ਮੁੰਬਈ- ਬਾਲੀਵੁੱਡ ਅਦਾਕਾਰ ਸੋਨੂ ਸੂਦ ਦੇ ਘਰ ਇਨਕਮ ਟੈਕਸ ਵਿਭਾਗ ਨੇ ਅੱਜ ਸਰਵੇ ਕੀਤਾ। ਵਿਭਾਗ ਦੀ ਟੀਮ ਸਵੇਰੇ ਸੋਨੂ ਸੂਦ ਦੀ ਰਿਹਾਇਸ਼ ਉੱਤੇ ਪਹੁੰਚੀ। ਸੂਤਰਾਂ ਮੁਤਾਬਕ ਆਈਟੀ ਵਿਭਾਗ ਨੇ ਸੋਨੂ ਸੂਦ ਨਾਲ ਜੁੜੀਆਂ 6 ਥਾਵਾਂ ਦਾ ਸਰਵੇ ਕੀਤਾ। ਹਾਲਾਂਕਿ ਇਸ ਦੌਰਾਨ ਅਜੇ ਤੱਕ ਕੋਈ ਵੀ ਦਸਤਾਵੇਜ਼ ਜ਼ਬਤ ਨਹੀਂ ਕੀਤਾ ਗਿਆ।
ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਜਲਦ ਵਿੱਢੀ ਜਾਵੇਗੀ ‘ਵਿਸ਼ਾਲ ਭਰਤੀ ਮੁਹਿੰਮ’
ਦੱਸ ਦਈਏ ਕਿ ਇਨਕਮ ਟੈਕਸ ਐਕਟ 1961 ਦੀ ਧਾਰਾ 133ਏ ਦੇ ਪ੍ਰਵਧਾਨ ਦੇ ਤਹਿਤ ਕੀਤੇ ਜਾਣ ਵਾਲੇ ਸਰਵੇ ਮੁਹਿੰਮ ਵਿਚ ਅਧਿਕਾਰੀ ਸਿਰਫ ਵਪਾਰੀ ਕੰਪਲੈਕਸਾਂ ਤੇ ਉਸ ਨਾਲ ਜੁੜੇ ਕੰਪਲੈਕਸਾਂ ਵਿਚ ਸਰਵੇ ਕਰਦੇ ਹਨ। ਹਾਲਾਂਕਿ ਅਧਿਕਾਰੀ ਦਸਤਾਵੇਜ਼ ਜ਼ਬਤ ਕਰ ਸਕਦੇ ਹਨ।
ਪੜੋ ਹੋਰ ਖਬਰਾਂ: IPL ‘ਚ ਹੋ ਗਈ ਫੈਨਸ ਦੀ ਵਾਪਸੀ, ਸਟੇਡੀਅਮ ‘ਚ ਮੈਚ ਦਾ ਲੈ ਸਕਣਗੇ ਮਜ਼ਾ
ਸੋਨੂ ਸੂਦ ਕੋਰੋਨਾ ਕਾਲ ਦੀ ਸ਼ੁਰੂਆਤ ਦੇ ਬਾਅਦ ਤੋਂ ਲੋਕਾਂ ਦੀ ਮਦਦ ਦੇ ਲਈ ਕਾਫੀ ਮਸ਼ਹੂਰ ਹਨ। ਸਖਤ ਲਾਕਡਾਊਨ ਵਿਚ ਲੋਕਾਂ ਨੂੰ ਘਰ ਪਹੁੰਚਾਉਣਾ ਹੋਵੇ ਜਾਂ ਕਿਸੇ ਬੀਮਾਰ ਨੂੰ ਦਵਾਈ ਪਹੁੰਚਾਉਣੀ ਹੋਵੇ, ਉਨ੍ਹਾਂ ਨੇ ਸਾਰਿਆਂ ਦੀ ਮਦਦ ਕੀਤੀ। ਸੋਨੂ ਦੇ ਇਸ ਕਦਮ ਦੀ ਬਹੁਤ ਸ਼ਲਾਘਾ ਹੋਈ। ਹਾਲਾਂਕਿ ਉਨ੍ਹਾਂ ਦੇ ਨਿੰਦਕਾਂ ਨੇ ਮਦਦ ਦੇ ਲਈ ਹੋਣ ਵਾਲੀ ਫੰਡਿੰਗ ਉੱਤੇ ਸਵਾਲ ਵੀ ਚੁੱਕੇ। ਹਾਲ ਦੇ ਦਿਨਾਂ ਵਿਚ ਸੋਨੂ ਸੂਦ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਮੈਂਟਰਸ਼ਿੱਪ ਪ੍ਰੋਗਰਾਮ ਦੇ ਲਈ ਅੰਬੈਸਡਰ ਨਿਯੁਕਤ ਕੀਤਾ ਸੀ।
ਪੜੋ ਹੋਰ ਖਬਰਾਂ: ‘ਸ਼ਰਾਬ’ ਗਾਣੇ ਕਾਰਨ ਸਪੀਡ ਰਿਕਾਰਡ ਕੰਪਨੀ ਸਣੇ ਹਰਜੀਤ ਹਰਮਨ ਤੇ ਕਰਨ ਔਜਲਾ ਨੂੰ ਨੋਟਿਸ ਜਾਰੀ
ਸੋਨੂ ਸੂਦ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਇਨਕਮ ਟੈਕਸ ਵਿਭਾਗ ਦੇ ਸਰਵੇ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਅਜੇ ਤੱਕ ਨਹੀਂ ਦਿੱਤੀ ਹੈ।



