LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
dark chocolate new

ਡਾਰਕ ਚਾਕਲੇਟ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਜੋ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ। ਇਹ ਕਈ ਐਂਟੀਆਕਸੀਡੈਂਟਸ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਡਾਰਕ ਚਾਕਲੇਟ ਤੁਹਾਡੀ ਸਿਹਤ ਨੂੰ ਬਿਹਤਰ ਬਣਾ ਸਕਦੀ ਹੈ ਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾ ਸਕਦੀ ਹੈ। ਇੱਥੇ ਅਸੀਂ ਤੁਹਾਨੂੰ ਡਾਰਕ ਚਾਕਲੇਟ ਦੇ ਕਈ ਫਾਇਦੇ ਦੱਸ ਰਹੇ ਹਾਂ। ਡਾਰਕ ਚਾਕਲੇਟ 'ਚ 11 ਗ੍ਰਾਮ ਫਾਈਬਰ, 66 ਫੀਸਦੀ ਆਇਰਨ, 57 ਫੀਸਦੀ ਮੈਗਨੀਸ਼ੀਅਮ, 196 ਫੀਸਦੀ ਤਾਂਬਾ ਤੇ 85 ਫੀਸਦੀ ਮੈਂਗਨੀਜ਼ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਡਾਰਕ ਚਾਕਲੇਟ ਵਿਚ ਹੋਰ ਚਾਕਲੇਟਾਂ ਦੇ ਮੁਕਾਬਲੇ ਜ਼ਿਆਦਾ ਕੋਕੋ ਤੇ ਘੱਟ ਚੀਨੀ ਹੁੰਦੀ ਹੈ। ਇਹ ਆਮ ਤੌਰ 'ਤੇ ਦੁੱਧ ਦੀ ਚਾਕਲੇਟ ਨਾਲੋਂ ਜ਼ਿਆਦਾ ਫਾਇਦੇਮੰਦ ਅਤੇ ਘੱਟ ਮਿੱਠਾ ਹੁੰਦਾ ਹੈ।  ਡਾਰਕ ਚਾਕਲੇਟ ਦੇ ਫਾਇਦੇਡਾਰਕ ਚਾਕਲੇਟ ਦਾ ਸੇਵਨ ਦਿਲ ਦੇ ਰੋਗਾਂ ਦੇ ਕਈ ਪ੍ਰਮੁੱਖ ਜੋਖਮ ਕਾਰਕਾਂ ਨੂੰ ਘਟਾਉਂਦਾ ਹੈ। ਇਨ੍ਹਾਂ ਵਿੱਚੋਂ ਇੱਕ ਉੱਚ ਕੋਲੈਸਟ੍ਰੋਲ ਹੈ। ਫਲੇਵਾਨੋਲ ਲਾਈਕੋਪੀਨ ਨਾਲ ਭਰਪੂਰ ਹੋਣ ਕਾਰਨ, ਡਾਰਕ ਚਾਕਲੇਟ ਕੁੱਲ ਕੋਲੇਸਟ੍ਰੋਲ, ਐਲਡੀਐਲ (ਬੁਰਾ) ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਘਟਾਉਂਦੀ ਹੈ। ਡਾਰਕ ਚਾਕਲੇਟ 'ਚ ਮੌਜੂਦ ਮਿਸ਼ਰਣ LDL ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ, ਜਿਸ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੀ ਘੱਟ ਹੁੰਦਾ ਹੈ। ਚਮੜੀ ਲਈ ਲਾਭਕਾਰੀਡਾਰਕ ਚਾਕਲੇਟ ਵਿੱਚ ਮੌਜੂਦ ਬਾਇਓਐਕਟਿਵ ਮਿਸ਼ਰਣ ਤੁਹਾਡੀ ਚਮੜੀ ਲਈ ਵੀ ਬਹੁਤ ਵਧੀਆ ਹੋ ਸਕਦੇ ਹਨ। ਇਸ 'ਚ ਮੌਜੂਦ ਫਲੇਵਾਨੋਲ ਸੂਰਜ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ। ਚਮੜੀ ਵਿੱਚ ਖੂਨ ਦੇ ਪ੍ਰਵਾਹ ਨੂੰ ਸੁਧਾਰ ਸਕਦਾ ਹੈ ਅਤੇ ਚਮੜੀ ਨੂੰ ਤੰਗ ਅਤੇ ਹਾਈਡਰੇਟ ਰੱਖ ਸਕਦਾ ਹੈ। ਤਣਾਅ ਘਟਾਉਣ ਵਿਚ ਮਦਦਗਾਰਡਾਰਕ ਚਾਕਲੇਟ ਤਣਾਅ ਨੂੰ ਘੱਟ ਕਰਨ ਵਿੱਚ ਕਾਰਗਰ ਹੈ। ਇਸ ਨੂੰ ਖਾਣ ਨਾਲ ਤੁਹਾਡਾ ਮੂਡ ਠੀਕ ਰਹਿੰਦਾ ਹੈ। ਡਾਰਕ ਚਾਕਲੇਟ 'ਚ ਪਾਏ ਜਾਣ ਵਾਲੇ ਤੱਤ ਤਣਾਅ ਪੈਦਾ ਕਰਨ ਵਾਲੇ ਕੋਰਟੀਸੋਲ ਹਾਰਮੋਨ ਨੂੰ ਕੰਟਰੋਲ ਕਰਦੇ ਹਨ।

weather summers 1905 new

ਚੰਡੀਗੜ੍ਹ : 14 ਮਈ ਨੂੰ ਜਿਉਂ ਹੀ ਜੇਠ ਦੀ ਸੰਗਰਾਂਦ ਆਈ, ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਹੁਣ ਪੰਜਾਬ 'ਚ ਪਾਰਾ 46 ਡਿਗਰੀ ਨੂੰ ਵੀ ਪਾਰ ਕਰ ਗਿਆ ਹੈ। ਲੂ ਨੇ ਹਰ ਵਿਅਕਤੀ ਨੂੰ ਝੁਲਸਾ ਕੇ ਰੱਖ ਦਿੱਤਾ ਹੈ। ਪਾਰਾ ਲਗਾਤਾਰ ਵੱਧ ਰਿਹਾ ਹੈ। ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਗਰਮੀ ਦੇ ਸਾਰੇ ਪੁਰਾਣੇ ਰਿਕਾਰਡ ਟੁੱਟਣਗੇ।ਇਸ ਦੇ ਮੱਦੇਨਜ਼ਰ ਪੂਰੇ ਸੂਬੇ 'ਚ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਦੌਰਾਨ ਵੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ 'ਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸੂਬੇ ਦੇ ਬਾਕੀ 19 ਜ਼ਿਲ੍ਹਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ 20 ਮਈ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ, ਜਿਸ ਦਾ ਮਤਲਬ ਹੈ ਕਿ ਗਰਮੀ ਲੋਕਾਂ ਨੂੰ ਪੂਰੀ ਤਰ੍ਹਾਂ ਨਿਚੋੜ ਕੇ ਰੱਖ ਦੇਵੇਗੀ।ਵਿਭਾਗ ਵਲੋਂ ਸੂਬੇ ਦੇ ਲੋਕਾਂ ਲਈ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ ਕਿ ਸਵੇਰੇ 11 ਵਜੇ ਤੋਂ 4 ਵਜੇ ਤੱਕ ਲੂ ਚੱਲੇਗੀ ਅਤੇ ਜ਼ਰੂਰੀ ਕੰਮ ਨਾ ਹੋਣ 'ਤੇ ਲੋਕ ਆਪਣੇ ਘਰਾਂ ਅੰਦਰ ਹੀ ਰਹਿਣ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਅਤੇ ਪੰਜਾਬ 'ਚ 5 ਦਿਨਾਂ ਤੱਕ ਗਰਮੀ ਵੱਧਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕੁੱਝ ਇਲਾਕਿਆਂ 'ਚ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ 47 ਡਿਗਰੀ ਤੋਂ ਪਾਰ ਜਾ ਸਕਦਾ ਹੈ। ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ ਦਿਨ ਲੁਧਿਆਣਾ ਦੇ ਸਮਰਾਲਾ 'ਚ ਤਾਪਮਾਨ ਪੰਜਾਬ 'ਚ ਸਭ ਤੋਂ ਵੱਧ ਸੀ। ਇੱਥੇ ਪਾਰਾ 46.3 ਡਿਗਰੀ ਤੱਕ ਪਹੁੰਚ ਗਿਆ ਹੈ, ਜਦੋਂ ਕਿ ਪਠਾਨਕੋਟ 'ਚ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ।

son papdi new

National News : ਪਤੰਜਲੀ ਨਵਰਤਨ ਇਲਾਇਚੀ ਸੋਨ ਪਾਪੜੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜੇ ਤੁਸੀਂ ਵੀ ਪਤੰਜਲੀ ਦੀ ਸੋਨ ਪਾਪੜੀ ਖਾਂਧੇ ਹੋ ਤਾਂ ਸਾਵਧਾਨ ਹੋ ਜਾਓ। ਸਿਹਤ ਵਿਭਾਗ ਵੱਲੋਂ ਇਸ ਦੇ ਲਏ ਗਏ ਸੈਂਪਲ ਲੈਬਾਰਟਰੀ ਵਿਚ ਫੇਲ੍ਹ ਸਾਬਿਤ ਹੋਏ ਹਨ। ਦਰਅਸਲ, 17 ਅਕਤੂਬਰ, 2019 ਨੂੰ ਇੱਕ ਫੂਡ ਸੇਫਟੀ ਇੰਸਪੈਕਟਰ ਨੇ ਪਿਥੌਰਾਗੜ੍ਹ ਦੇ ਬੇਰੀਨਾਗ ਦੇ ਮੁੱਖ ਬਾਜ਼ਾਰ ਵਿੱਚ ਲੀਲਾਧਰ ਪਾਠਕ ਦੀ ਦੁਕਾਨ ਦਾ ਦੌਰਾ ਕੀਤਾ, ਜਿੱਥੇ ਪਤੰਜਲੀ ਨਵਰਤਨ ਇਲੈਚੀ ਸੋਨ ਪਾਪੜੀ ਬਾਰੇ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ। ਸੈਂਪਲ ਇਕੱਠੇ ਕੀਤੇ ਗਏ ਅਤੇ ਰਾਮਨਗਰ ਕਾਨ੍ਹਾ ਜੀ ਡਿਸਟ੍ਰੀਬਿਊਟਰ ਦੇ ਨਾਲ-ਨਾਲ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤੇ ਗਏ।ਇਸ ਤੋਂ ਬਾਅਦ, ਉੱਤਰਾਖੰਡ ਦੇ ਰੁਦਰਪੁਰ, ਊਧਮ ਸਿੰਘ ਨਗਰ ਸਥਿਤ ਸਟੇਟ ਫੂਡ ਐਂਡ ਡਰੱਗ ਟੈਸਟਿੰਗ ਲੈਬਾਰਟਰੀ ਵਿਖੇ ਫੋਰੈਂਸਿਕ ਜਾਂਚ ਕਰਵਾਈ ਗਈ। ਦਸੰਬਰ 2020 ਵਿੱਚ ਰਾਜ ਦੇ ਖੁਰਾਕ ਸੁਰੱਖਿਆ ਵਿਭਾਗ ਨੂੰ ਲੈਬਾਰਟਰੀ ਤੋਂ ਇੱਕ ਰਿਪੋਰਟ ਮਿਲੀ, ਜਿਸ ਵਿੱਚ ਮਠਿਆਈਆਂ ਦੀ ਘਟੀਆ ਕੁਆਲਿਟੀ ਦਾ ਸੰਕੇਤ ਮਿਲਿਆ। ਇਸ ਤੋਂ ਬਾਅਦ, ਕਾਰੋਬਾਰੀ ਲੀਲਾ ਧਰ ਪਾਠਕ, ਡਿਸਟ੍ਰੀਬਿਊਟਰ ਅਜੈ ਜੋਸ਼ੀ ਅਤੇ ਪਤੰਜਲੀ ਦੇ ਸਹਾਇਕ ਮੈਨੇਜਰ ਅਭਿਸ਼ੇਕ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ। ਸੁਣਵਾਈ ਤੋਂ ਬਾਅਦ ਅਦਾਲਤ ਨੇ ਤਿੰਨਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੀ ਧਾਰਾ 59 ਤਹਿਤ ਛੇ ਮਹੀਨੇ ਦੀ ਕੈਦ ਨਾਲ ਕ੍ਰਮਵਾਰ 5,000, 10,000 ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।ਅਦਾਲਤ ਨੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਆਪਣਾ ਫੈਸਲਾ ਸੁਣਾਇਆ। ਫੂਡ ਸੇਫਟੀ ਅਧਿਕਾਰੀ ਨੇ ਕਿਹਾ, ”ਅਦਾਲਤ ‘ਚ ਪੇਸ਼ ਕੀਤੇ ਗਏ ਸਬੂਤ ਸਪੱਸ਼ਟ ਤੌਰ ‘ਤੇ ਉਤਪਾਦ ਦੀ ਘਟੀਆ ਕੁਆਲਿਟੀ ਨੂੰ ਦਰਸਾਉਂਦੇ ਹਨ।

batala child new

ਬਟਾਲਾ-ਇੱਥੋਂ ਦੀ ਸਟਾਫ ਰੋਡ 'ਤੇ ਦੇਰ ਸ਼ਾਮ ਦਰਦਨਾਕ ਹਾਦਸਾ ਵਾਪਰ ਗਿਆ। ਪਿਓ ਨੇ ਨਾਬਾਲਿਗ ਪੁੱਤ ਨੂੰ ਫੜਾ ਦਿੱਤੀ ਗੱਡੀ। ਚਲਾਉਣੀ ਸਿਖਦਿਆਂ ਗੱਡੀ ਤੋਂ ਕੰਟਰੋਲ ਗੁਆ ਬੈਠਾ ਤੇ ਗਲੀ ਵਿਚੋਂ ਪੈਦਲ ਮੰਦਰ ਜਾ ਰਹੇ ਮਾਂ-ਪੁੱਤ ਨੂੰ ਜਾ ਦਰੜਿਆ। ਇਸ ਹਾਦਸੇ ਕਾਰਨ ਪਰਵਾਸੀ ਮਜੂਦਰ ਦੇ ਚਾਰ ਸਾਲਾ ਬੱਚੇ ਸ਼ੁਭਮ ਕੁਮਾਰ ਦੀ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜ਼ਖਮੀ ਹੋ ਗਈ।ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਵਲੋਂ ਹਾਦਸਾਗ੍ਰਸਤ ਸਕਾਰਪੀਓ ਗੱਡੀ ਨੂੰ ਕਬ਼ਜ਼ੇ ਵਿਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਨੀ ਦੇਵੀ ਆਪਣੇ ਚਾਰ ਸਾਲਾਂ ਪੁੱਤਰ ਨਾਲ ਗਲੀ ਵਿਚੋਂ ਪੈਦਲ ਮੰਦਿਰ ਲਈ ਜਾ ਰਹੀ ਸੀ ਤਾਂ ਅਚਾਨਕ ਸਕਾਰਪੀਓ ਗੱਡੀ ਉਨ੍ਹਾਂ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਨਾਬਾਲਗ ਬੱਚਾ ਚਲਾ ਰਿਹਾ ਸੀ ਜਿਹੜਾ ਕਿ ਅਜੇ ਗੱਡੀ ਚਲਾਉਣ ਦੀ ਜਾਚ ਸਿੱਖ ਰਿਹਾ ਸੀ। ਇਸ ਹਾਦਸੇ ਕਾਰਨ ਚਾਰ ਸਾਲਾ ਸ਼ੁਭਮ ਕੁਮਾਰ ਦੀ ਮੌਤ ਹੋ ਗਈ, ਜਦੋਂ ਕੇ ਬੱਚੇ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਮੌਕੇ 'ਤੇ ਪਹੁੰਚੇ SHO ਯਾਦਵਿੰਦਰ ਸਿੰਘ ਨੇ ਹਾਦਸਾ ਗ੍ਰਸਤ ਸਕਾਰਪੀਓ ਗੱਡੀ ਨੂੰ ਕਬਜੇ ਵਿਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

fake notes currency

National News : ਬੀਤੇ ਕੁਝ ਸਮੇਂ ਪਹਿਲਾਂ ਰਿਲੀਜ਼ ਹੋਈ ਇਕ ਵੈਬ ਸੀਰੀਜ਼ ਕਾਫੀ ਵੇਖੀ ਗਈ, ਜਿਸ ਦਾ ਨਾਂ ਸੀ 'ਫਰਜ਼ੀ'। ਇਸ ਸੀਰੀਜ਼ ਵਿਚ ਵਿਖਾਇਆ ਗਿਆ ਸੀ ਕਿ ਕਿਵੇਂ ਦੋ ਨੌਜਵਾਨ ਜਲਦੀ ਅਮੀਰ ਹੋਣ ਦੇ ਚੱਕਰ ਵਿਚ ਪ੍ਰਿੰਟਿੰਗ ਪ੍ਰੈਸ ਵਿਚ ਹੀ ਨਕਲੀ ਨੋਟ ਛਾਪਣ ਲੱਗਦੇ ਹਨ। ਅਜਿਹਾ ਹੀ ਇੱਕ ਮਾਮਲਾ ਹਕੀਕਤ ਵਿਚ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ ਨਕਲੀ ਨੋਟਾਂ ਸਮੇਤ ਕਾਬੂ ਕੀਤਾ ਹੈ।ਨਵੀਂ ਮੁੰਬਈ ਕ੍ਰਾਈਮ ਬ੍ਰਾਂਚ ਦੇ ਸਹਾਇਕ ਪੁਲਿਸ ਕਮਿਸ਼ਨਰ ਅਜੈ ਲਾਂਗੇ ਨੇ ਦੱਸਿਆ ਕਿ ਮੁਲਜ਼ਮ 9ਵੀਂ ਵਿਚ ਫੇਲ੍ਹ ਹੋ ਗਿਆ ਸੀ। ਉਸ ਨੇ ਯੂ-ਟਿਊਬ ਦੇਖ ਕੇ ਨਕਲੀ ਨੋਟ ਬਣਾਉਣਾ ਸਿੱਖਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਤੋਂ ਵੱਧ ਦੇ ਜਾਅਲੀ ਨੋਟ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

schools punjab

Punjab Schools Timings : ਪੰਜਾਬ ਵਿਚ ਝੁਲਸਾਉਣ ਵਾਲੀ ਗਰਮੀ ਪੈ ਰਹੀ ਹੈ। ਇਸ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਰਕਾਰੀ ਹੁਕਮਾਂ ਮੁਤਾਬਕ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 20 ਮਈ ਤੋਂ 31 ਮਈ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ। ਪਹਿਲਾਂ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹੇ ਜਾਂਦੇ ਸਨ। ਇਸ ਤੋਂ ਪਹਿਲਾਂ, ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ 1 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ।ਦੱਸ ਦੇਈਏ ਕਿ ਪੰਜਾਬ ਦੇ ਲੋਕ ਗਰਮੀ ਦੀ ਮਾਰ ਝੱਲ ਰਹੇ ਹਨ। ਜਿਸ ਤਰ੍ਹਾਂ ਪਾਰਾ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਤਾਪਮਾਨ ਸਬੰਧੀ ਸਾਰੇ ਪੁਰਾਣੇ ਰਿਕਾਰਡ ਟੁੱਟਣ ਵਾਲੇ ਹਨ। ਪੰਜਾਬ ਵਿੱਚ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਹਾਲਾਤ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਸੂਬੇ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇਸ ਦੇ ਨਾਲ ਹੀ ਨੌਤਪਾ 25 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿੱਚ ਸੂਰਜ ਅੱਗ ਉਗਲੇਗਾ ਅਤੇ ਧਰਤੀ ਗਰਮ ਹੋ ਜਾਵੇਗੀ।

twins newyu78

Indonesia : इंडोनेशिया में एक महिला द्वारा 4 हाथ और 3 पैर वाले दो जुड़वां बेटों को जन्म देने का दुर्लभ मामला सामने आया है. इन बच्चों का ऊपरी शरीर पूरी तरह से सामान्य और अलग है, जबकि निचले अंग जुड़े हुए हैं. इन जुड़वा बच्चों को 'स्पाइडर ट्विन्स' कहा जा रहा है.अमेरिकन जर्नल ऑफ केस रिपोर्ट्स के अनुसार, तीन आर्थोपेडिक सर्जनों ने बच्चों के कूल्हे और श्रोणि की हड्डियों को स्थिर किया ताकि वे सीधे बैठ सकें. हलांकि, बच्चों की सर्जरी का काम डॉक्टरों के लिए आसान नहीं था, क्योंकि जुड़वा बच्चों में से एक की किडनी अविकसित थी, जिसे 'किडनी हाइपोप्लेसिया' कहा जाता था, जबकि दूसरे की केवल एक किडनी थी.इस स्थिति को वैज्ञानिक भाषा में 'इस्चिओपैगस ट्राइसेप्स' कहा जाता है. शोध के अनुसार, ऐसे 60 प्रतिशत से अधिक मामलों में जुड़वां बच्चों की मृत्यु हो जाती है या वे मृत पैदा होते हैं. हालांकि, सर्जरी के बाद दोनों बच्चे स्वस्थ हैं और एक साथ उठने-बैठने में सक्षम हैं. डॉक्टरों का कहना है कि दोनों बच्चों का लिंग और गुदा एक ही है और इस वजह से उन्हें पूरी तरह से अलग नहीं किया जा सकता है.

curd new

ਗਰਮੀਆਂ ਦੇ ਮੌਸਮ 'ਚ ਦਹੀਂ ਖਾਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਪੇਟ 'ਚ ਗੁੱਡ ਬੈਕਟੀਰੀਆ ਦਾ ਸੰਤੁਲਨ ਠੀਕ ਰਹਿੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨਾਲ ਪੇਟ ਦੀ ਗਰਮੀ ਸ਼ਾਂਤ ਹੁੰਦੀ ਹੈ ਤੇ ਪਾਚਨ ਪ੍ਰਕਿਰਿਆ 'ਚ ਸੁਧਾਰ ਹੁੰਦਾ ਹੈ। ਦਹੀਂ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਪਰ ਇਸ ਸਬੰਧੀ ਕਈ ਤਰ੍ਹਾਂ ਦੀਆਂ ਮਿੱਥਾਂ ਵੀ ਉੱਭਰਦੀਆਂ ਹਨ। ਅਜਿਹੇ 'ਚ ਆਯੁਰਵੈਦਿਕ ਮਾਹਿਰਾਂ ਨੇ ਦਹੀਂ ਨਾਲ ਜੁੜੇ ਕੁਝ ਤੱਥ ਅਤੇ ਮਿੱਥ ਸਾਂਝੇ ਕੀਤੇ ਹਨ।ਮਾਹਿਰਾਂ ਦਾ ਕਹਿਣਾ ਹੈ ਕਿ ਦਹੀਂ ਸਵਾਦ ਵਿੱਚ ਖੱਟਾ, ਸੁਭਾਅ ਵਿੱਚ ਗਰਮ ਅਤੇ ਪਚਣ ਵਿੱਚ ਭਾਰੀ ਹੁੰਦਾ ਹੈ। ਇਹ ਚਰਬੀ ਨੂੰ ਵਧਾਉਂਦਾ ਹੈ, ਇਸ ਲਈ ਇਹ ਉਨ੍ਹਾਂ ਲਈ ਚੰਗਾ ਮੰਨਿਆ ਜਾਂਦਾ ਹੈ ਜੋ ਭਾਰ ਵਧਾਉਣਾ ਚਾਹੁੰਦੇ ਹਨ। ਇਸ ਨਾਲ ਤਾਕਤ ਵਧਦੀ ਹੈ ਅਤੇ ਬਲਗਮ ਅਤੇ ਪਿੱਤ ਵਧਦਾ ਹੈ। ਦਹੀਂ ਨਾਲ ਸਬੰਧਤ ਮਿੱਥ- ਦਹੀਂ ਠੰਢਾ ਹੁੰਦਾ ਹੈ।- ਤੁਸੀਂ ਰਾਤ ਨੂੰ ਦਹੀਂ ਖਾ ਸਕਦੇ ਹੋ।- ਦਹੀਂ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।- ਦਹੀਂ ਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ।- ਗਰਮੀਆਂ 'ਚ ਦਹੀਂ ਖਾਓ।- ਡਾਇਬਟੀਜ਼ ਦੇ ਮਰੀਜ਼ਾਂ ਲਈ ਚੰਗਾ ਹੈ। ਦਹੀਂ ਬਾਰੇ ਆਯੁਰਵੈਦਿਕ ਤੱਥ- ਜ਼ੁਕਾਮ ਹੋਣ 'ਤੇ ਅਕਸਰ ਦਹੀਂ ਨੂੰ ਗਰਮ ਕਰ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਗਰਮ ਹੋਣ ਕਾਰਨ ਆਪਣੀਆਂ ਵਿਸ਼ੇਸ਼ਤਾਵਾਂ ਗੁਆ ਲੈਂਦਾ ਹੈ।- ਮੋਟਾਪਾ, ਖਾਂਸੀ ਵਿਕਾਰ, ਖੂਨ ਵਹਿਣ ਦੀਆਂ ਬਿਮਾਰੀਆਂ ਅਤੇ ਸੋਜ ਦੀਆਂ ਸਥਿਤੀਆਂ ਵਾਲੇ ਲੋਕਾਂ ਨੂੰ ਦਹੀਂ ਤੋਂ ਬਚਣਾ ਸਭ ਤੋਂ ਵਧੀਆ ਹੈ।- ਰਾਤ ਨੂੰ ਕਦੇ ਵੀ ਦਹੀਂ ਨਹੀਂ ਖਾਣਾ ਚਾਹੀਦਾ। ਜੇਕਰ ਤੁਸੀਂ ਦਹੀਂ ਖਾਣਾ ਚਾਹੁੰਦੇ ਹੋ ਤਾਂ ਇਸ ਨੂੰ ਦੁਪਹਿਰ ਸਮੇਂ ਕਦੇ-ਕਦਾਈਂ ਅਤੇ ਥੋੜ੍ਹੀ ਮਾਤਰਾ 'ਚ ਖਾਓ।-ਰੋਜ਼ਾਨਾ ਦਹੀਂ ਨਹੀਂ ਖਾਣਾ ਚਾਹੀਦਾ। ਹਾਲਾਂਕਿ, ਦਹੀਂ ਤੋਂ ਬਣੀ ਲੱਸੀ ਰੋਜ਼ਾਨਾ ਪੀਤੀ ਜਾ ਸਕਦੀ ਹੈ। ਤੁਸੀਂ ਲੱਸੀ ਵਿੱਚ ਲੂਣ, ਕਾਲੀ ਮਿਰਚ ਅਤੇ ਜੀਰਾ ਵਰਗੇ ਮਸਾਲੇ ਵੀ ਸ਼ਾਮਲ ਕਰ ਸਕਦੇ ਹੋ।- ਫਲਾਂ ਦੇ ਨਾਲ ਦਹੀਂ ਨਾ ਖਾਓ, ਕਿਉਂਕਿ ਇਸ ਨੂੰ ਲੰਬੇ ਸਮੇਂ ਤੱਕ ਖਾਣ ਨਾਲ ਮੈਟਾਬੌਲਿਕ ਸਮੱਸਿਆ ਅਤੇ ਐਲਰਜੀ ਹੋ ਸਕਦੀ ਹੈ।- ਮੀਟ ਅਤੇ ਮੱਛੀ ਦੇ ਨਾਲ ਦਹੀਂ ਨੂੰ ਨਹੀਂ ਖਾਧਾ ਜਾ ਸਕਦਾ। ਚਿਕਨ, ਮਟਨ ਜਾਂ ਮੱਛੀ ਵਰਗੇ ਮੀਟ ਨਾਲ ਪਕਾਇਆ ਗਿਆ ਦਹੀਂ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਵਧਾਉਂਦਾ ਹੈ।- ਇੱਕ ਛੋਟਾ ਕਟੋਰਾ ਕਾਫ਼ੀ ਹੈ। ਇਸ ਦੀ ਜ਼ਿਆਦਾ ਮਾਤਰਾ 'ਚ ਸੇਵਨ ਨੁਕਸਾਨ ਦਾ ਕਾਰਨ ਬਣ ਸਕਦਾ ਹੈ।  ...

bus burnt new

ਹੁਸ਼ਿਆਰਪੁਰ-ਬੀਤੀ ਰਾਤ ਪਲਵਲ ਨਜ਼ਦੀਕ ਵਾਪਰੇ ਇੱਕ ਭਿਆਨਕ ਹਾਦਸੇ ਵਿਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਬੱਸ ਹੁਸ਼ਿਆਰਪੁਰ ਤੋਂ ਬੀਤੇ ਦਿਨੀਂ ਵ੍ਰਿੰਦਾਵਨ ਮਥੁਰਾ ਅਤੇ ਵੱਖ-ਵੱਖ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਪਰਤ ਰਹੀ ਸੀ। ਜਦੋਂ ਬੱਸ ਪਲਵਲ ਨਜ਼ਦੀਕ ਪਹੁੰਚੀ ਤਾਂ ਬੱਸ ਨੂੰ ਅੱਗ ਲੱਗ ਗਈ। ਇੱਥੇ ਕਿ ਇੱਕ ਮੋਟਰਸਾਈਕਲ ਸਵਾਰ ਵੱਲੋਂ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਕਾਫੀ ਜੱਦੋ ਜਹਿਦ ਤਹਿਤ ਬੱਸ ਨੂੰ ਰੁਕਵਾਇਆ ਗਿਆ ਤਾਂ ਦੱਸਿਆ ਗਿਆ ਕਿ ਬੱਸ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਬੱਸ ਸੀਐਨਜੀ ਦੀ ਦੱਸੀ ਜਾ ਰਹੀ ਹੈ ਇਸ ਘਟਨਾ ਵਿੱਚ ਹੁਸ਼ਿਆਰਪੁਰ ਦੇ ਪੰਜ ਤੋਂ ਅੱਠ ਬੰਦੇ ਦੀ ਮੌਤ ਹੋ ਗਈ, ਜਦਕਿ ਦਰਜਨਾਂ ਦੇ ਜ਼ਖਮੀ ਹੋ ਗਏ ਜਖਮੀਆਂ ਦਾ ਇਲਾਜ ਪਲਵਲ ਦੇ ਮੈਡੀਕਲ ਕਾਲਜ ਵਿਖੇ ਹੋ ਰਹੀ ਹੈ ਇਸ ਘਟਨਾ ਦਾ ਪਤਾ ਚੱਲਦਿਆ ਹੀ ਹੁਸ਼ਿਆਰਪੁਰ ਸ਼ਹਿਰ ਚ ਮਾਤਮ ਛਾ ਗਿਆ।  

r5342hh5655ffg

Walnut Eating In Summers: ड्राई फ्रूट्स  हेल्थ  के लिए बहुत फायदेमंद होते हैं. इनका नियमित सेवन करने से सेहत को कई तरह के लाभ  होते हैं. सर्दियों में तो लोग इन ड्राई फ्रूट्स को खाते हैं, पर गर्मी का मौसम आते-आते इनका सेवन बंद कर देते हैं. सेहत के प्रति फिकरमंद लोग हमेशा इस बात को लेकर भ्रमित रहते हैं कि गर्मियों में ड्राई फ्रूट्स खाना सही रहेगा भी या नहीं. बता दें, कि गर्मियों में अखरोट खाना सेहत के लिए फायदेमंद होता है. अखरोट  स्वास्थ्य शरीर के साथ स्वस्थ मस्तिष्क के लिए भी अच्छा होता है.अखरोट खाने से शरीर की इम्यूनिटी मजबूत होती है और इस से मिलने वाला ओमेगा-3 फैटी एसिड दिल को हेल्दी रखता है. इसके सेवन से दिमाग तेज और एक्टिव रहता है, लेकिन गर्मियों में अखरोट कितना और कैसे खाना चाहिए. क्योंकि अखरोट गर्मियों में ज्यादा खाने से नुकसान भी भी सकता है. (Walnuts in Summers) रोजाना आप 2 या 3 अखरोट खा सकते हैं. बच्चों को तो डेली एक अखरोट जरूर खाना चाहिए, लेकिन अगर ज्यादा  खाते हैं तो  समस्या हो सकती है. इस तरह करें डाइट में शामिलपानी में भिगोकर खाएंभीगे अखरोट का सेवन सुबह खाली पेट करें. इसके नियमित सेवन से वजन भी कंट्रोल होता है. अगर आपका वजन ज्यादा है और आप नियमित अखरोट का सेवन करते हैं तो यह आपका वजन कम करने में मददगार होता है. अखरोट खाने से हमारे शरीर का मेटाबॉलिज्म बढ़ जाता है, इससे एक्स्ट्रा फैट को बर्न होने में मदद मिलती है. दूध के साथअखरोट को दूध में उबालकर खाने से अधिक पौष्टिक मिलता है. अखरोट को दूध में उबालकर खाने से अधिक लाभ हो सकता है. रात में खाने से अखरोट की गर्मी क...