀਆਂ ਨੇ ਪ੍ਰਦਰਸ਼ਨ ਕਰਨਾ ਅਰੰਭ ਕੀਤਾ।

-ਦੁਪਹਿਰ ਸਮੇਂ ਅੰਦੋਲਨਕਾਰੀਆਂ ਨੇ ਅੰਮ੍ਰਿਤਸਰ ਵਿੱਚ ਰੇਲਵੇ ਟਰੈਕ ਜਾਮ ਕਰ ਦਿੱਤਾ। ਇਹ ਲੋਕ ਟਰੈਕਾਂ ‘ਤੇ ਬੈਠੇ ਹਨ, ਜਿਸ ਤੋਂ ਕਿ, ਯਾਤਰੀ ਪ੍ਰਭਾਵਿਤ ਹੋ ਰਹੇ ਹਨ।

-ਸੂਬੇ ਦੇ ਲੋਕਾਂ ਦਾ ਆਉਂਣਾ- ਜਾਉਂਣਾ ਮੁਸ਼ਿਕਲ ਹੋ ਰਿਹਾ ਹੈ।

-ਰੇਲ ਗੱਡੀਆਂ ਦੇ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ।

ਇਨ੍ਹਾਂ ਸ਼ਹਿਰਾਂ ‘ਚ ਦੇਖਿਆ ਗਿਆ ਭਾਰਤ ਬੰਦ ਦਾ ਅਸਰ

–     ਪਠਾਨਕੋਟ ਵਿੱਚ ਸਰਕਾਰੀ ਬੱਸ ਸੇਵਾਵਾਂ ਬੰਦ ਹਨ,  ਜਦੋਂ ਕਿ ਨਿਜੀ ਬੱਸ ਸੇਵਾਵਾਂ ਚੱਲ ਰਹੀਆਂ ਹਨ। ਕੁਝ ਸੰਸਥਾਵਾਂ ਪ੍ਰਦਰਸ਼ਨ ਕਰ ਰਹੀਆਂ ਹਨ। ਉੱਥੇ ਹੀ ਬਾਜ਼ਾਰ ਆਮ ਤੌਰ ਤੇ ਖੁੱਲ੍ਹੇ ਹਨ ਅਤੇ ਦਫਤਰ ‘ਚ ਵੀ ਕੰਮ ਹੋ ਰਿਹਾ ਹੈ।

–     ਬੰਦ ਦਾ ਫ਼ਤਹਿਗੜ੍ਹ ਸਾਹਿਬ ‘ਚ ਪ੍ਰਭਾਅ ਨਹੀਂ ਦੇਖਣ ਨੂੰ ਨਹੀਂ ਮੀਲਿਆ। ਬਾਜ਼ਾਰ ਖੁੱਲ੍ਹੇ ਹਨ। ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਛੱਡ ਕੇ ਇਸ ਸਮੇਂ ਸ਼ਹਿਰ ਵਿੱਚ ਬੰਦ ਦਾ ਕੋਈ ਪ੍ਰਭਾਵ ਨਹੀਂ ਹੋਇਆ।

https://www.facebook.com/LivingIndiaNewschannel/videos/1057347434615123/

ਕਿਹੜੀਆਂ ਯੂਨੀਅਨਾਂ ਦੇ ਰਹੀਆਂ ਹਨ ਸਮਰਥਨ

ਕਿਸਾਨਾਂ ਦਾ ਦਾਅਵਾ ਹੈ ਕਿ, ਦੇਸ਼ ਭਰ ਵਿੱਚ 249 ਕਿਸਾਨ ਸੰਗਠਨ ਅਤੇ 80 ਵਿਦਿਆਰਥੀ ਸੰਗਠਨ ਇਸ ਬੰਦ ਦਾ ਸਮਰਥਨ ਕਰ ਰਹੇ ਹਨ। 10 ਕੇਂਦਰੀ ਟਰੇਡ ਯੂਨੀਅਨਾਂ, ਖੱਬੇਪੱਖੀ ਅਤੇ ਕਈ ਕਰਮਚਾਰੀ ਸੰਗਠਨਾਂ ਦੁਆਰਾ ਸਮਰਥਨ ਦਾ ਐਲਾਨ ਵੀ ਕੀਤਾ ਗਿਆ ਸੀ। ਆਲ ਇੰਡੀਆ ਸੰਘਰਸ਼ ਕਮੇਟੀ ਦੇ ਐਲਾਨ ਅਨੁਸਾਰ ਪਿੰਡਾਂ ਤੋਂ ਸ਼ਹਿਰ ਨੂੰ ਦੁੱਧ, ਸਬਜ਼ੀਆਂ-ਫਲਾਂ ਦੇ ਨਾਲ-ਨਾਲ ਹਰੇ ਚਾਰੇ ਦੀ ਸਪਲਾਈ ਵੀ ਪ੍ਰਭਾਵਤ ਹੋ ਰਹੀ ਹੈ। ਆਂਗਨਵਾੜੀ ਵਰਕਰ ਯੂਨੀਅਨ ਵੀ ਸਮੂਹ ਆਂਗਣਵਾੜੀ ਕੇਂਦਰਾਂ ਨੂੰ ਬੰਦ ਰੱਖ ਕੇ ਹੜਤਾਲ ਦਾ ਸਮਰਥਨ ਕਰ ਰਹੀ ਹੈ। ਬਿਜਲੀ ਕਾਮਿਆਂ ਨੇ ਵੀ ਹੜਤਾਲ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ, ਪੰਜਾਬ ਦੀਆਂ ਬਹੁਤੀਆਂ ਕਿਸਾਨ ਯੂਨੀਅਨਾਂ ਇਸ ਅੰਦੋਲਨ ਵਿੱਚ ਸ਼ਾਮਲ ਨਹੀਂ ਹਨ। ਯੂਨੀਅਨਾਂ ਜਿਨ੍ਹਾਂ ਨੇ ਬੰਦ ਦਾ ਸੱਦਾ ਦਿੱਤਾ ਹੈ ਉਹ ਬਹੁਤੇ ਮਾਲਵਾ ਖੇਤਰ ਵਿੱਚ ਸਰਗਰਮ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਵਿੱਚ ਕਿਸਾਨਾਂ ਦੇ ਬੰਦ ਹੋਣ ਦਾ ਅਸਰ ਦਿੱਲੀ ‘ਤੇ ਪੈਣ ਦੀ ਬਹੁਤ ਸੰਭਾਵਨਾ ਹੈ। ਪੰਜਾਬ ਤੋਂ ਸਬਜ਼ੀਆਂ ਆਦਿ ਦੀ ਸਪਲਾਈ ਦਿੱਲੀ ਨੂੰ ਨਕਾਰਾ ਹੈ, ਪਰ ਵੇਰਕਾ ਦਾ ਦੁੱਧ ਨਿਸ਼ਚਤ ਤੌਰ ਤੇ ਦਿੱਲੀ ਸਪਲਾਈ ਹੁੰਦਾ ਹੈ।

https://www.facebook.com/LivingIndiaNewschannel/videos/1057347434615123/

 

Leave a Reply

Your email address will not be published. Required fields are marked *