ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 24 ਲੋਕਾਂ ਦੀ ਮੌਤ, ਕਈਆਂ ਨੇ ਗੁਆਈ ਅੱਖਾਂ ਦੀ ਰੋਸ਼ਨੀ

ਬਿਹਾਰ : ਬਿਹਾਰ ਦੇ ਗੋਪਾਲਗੰਜ ਅਤੇ ਪੱਛਮੀ ਚੰਪਾਰਨ ਦੇ ਜ਼ਿਲ੍ਹਿਆਂ ਵਿਚ ਪਿਛਲੇ 2 ਦਿਨਾਂ ਤੋਂ ਜ਼ਹਿਰੀਲੀ ਸ਼ਰਾਬ ਨੇ ਤਾਂਡਵ ਮਚਾਇਆ ਹੋਇਆ ਹੈ।ਵੀਰਵਾਰ ਨੂੰ ਚੰਪਾਰਨ ਦੇ…

ਬਿਹਾਰ : ਬਿਹਾਰ ਦੇ ਗੋਪਾਲਗੰਜ ਅਤੇ ਪੱਛਮੀ ਚੰਪਾਰਨ ਦੇ ਜ਼ਿਲ੍ਹਿਆਂ ਵਿਚ ਪਿਛਲੇ 2 ਦਿਨਾਂ ਤੋਂ ਜ਼ਹਿਰੀਲੀ ਸ਼ਰਾਬ ਨੇ ਤਾਂਡਵ ਮਚਾਇਆ ਹੋਇਆ ਹੈ।ਵੀਰਵਾਰ ਨੂੰ ਚੰਪਾਰਨ ਦੇ ਪਿੰਡ ਬੇਤਿਆ ‘ਚ ਜ਼ਹਿਰੀਲੀ ਸ਼ਰਾਬ ਨਾਲ 8 ਲੋਕਾਂ ਦੀ ਮੌਤ ਹੋਈ ਸੀ,ਜਦਕਿ ਗੋਪਾਲਗੰਜ ਦੇ 16 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।ਹਾਲਾਂਕਿ ਦੋਨਾਂ ਹੀ ਜ਼ਿਲ੍ਹਿਆਂ  ਦੇ ਪ੍ਰਸਾਸ਼ਨ ਨੇ ਫਿਲਾਹਾਲ ਮੌਤ ਦੀ ਵਜ੍ਹਾ ਦੀ ਪੁਸ਼ਟੀ ਨਹੀਂ ਕੀਤੀ ਹੈ।

Also Read : ਦੀਵਾਲੀ ਦੀ ਰਾਤ ਅੰਮ੍ਰਿਤਸਰ ‘ਚ ਤਿੰਨ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ   

ਪਿਛਲੇ ਦੱਸ ਦਿਨਾਂ ‘ਚ ਬਿਹਾਰ ‘ਚ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦੀ ਇਹ ਤੀਸਰੀ ਘਟਨਾ ਹੈ।ਇਸ ਮੌਕੇ ‘ਤੇ ਬਿਹਾਰ ਦੇ ਮੰਤਰੀ ਜਨਕ ਰਾਮ ਨੇ ਗੋਪਾਲਗੰਜ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ,”ਮੈਂ ਉਨ੍ਹਾਂ ਲੋਕਾਂ ਦੇ ਘਰਾਂ ਦਾ ਦੌਰਾ ਕੀਤਾ ਹੈ ਜਿੰਨ੍ਹਾਂ ਦੀ ਕਥਿਤ ਤੌਰ ‘ਤੇ ਨਕਲੀ ਸ਼ਰਾਬ ਪੀਣ ਨਾਲ ਮੌਤ ਹੋਈ ਸੀ।ਇਹ ਐਨਡੀਏ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ।”

Also Read : ਦੇਸ਼ ‘ਚ ਬੀਤੇ 24 ਘੰਟਿਆ ‘ਚ ਸਾਹਮਣੇ ਆਏ ਕੋਰੋਨਾ ਦੇ 12 ਹਜ਼ਾਰ ਤੋਂ ਵਧੇਰੇ ਮਾਮਲੇ, 221 ਲੋਕਾਂ ਦੀ ਮੌਤ

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਮਾਮਲੇ ‘ਚ 20 ਤੋਂ ਜਿਆਦੇ ਲੋਕ ਅਨੂਸੂਚਿਤ ਜਾਤੀ ਦੇ ਸਨ,ਜਿੰਨ੍ਹਾਂ ਨੇ ਇਲਾਕੇ ਦੇ ਵਪਾਰੀਆਂ ਵੱਲੋਂ ਵੇਚੀ ਜਾ ਰਹੀ ਨਕਲੀ ਸ਼ਰਾਬ ਪੀਤੀ ਸੀ। ਇੰਨਾਂ ਸਾਰਿਆਂ ਦੀ ਪਹਿਚਾਣ ਕਰ ਲਈ ਗਈ ਹੈ।ਚੰਪਾਰਨ ਦੇ ਪ੍ਰਸਾਸ਼ਨ ਨੇ ਅਜੇ ਮੌਤ ਦੀ ਵਜ੍ਹਾ ਦੀ ਪੁਸ਼ਟੀ ਨਹੀਂ ਕੀਤੀ। ਪੱਛਮੀ ਚੰਪਾਰਨ ਦੇ ਪੁਲਿਸ ਅਧਿਕਾਰੀ ਉਪੇਂਦਰ ਨਾਥ ਵਰਮਾ ਨੇ ਕਿਹਾ ਹੈ ਕਿ ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਤੇਲਹੂਆ ਪਿੰਡ ‘ਚ ਮਰਨ ਵਾਲੇ ਸਾਰੇ ਲੋਕਾਂ ਨੇ ਸ਼ਰਾਬ ਪੀਤੀ ਸੀ।ਸ਼ਰਾਬ ਪੀਣ ਤੋਂ ਬਾਅਦ 8 ਲੋਕਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਪਿੰਡ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਜ਼ਹਿਰੀਲੀ ਸ਼ਰਾਬ ਨੇ ਅੱਖਾਂ ਦੀ ਰੋਸ਼ਨੀ ਖੋਹ ਲਈ

ਰਿਪੋਰਟ ਮੁਤਾਬਕ ਅਜਿਹੇ ਕਈ ਲੋਕ ਅਜੇ ਵੀ ਹਸਪਤਾਲ ਅਤੇ ਹੋਰ ਥਾਵਾਂ ‘ਤੇ ਗੁਪਤ ਤਰੀਕੇ ਨਾਲ ਇਲਾਜ ਕਰਵਾ ਰਹੇ ਹਨ। ਜਿਨ੍ਹਾਂ ਨੇ ਨਕਲੀ ਸ਼ਰਾਬ ਦਾ ਸੇਵਨ ਕੀਤਾ ਹੈ।ਮੁਜ਼ੱਫਰਪੁਰ ਦੇ ਰੁਪੌਲੀ ਪਿੰਡ ‘ਚ 28 ਅਕਤੂਬਰ ਤੋਂ ਹੁਣ ਤੱਕ ਨਕਲੀ ਸ਼ਰਾਬ ਪੀਣ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ 4 ਲੋਕਾਂ ਦਾ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ।

Also Read : ਪੰਜਾਬ ਦੇ ਫਿਰੋਜ਼ਪੁਰ ‘ਚ ਮਿਲਿਆ ਟਿਫਨ ਬੰਬ, ਜਲਾਲਾਬਾਦ ਧਮਾਕੇ ਨਾਲ ਜੁੜੀਆਂ ਤਾਰਾਂ

ਸਰਕਾਰੀ ਰਿਪੋਰਟਾਂ ਦੱਸਦੀਆਂ ਹਨ ਕਿ ਇਸ ਸਾਲ ਜਨਵਰੀ ਤੋਂ 31 ਅਕਤੂਬਰ ਤੱਕ ਨਕਲੀ ਸ਼ਰਾਬ ਪੀਣ ਕਾਰਨ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਨਵਾਦਾ, ਪੱਛਮੀ ਚੰਪਾਰਨ, ਮੁਜ਼ੱਫਰਪੁਰ, ਸੀਵਾਨ ਅਤੇ ਰੋਹਤਾਸ ਜ਼ਿਲ੍ਹਿਆਂ ਵਿੱਚ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।

Leave a Reply

Your email address will not be published. Required fields are marked *