ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ ਸੜ੍ਹਕਾਂ ਨੂੰ ਸੰਘਣੀ ਧੁੰਦ ਨੂੰ ਘੇਰ ਲਿਆ ਹੈ ਜਿਸ ਕਾਰਨ ਸੜ੍ਹਕਾਂ ਤੇ ਵਾਹਨਾਂ ਨੂੰ ਬਿਨ੍ਹਾਂ ਲਾਈਟਾਂ ਤੋਂ ਚਲਾਉਣਾ ਔਖਾ ਲੱਗ ਰਿਹਾ ਹੈ।
ਉੱਥੇ ਹੀ ਇਸ ਸੰਘਣੀ ਧੁੰਦ ਦੇ ਕਾਰਨ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਇਕ ਭਿਆਨਕ ਹਾਦਸਾ ਵਾਪਰਿਆ।
ਦਸ ਦਈਏ ਕਿ ਧੁੰਦ ਦੇ ਕਾਰਨ 6 ਦੇ ਕਰੀਬ ਗੱਡੀਆਂ ਆਪਸ ’ਚ ਟਕਰਾ ਗਈਆਂ ਜਿਸ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ। ਉੱਥੇ ਇਸ ਹਾਦਸੇ ਦੇ ਕਾਰਨ ਵਾਹਨ ਚਾਲਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ। ਨਾਲ ਹੀ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



