ਕੇਰਲਾ ਦੇ ਮਸਜਿਦ ‘ਚ ਹੋਏ ਹਿੰਦੂ ਜੋੜੇ ਦੇ ਵਿਆਹ ਦੀ ਹਰ ਪਾਸੇ ਚਰਚਾ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਰਲਾ ਦੇ ਅਲਾਪੂਝਾ ਵਿੱਚ ਇੱਕ ਅਨੋਖਾ ਵਿਆਹ ਵੇਖਣ ਨੂੰ ਮਿਲਿਆ ਹੈ। ਤੁਹਾਨੂੰ ਦੱਸ ਦਈਏ ਕਿ ਕੇਰਲ ਦੇ ਇੱਕ ਹਿੰਦੂ ਜੋੜੇ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਰਲਾ ਦੇ ਅਲਾਪੂਝਾ ਵਿੱਚ ਇੱਕ ਅਨੋਖਾ ਵਿਆਹ ਵੇਖਣ ਨੂੰ ਮਿਲਿਆ ਹੈ। ਤੁਹਾਨੂੰ ਦੱਸ ਦਈਏ ਕਿ ਕੇਰਲ ਦੇ ਇੱਕ ਹਿੰਦੂ ਜੋੜੇ ਦਾ ਵਿਆਹ ਮਸਜਿਦ ਵਿੱਚ ਕੀਤਾ ਗਿਆ ਹੈ, ਜਿਸ ਬਾਰੇ ਅੱਜ ਤੱਕ ਤੁਸੀ ਨਹੀਂ ਸੁਣਿਆ ਹੋਣਾ ਹੈ। ਇਸ ਵਿਆਹ ਦੀ ਸ਼ੋਸ਼ਲ ਮੀਡੀਆ ‘ਤੇ ਵੀ ਖੂਬ ਚਰਚਾ ਹੋ ਰਹੀ ਹੈ। ਇਸ ਵਿਆਹ ‘ਤੇ ਕੇਰਲ ਦੇ ਮੁੱਖ ਮੰਤਰੀ ਨੇ ਵੀ ਪ੍ਰਤੀਕਿਰਿਆ ਜਾਹਿਰ ਕਰਦਿਆ ਇਸ ਨੂੰ ਏਕਤਾ ਦੇ ਪ੍ਰਤੀਕ ਵਜੋਂ ਵੇਖਿਆ ਹੈ।

ਦੱਸ ਦਈਏ ਕਿ, ਕੇਰਲ ਦੇ ਅਲਾਪੂਝਾ ਖੇਤਰ ਦੀ ਰਹਿਣ ਵਾਲੀ ਗਰੀਬ ਪਰਿਵਾਰ ਦੀ ਅੰਜੂ ਨਾਮ ਦੀ ਲੜਕੀ ਦੀ ਮਾਂ ਬੇਟੀ ਦੇ ਵਿਆਹ ਨੂੰ ਲੈ ਕੇ ਕਾਫੀ ਚਿੰਤਤ ਸੀ, ਜਿਸ ਤੋਂ ਬਾਅਦ ਅੰਜੂ ਦੀ ਮਾਂ ਨੇ ਇਲਾਕੇ ਦੀ ਇੱਕ ਮਸਜਿਦ ਕਮੇਟੀ ਅੱਗੇ ਵਿਆਹ ਕਰਵਾਉਣ ਸੰਬੰਧੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਕਮੇਟੀ ਨੇ ਅੰਜੂ ਦੇ ਵਿਆਹ ਦਾ ਪੂਰਾ ਜਿੰਮਾ ਚੁੱਕਣ ਦਾ ਨਿਰਣਾ ਲੈਦਿਆਂ ਮਸਜਿਦ ਵਿੱਚ ਹੀ ਅੰਜੂ ਦੇ ਫੇਰੇ ਕਰਵਾਏ ਸਨ। ਮਸਜਿਦ ਕਮੇਟੀ ਨੇ ਅੰਜੂ ਨੂੰ ਵਿਆਹ ਦੇ ਸ਼ਗਨ ਵਜੋਂ 10 ਸੋਨੇ ਦੇ ਸਿੱਕੇ ਅਤੇ ਦੋ ਲੱਖ ਰੁਪਏ ਵੀ ਦਿੱਤੇ। ਇਸ ਤੋਂ ਇਲਾਵਾ ਕਮੇਟੀ ਨੇ ਇਸ ਵਿਆਹ ਦੌਰਾਨ ਪਹੁੰਚੇ 1000 ਦੇ ਕਰੀਬ ਮਹਿਮਾਨਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ।

Image result for Kerla Hindu marriage in MosQue

ਇਸ ਅਨੋਖੇ ਵਿਆਹ ਦੇ ਬਾਰੇ ‘ਚ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕੇਰਲਾ ਦੇ ਮੁੱਖ ਮੰਤਰੀ ਪਿਨਰਈ ਵਿਜਿਅਨ ਨੇ ਵੀ ਇਸ ਵਿਆਹ ਦੀ ਸ਼ਲਾਘਾ ਕੀਤੀ ਅਤੇ ਨਵੀਂ ਵਿਆਹੀ ਜੋੜੀ ਨੂੰ ਉਨ੍ਹਾਂ ਦੇ ਚੰਗੇ ਭੱਵਿਖ ਦੀ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਕੇਰਲ ਦੀ ਮਸਜਿਦ ਕਮੇਟੀ ਦੀ ਸ਼ਲਾਘਾ ਵੀ ਕੀਤੀ। ਇਸ ਸੰਬੰਧੀ ਕੀਤੇ ਗਏ ਇੱਕ ਟਵੀਟ ਵਿੱਚ ਕੇਰਲ ਮੁੱਖ ਮੰਤਰੀ ਨੇ ਲਿਖਿਆ ਕਿ, ਕੇਰਲ ਇੱਕ ਹੈ ਅਤੇ ਇੱਕ ਰਹੇਗਾ।

Leave a Reply

Your email address will not be published. Required fields are marked *