ਇਨਸਾਨੀਅਤ ਹੋਈ ਸ਼ਰਮਨਾਕ : ਸਰਪੰਚ ਦੇ ਪੁੱਤ ਨੇ ਤੇਜ਼ ਰਫ਼ਤਾਰ ਥਾਰ ਨਾਲ ਗਰੀਬ ਡਰਾਈਵਰ ਨੂੰ ਕੁਚਲਿਆ, 100 ਫੁੱਟ ਤੱਕ ਘੜੀਸਿਆ

ਬਰਨਾਲਾ : ਬਰਨਾਲਾ ਦੇ ਪੱਟੀ ਰੋਡ ‘ਤੇ ਸੱਤਾ ਦੇ ਨਸ਼ੇ ਵਿੱਚ ਚੂਰ ਇੱਕ ਸਰਪੰਚ ਦੇ ਪੁੱਤ ਦੀ ਤੇਜ਼ ਰਫ਼ਤਾਰ ਕਾਲੀ ਥਾਰ ਨੇ ਇੱਕ ਗਰੀਬ ਪਰਿਵਾਰ…

ਬਰਨਾਲਾ ਦੇ ਪੱਟੀ ਰੋਡ 'ਤੇ ਸੱਤਾ ਦੇ ਨਸ਼ੇ ਵਿੱਚ ਚੂਰ ਇੱਕ ਸਰਪੰਚ ਦੇ ਪੁੱਤ ਦੀ ਤੇਜ਼ ਰਫ਼ਤਾਰ ਕਾਲੀ ਥਾਰ ਨੇ ਇੱਕ ਗਰੀਬ ਪਰਿਵਾਰ ਦੇ ਖ਼ੁਸ਼ੀਆਂ ਭਰੇ ਘਰ ਨੂੰ ਉਜਾੜ ਕੇ ਰੱਖ ਦਿੱਤਾ।

ਬਰਨਾਲਾ : ਬਰਨਾਲਾ ਦੇ ਪੱਟੀ ਰੋਡ ‘ਤੇ ਸੱਤਾ ਦੇ ਨਸ਼ੇ ਵਿੱਚ ਚੂਰ ਇੱਕ ਸਰਪੰਚ ਦੇ ਪੁੱਤ ਦੀ ਤੇਜ਼ ਰਫ਼ਤਾਰ ਕਾਲੀ ਥਾਰ ਨੇ ਇੱਕ ਗਰੀਬ ਪਰਿਵਾਰ ਦੇ ਖ਼ੁਸ਼ੀਆਂ ਭਰੇ ਘਰ ਨੂੰ ਉਜਾੜ ਕੇ ਰੱਖ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਖੜ੍ਹੇ ਮੋਟਰਸਾਈਕਲ ਸਵਾਰ 55 ਸਾਲਾ ਜਗਤਾਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਸ਼ ਹੈ ਕਿ ਟੱਕਰ ਮਾਰਨ ਤੋਂ ਬਾਅਦ ਵੀ ਥਾਰ ਚਾਲਕ ਨੇ ਗੱਡੀ ਨਹੀਂ ਰੋਕੀ ਅਤੇ ਮ੍ਰਿਤਕ ਨੂੰ ਕਰੀਬ 100 ਫੁੱਟ ਤੱਕ ਸੜਕ ‘ਤੇ ਘੜੀਸਦਾ ਲੈ ਗਿਆ।

ਪਰਿਵਾਰ ਦਾ ਇਕਲੌਤਾ ਸਹਾਰਾ ਸੀ ਜਗਤਾਰ ਸਿੰਘ

ਮ੍ਰਿਤਕ ਜਗਤਾਰ ਸਿੰਘ ਇੱਕ ਨਿੱਜੀ ਸਕੂਲ ਵਿੱਚ ਬੱਸ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ। ਮ੍ਰਿਤਕ ਦੇ ਪਿੱਛੇ ਉਸ ਦੀ ਪਤਨੀ, ਬਜ਼ੁਰਗ ਪਿਤਾ, ਦੋ ਧੀਆਂ ਅਤੇ ਇੱਕ ਦਿਵਿਆਂਗ ਪੁੱਤਰ ਹੈ। ਪਰਿਵਾਰ ਪਹਿਲਾਂ ਹੀ ਕਰੀਬ 2 ਲੱਖ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ। ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਅਤੇ ਪੁੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਆਪਣੀ ਮੋਟਰਸਾਈਕਲ ਸਮੇਤ ਸੜਕ ਕਿਨਾਰੇ ਖੜ੍ਹਾ ਸੀ, ਜਦੋਂ ਭਿਆਨਕ ਰਫ਼ਤਾਰ ਨਾਲ ਆ ਰਹੀ ਕਾਲੀ ਥਾਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਸਰਕਾਰੀ ਪਲੇਟ ਲੱਗੀ ਗੱਡੀ

ਪਰਿਵਾਰ ਨੇ ਦੋਸ਼ ਲਾਇਆ ਕਿ ਥਾਰ ਚਾਲਕ ਭਦੌੜ ਹਲਕੇ ਦੇ ਪਿੰਡ ਬੱਲੋਕੇ ਦੇ ਮੌਜੂਦਾ ਸਰਪੰਚ ਦਾ ਪੁੱਤਰ ਪਰਮਵੀਰ ਸਿੰਘ ਹੈ। ਘਟਨਾ ਤੋਂ ਬਾਅਦ ਦੋਸ਼ੀ ਆਪਣੇ ਤਿੰਨ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਅਨੁਸਾਰ, ਭੱਜਣ ਵੇਲੇ ਦੋਸ਼ੀ ਨੇ ਹੰਕਾਰ ਵਿੱਚ ਇਹ ਵੀ ਕਿਹਾ ਕਿ “ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ।” ਪਰਿਵਾਰ ਨੇ ਉਸ ਕਾਲੀ ਥਾਰ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਸ ‘ਤੇ ਨਿਯਮਾਂ ਦੇ ਉਲਟ ਸਰਕਾਰੀ ਪਲੇਟ ਲੱਗੀ ਹੋਈ ਸੀ।

ਕੇਸ ਦਰਜ, ਪਰ ਦੋਸ਼ੀ ਅਜੇ ਵੀ ਪਹੁੰਚ ਤੋਂ ਬਾਹਰ

ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਗਿਆਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਪਰਮਵੀਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ, ਘਟਨਾ ਦੇ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਅਜੇ ਤੱਕ ਨਾ ਤਾਂ ਗੱਡੀ ਬਰਾਮਦ ਕਰ ਸਕੀ ਹੈ ਅਤੇ ਨਾ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਸਕੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਬਿਹਾਰ ’ਚ ਸਿਆਸੀ ਤਖ਼ਤਾਪਲਟ: ਸਮਰਾਟ ਚੌਧਰੀ ਹੋਣਗੇ ਅਗਲੇ ਮੁੱਖ ਮੰਤਰੀ, ਨੀਤੀਸ਼ ਕੁਮਾਰ ਨੇ 145 ਦਿਨਾਂ ਬਾਅਦ ਦਿੱਤਾ ਅਸਤੀਫ਼ਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *