ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੁੱਧਵਾਰ ਨੂੰ, ਇੱਕ ਕਥਿਤ ਟੈਕਸ ਚੋਰੀ ਦੇ ਕੇਸ ਵਿੱਚ ਦੱਖਣ ਦੇ ਮੇਗਾਸਟਾਰ ਵਿਜੇ ਸਯੇਕਰ ਤੋਂ ਇਨਕਮ ਟੈਕਸ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ। ਜਾਂਚ ਇੱਕ ਸਿਨੇਮਾ ਫਰਮ ਨਾਲ ਜੁੜੇ ਇੱਕ ਟੈਕਸ ਕਥਿਤ ਚੋਰੀ ਮਾਮਲੇ ਵਿੱਚ ਕੀਤੀ ਗਈ ਸੀ। ਵਿਜੇ ਇਸ ਸਮੇਂ ਆਪਣੀ ਫਿਲਮ ‘ਮਾਸਟਰ’ ਦੀ ਸ਼ੂਟਿੰਗ ਕਰ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ, ਇਨਕਮ ਟੈਕਸ ਅਧਿਕਾਰੀ ਉਨ੍ਹਾਂ ਨੂੰ ਦੱਸੇ ਬਿਨਾਂ ਫਿਲਮ ਸੈੱਟ ‘ਤੇ ਪਹੁੰਚ ਗਏ ਅਤੇ ਇਸ ਸੰਬੰਧੀ ਅਭਿਨੇਤਾ ਤੋਂ ਪੁੱਛਗਿੱਛ ਕੀਤੀ। ਇਸ ਅਰਸੇ ਦੌਰਾਨ ਫਿਲਮ ਦੀ ਸ਼ੂਟਿੰਗ ‘ਚ ਵੀ ਕੁਝ ਸਮੇਂ ਲਈ ਰੋਕ ਲਈ ਗਈ।
ਇਨਕਮ ਟੈਕਸ ਅਧਿਕਾਰੀ ਏਜੀਐਸ ਸਿਨੇਮਾ ਅਤੇ ਫਿਲਮ ਫਾਇਨਾਂਸਰ ਅੰਬੂ ਚੇਲਿਅਨ ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ, ਵਿਜੇ ਦੀ ਪਿਛਲੀ ਸੁਪਰਹਿੱਟ ਫਿਲਮ ‘ਬਿਗਿਲ’ ਇਸੇ ਫਰਮ ਦੇ ਤਹਿਤ ਬਣਾਈ ਗਈ ਸੀ। ਫਿਲਮ ਨੇ 300 ਕਰੋੜ ਦਾ ਕਾਰੋਬਾਰ ਕੀਤਾ ਸੀ। ਦੂਜੇ ਪਾਸੇ, ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈ ਸੀ। ਪ੍ਰਸ਼ੰਸਕ ਇਹ ਵੀ ਕਹਿ ਰਹੇ ਹਨ ਕਿ, ਵਿਜੇ ਛੇਤੀ ਹੀ ‘ਮਿਸਟਰ ਕਲੀਨ’ ਵਜੋਂ ਵਾਪਸ ਆਉਣਗੇ।
https://twitter.com/sandharpavathi/status/1225028005354852352
ਤਾਮਿਲ ਸਿਨੇਮਾ ਦੀ ‘ਬਿਗਿਲ‘ ਹਿੱਟ
‘ਬਿਗਿਲ’ ਨੇ ਤਾਮਿਲ ਸਿਨੇਮਾ ਦੀ ਸਭ ਤੋਂ ਵੱਡੀ ਹਿੱਟ ਫਿਲਮ ‘ਚ ਆਪਣਾ ਨਾਮ ਦਰਜ ਕੀਤਾ। ਡਾਇਰੈਕਟਰ ਏਟਲੀ ਦੀ ਇਸ ਫਿਲਮ ਨੇ ਟਿਕਟ ਖਿੜਕੀ ‘ਤੇ ਇਕ ਨਵਾਂ ਮਾਪਦੰਡ ਸਥਾਪਤ ਕੀਤਾ। ਫਿਲਮ ਦੇ ਇੰਟਰਵਿਉ ਸੀਨ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਖਾਸ ਗੱਲ ਇਹ ਹੈ ਕਿ, ਇਹ ਡਾਇਰੈਕਟਰ ਏਟਲੀ ਦਾ ਮਨਪਸੰਦ ਦ੍ਰਿਸ਼ ਵੀ ਹੈ। 180 ਕਰੋੜ ਦੀ ਲਾਗਤ ਨਾਲ ਬਣੀ ਇਸ ਫਿਲਮ ਵਿੱਚ ਨਯਨਤਾਰਾ, ਜੈਕੀ ਸ਼ਰਾਫ, ਯੋਗੀ ਬਾਬੂ ਵਰਗੇ ਅਦਾਕਾਰਾਂ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ।
ਕਰਨ ਜੌਹਰ ਨੇ ਵੀ ਫਿਲਮ ਦੀ ਕੀਤੀ ਸੀ ਪ੍ਰਸ਼ੰਸਾ
‘ਬਿਗਿਲ’ ਬਾਲੀਵੁੱਡ ਫਿਲਮਮੇਕਰ ਕਰਨ ਜੌਹਰ ਨੂੰ ਵੀ ਬਹੁਤ ਪਸੰਦ ਆਈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਫਿਲਮ ਦੀ ਪ੍ਰਸ਼ੰਸਾ ਕੀਤੀ। ਤੁਹਾਨੂੰ ਦੱਸ ਦੇਈਏ ਕਿ, ਲੰਬੇ ਸਮੇਂ ਤੋਂ ਇਹ ਚਰਚਾ ਵੀ ਚੱਲ ਰਹੀ ਹੈ ਕਿ, ਸ਼ਾਹਰੁਖ ਖਾਨ ਹੁਣ ਡਾਇਰੈਕਟਰ ਏਟਲੀ ਨਾਲ ਫਿਲਮ ਕਰ ਸਕਦੇ ਹਨ।


