ਹਿਮਾਚਲ CM ਦੇ ਸਕਿਓਰਿਟੀ ਇੰਚਾਰਜ ਨੇ ਕੁੱਲੂ ਦੇ SP ਨੂੰ ਮਾਰੀ ਲੱਤ, ਹੰਗਾਮਾ

ਕੁੱਲੂ (ਇੰਟ.)- ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸਵਾਗਤ ਲਈ ਭੁੰਤਰ ਪਹੁੰਚੇ ਮੁੱਖ ਮੰਤਰੀ ਜੈਰਾਮ ਠਾਕੁਰ (CM Jairam thakur) ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ…

ਕੁੱਲੂ (ਇੰਟ.)- ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸਵਾਗਤ ਲਈ ਭੁੰਤਰ ਪਹੁੰਚੇ ਮੁੱਖ ਮੰਤਰੀ ਜੈਰਾਮ ਠਾਕੁਰ (CM Jairam thakur) ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਅਧਿਕਾਰੀ (Security officer) ਨੇ ਐੱਸ.ਪੀ. ਕੁੱਲੂ ਗੌਰਵ ਸਿੰਘ (SP Kullu Gaurav Singh) ਨੂੰ ਲੱਤ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਭੁੰਤਰ ਹਵਾਈ ਅੱਡੇ (Bhuntar Airport) ਦੇ ਬਾਹਰ ਸਾਰਾ ਵਿਵਾਦ ਵਾਹਨਾਂ ਦੇ ਕਾਫਲਿਆਂ ਨੂੰ ਲੈ ਕੇ ਹੋਇਆ ਹੈ। ਮੁੱਖ ਮੰਤਰੀ ਦੀ ਗੱਡੀ ਨਿਤਿਨ ਗਡਕਰੀ ਦੇ ਕਾਫਿਲੇ ਤੋਂ ਬਾਅਦ 10ਵੇਂ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ 15ਵੇਂ ਨੰਬਰ ‘ਤੇ ਸੀ। ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਨੇ ਇਤਰਾਜ਼ ਜਤਾਇਆ ਸੀ। ਉਥੇ ਹੀ ਫੋਰਲੇਨ ਕਿਸਾਨ ਸੰਘ ਦੇ ਮੈਂਬਰਾਂ ਨੇ ਵੀ ਸਰਕਾਰ ਵਲੋਂ ਕੀਤੇ ਜਾ ਰਹੇ ਰਵੱਈਏ ‘ਤੇ ਨਿਰਾਸ਼ਾ ਜਤਾਈ ਹੈ।

security incharge kick kullu sp: himachal pradesh cm security incharge  kicked kullu sp gaurav singh हिमाचल CM के सिक्‍योरिटी इंचार्ज ने कुल्‍लू के  एसपी को मारी लात, हंगामा - Navbharat Times

Read this-ਪੰਜਾਬ ਕਾਂਗਰਸ ਦੇ ਚੱਲ ਰਹੇ ਸੰਕਟ ‘ਤੇ ਛੇਤੀ ਆ ਸਕਦੈ ਫੈਸਲਾ

ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਸਵਾਗਤ ਲਈ ਮੁੱਖ ਮੰਤਰੀ ਜੈਰਾਮ ਠਾਕੁਰ ਭੁੰਤਰ ਹਵਾਈ ਅੱਡਾ ਪਹੁੰਚੇ ਸਨ। ਜਿਵੇਂ ਹੀ ਕੇਂਦਰੀ ਮੰਤਰੀ ਦਾ ਕਾਫਿਲਾ ਭੁੰਤਰ ਹਵਾਈ ਅੱਡੇ ਤੋਂ ਬਾਹਰ ਨਿਕਲਣ ਲੱਗਾ ਤਾਂ ਸੜਕ ਕਿਨਾਰੇ ਫੋਰਲੇਨ ਪ੍ਰਭਾਵਿਤ ਕਿਸਾਨ ਵੀ ਮਿਲਣ ਲਈ ਪਹੁੰਚੇ ਸਨ। ਪ੍ਰਭਾਵਿਤ ਲੋਕਾਂ ਨੂੰ ਦੇਖ ਨਿਤਿਨ ਗਡਕਰੀ ਨੇ ਆਪਣੀ ਗੱਡੀ ਨੂੰ ਰੋਕਿਆ ਅਤੇ ਖੁਦ ਉਤਰ ਕੇ ਉਨ੍ਹਾਂ ਨੂੰ ਮਿਲਣ ਪਹੁੰਚ ਗਏ। ਉਥੇ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਆਪਣੇ ਵਾਹਨ ਤੋਂ ਉਤਰ ਕੇ ਉਨ੍ਹਾਂ ਸਭ ਲੋਕਾਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਪ੍ਰਭਾਵਿਤ ਲੋਕਾਂ ਨੇ ਸੂਬਾ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਵੀ ਨਿਰਾਸ਼ਾ ਜਤਾਈ ਅਤੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ‘ਤੇ ਲੰਬੇ ਸਮੇਂ ਤੋਂ ਗੌਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰਣ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਸ ‘ਤੇ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਹੁਕਮ ਦਿੱਤਾ ਕਿ ਛੇਤੀ ਤੋਂ ਛੇਤੀ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਕੀਤਾ ਜਾਵੇ। ਉਦੋਂ ਅਚਾਨਕ ਮੁੱਖ ਮੰਤਰੀ ਦੀ ਗੱਡੀ ਦੀ ਪਿਛਲੀ ਸਾਈਡ ਸੁਰੱਖਿਆ ਮੁਲਾਜ਼ਮ ਅਤੇ ਐੱਸ.ਪੀ. ਕੁੱਲੂ ਵਿਚਾਲੇ ਝੜਪ ਹੋ ਗਈ। ਇਸ ਝੜਪ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਨੇ ਵੀ ਐੱਸ.ਪੀ. ਕੁੱਲੂ ਦੇ ਪੱਖ ਵਿਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤਰ੍ਹਾਂ ਨਾਲ ਝੜਪ ਬਾਰੇ ਆਪਣਾ ਰੋਸ ਵੀ ਪ੍ਰਗਟ ਕੀਤਾ। ਵੀਡੀਓ ਵਿਚ ਸਥਾਨਕ ਲੋਕ ਜਿੱਥੇ ਸੂਬਾ ਸਰਕਾਰ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਐੱਸ.ਪੀ. ਕੁੱਲੂ ਦੀ ਕਾਰਜਪ੍ਰਣਾਲੀ ਤੋਂ ਖੁਸ਼ ਹੋ ਕੇ ਉਨ੍ਹਾਂ ਦੇ ਪੱਖ ਵਿਚ ਨਾਅਰੇਬਾਜ਼ੀ ਵੀ ਕਰ ਰਹੇ ਹਨ। ਫੋਰਲੇਨ ਪ੍ਰਭਾਵਿਤ ਸੰਘ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਜਿਸ ਦੇ ਚੱਲਦੇ ਉਨ੍ਹਾਂ ਨੂੰ ਅੱਜ ਕੇਂਦਰੀ ਮੰਤਰੀ ਨਾਲ ਮਿਲਣ ਲਈ ਮਜਬੂਰ ਹੋਣਾ ਪਿਆ ਹੈ।

Leave a Reply

Your email address will not be published. Required fields are marked *