ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਪਾਸੇ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਸਿੱਖਾਂ ਦੇ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੇ ਕਰਤਾਰਪੁਰ ਕੋਰੀਡੋਰ ਕਿਸੀ ਸ਼ਾਂਤੀ ਦੇ ਸੰਦੇਸ਼ ਤੋਂ ਘੱਟ ਨਹੀਂ ਹੈ। ਦਸ ਦਈਏ ਕਿ ਕਰਤਾਰਪੁਰ ਲਾਂਘੇ ਤੇ ਭਾਰਤ-ਪਾਕਿਸਤਾਨ ਵਿਚਾਲੇ ਅਹਿਮ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਮੀਟਿੰਗ ਦੇ ਲਈ ਵਾਹਗਾ ਅਟਾਰੀ ਸਰਹੱਦ ਤੇ ਭਾਰਤੀ ਵਫਦ ਪਹੁੰਚ ਚੁੱਕਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਅਦ ਹੈਦਰ ਵੀ ਵਾਹਗਾ ਅਟਾਰੀ ਸਰਹੱਦ ਪਹੁੰਚ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਕਈ ਵੱਡੇ ਫੈਸਲੇ ਹੋ ਸਕਦੇ ਹਨ ਨਾਲ ਹੀ ਲਾਂਘੇ ਜਰਿਏ ਸਿੱਖ ਸੰਗਤਾਂ ਨੂੰ ਬਿਨ੍ਹਾਂ ਵੀਜ਼ਾ ਆਵਾਜਾਈ ਦੀ ਸਹੂਲਤ ਸਬੰਧੀ ਸਮਝੌਤੇ ਤੇ ਚਰਚਾ ਵੀ ਸੰਭਵ ਜਤਾਈ ਜਾ ਰਹੀ ਹੈ।

