ਨਵੀਂ ਦਿੱਲੀ : ਔਰਤਾਂ ਨੂੰ ਹਾਈ ਹੀਲ (High Heel) ਬਹੁਤ ਪਸੰਦ ਹਨ। ਇੱਕ ਰਿਸਰਚ ਮੁਤਾਬਕ ਔਰਤਾਂ ਹਾਈ ਹੀਲ ਪਾ ਕੇ ਸਮਾਜ ਵਿੱਚ ਆਪਣਾ ਰੁਤਬਾ ਦਿਖਾਉਂਦੀਆਂ ਹਨ। ਰਿਸਰਚ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਔਰਤਾਂ ਹਾਈ ਸੋਸਾਇਟੀ ਵਿੱਚ ਜਾਂਦੀਆਂ ਹਨ ਤਾਂ ਉਹ ਹਾਈ ਹੀਲ ਪਹਿਨਣ ਨੂੰ ਤਰਜੀਹ ਦਿੰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉੱਚੀ ਅੱਡੀ ਔਰਤਾਂ ਲਈ ਨਹੀਂ ਸਗੋਂ ਮਰਦਾਂ ਲਈ ਬਣਾਈ ਗਈ ਸੀ।
Also Read : ਕੇਜਰੀਵਾਲ ਵੱਲੋਂ SC ਭਾਈਚਾਰੇ ਲਈ ਪੰਜ ਗਰੰਟੀਆਂ ਦਾ ਐਲਾਨ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਈ ਹੀਲ (High Heel) ਪੁਰਸ਼ਾਂ ਲਈ ਸ਼ੁਰੂ ਕੀਤੀ ਗਈ ਸੀ। ਦਰਅਸਲ,ਮਰਦਾਂ ਲਈ ਸਭ ਤੋਂ ਪਹਿਲਾਂ ਹਾਈ ਹੀਲ ਵਾਲੇ ਬੂਟ ਬਣਾਏ ਗਏ ਸਨ। ਜਿਨ੍ਹਾਂ ਦੀ ਵਰਤੋਂ ਉਹ ਯੁੱਧ ਅਤੇ ਘੋੜ ਸਵਾਰੀ ਦੌਰਾਨ ਕਰਦੇ ਸਨ। ਰਿਪੋਰਟ ਮੁਤਾਬਕ ਘੋੜ ਸਵਾਰੀ ਦੌਰਾਨ ਉੱਚੀ ਅੱਡੀ ਦੇ ਜੁੱਤੇ ਪਹਿਨਣ ਨਾਲ ਪਕੜ ਮਜ਼ਬੂਤ ਹੁੰਦੀ ਸੀ। ਇਸੇ ਲਈ ਮਰਦ ਬੂਟਾਂ ‘ਚ ਲੱਗੀ ਹੀਲ ਦੀ ਵਰਤੋਂ ਕਰਦੇ ਸੀ।
Also Read : ਕਿਸਾਨਾਂ ਲਈ ਵੱਡੀ ਖਬਰ, ਖਾਤਿਆਂ ‘ਚ ਆਉਣ ਵਾਲੀ ਹੈ 10ਵੀਂ ਕਿਸ਼ਤ, ਇੰਝ ਦੇਖੋ ਲਿਸਟ ‘ਚ ਆਪਣਾ ਨਾਂ
10ਵੀਂ ਸਦੀ ‘ਚ ਕੀਤੀ ਗਈ ਸੀ High Heel ਦੀ ਸ਼ੁਰੂਆਤ
ਇਸਦੀ ਵਰਤੋਂ ਪਹਿਲੀ ਵਾਰ 10ਵੀਂ ਸਦੀ ਵਿੱਚ ਸ਼ੁਰੂ ਹੋਈ ਸੀ। ਪਹਿਲੀ ਵਾਰ ਪਰਸ਼ੀਆ (Persia) ਰਾਜ ਦੇ ਆਦਮੀਆਂ ਨੇ ਉੱਚੀ ਅੱਡੀ ਪਹਿਨਣੀ ਸ਼ੁਰੂ ਕੀਤੀ। ਯੁੱਧ ਦੌਰਾਨ ਇਸ ਸਾਮਰਾਜ ਦੇ ਲੋਕਾਂ ਨੂੰ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਹਿਨਣੀਆਂ ਪੈਂਦੀਆਂ ਸਨ। ਸੁਰੱਖਿਆ ਦੇ ਲਿਹਾਜ਼ ਨਾਲ ਉੱਚੀ ਅੱਡੀ ਜ਼ਿਆਦਾ ਮਜ਼ਬੂਤ ਅਤੇ ਬਿਹਤਰ ਮੰਨੀ ਜਾਂਦੀ ਸੀ।
Also Read : Bitcoin ‘ਚ 5 ਤੇ ਕ੍ਰਿਪਟੋਕਰੰਸੀ 34 ਫੀਸਦੀ ਦੇਖਣ ਨੂੰ ਮਿਲਿਆ ਉਛਾਲ
ਸੰਨ 1599 ਵਿਚ ਜਦੋਂ ਪਰਸ਼ੀਆ ਦੇ ਬਾਦਸ਼ਾਹ ਸ਼ਾਹ ਅੱਬਾਸ ਨੇ ਆਪਣਾ ਰਾਜਦੂਤ ਯੂਰਪ (Europe) ਭੇਜਿਆ ਸੀ ਤਾਂ ਹਾਈ ਹੀਲ ਵਾਲੇ ਜੁੱਤੇ ਵੀ ਉਨ੍ਹਾਂ ਦੇ ਨਾਲ ਗਏ ਸੀ। ਇਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਉੱਚੀ ਅੱਡੀ ਵਾਲੀਆਂ ਜੁੱਤੀਆਂ ਦਾ ਰੁਝਾਨ ਵਧ ਗਿਆ। ਹੌਲੀ-ਹੌਲੀ ਕਈ ਦੇਸ਼ਾਂ ਵਿਚ ਉੱਚੀ ਅੱਡੀ ਦੀਆਂ ਜੁੱਤੀਆਂ ਦੀ ਵਰਤੋਂ ਹੋਣ ਲੱਗੀ ਅਤੇ ਇਸ ਨੂੰ ਪਹਿਨਣਾ ਅਹਿਲਕਾਰਾਂ ਅਤੇ ਰਾਜਿਆਂ ਦਾ ਸ਼ੌਕ ਬਣ ਗਿਆ। ਤੁਹਾਨੂੰ ਦੱਸ ਦੇਈਏ ਕਿ ਫਰਾਂਸ ਦੇ 14ਵੇਂ ਸ਼ਾਸਕ ਲੁਈਸ 10 ਇੰਚ ਦੀ ਹਾਈ ਹੀਲ ਪਾਉਂਦੇ ਸਨ। ਕਿਉਂਕਿ ਉਨ੍ਹਾਂ ਦੀ ਲੰਬਾਈ ਸਿਰਫ ਪੰਜ ਫੁੱਟ ਚਾਰ ਇੰਚ ਸੀ।
Also Read : 1984 ਸਿੱਖ ਦੰਗਾ : ਕਾਂਗਰਸ ਨੇਤਾ ਸੱਜਣ ਕੁਮਾਰ ਦੇ ਖਿਲਾਫ ਇਕ ਹੋਰ ਕੇਸ ਵਿਚ ਦੋਸ਼ ਤੈਅ
ਔਰਤਾਂ ਨੇ ਪੂਰੀ ਤਰ੍ਹਾਂ ਕਰ ਲਿਆ ਕਬਜ਼ਾ
ਇਸ ਤੋਂ ਬਾਅਦ 1740 ਦਾ ਸਮਾਂ ਆਇਆ, ਜਦੋਂ ਪਹਿਲੀ ਵਾਰ ਔਰਤਾਂ ਨੇ ਉੱਚੀ ਅੱਡੀ (High Heel) ਪਾਉਣੀ ਸ਼ੁਰੂ ਕੀਤੀ। ਇੱਥੋਂ ਹੀ ਔਰਤਾਂ ਨੇ ਉੱਚੀ ਅੱਡੀ ‘ਤੇ ਕਬਜ਼ਾ ਕਰ ਲਿਆ ਅਤੇ ਅਗਲੇ 50 ਸਾਲਾਂ ਵਿੱਚ ਇਹ ਮਰਦਾਂ ਦੇ ਪੈਰਾਂ ਤੋਂ ਹੇਠਾਂ ਉਤਰ ਕੇ ਔਰਤਾਂ ਦਾ ਚਹੇਤਾ ਬਣ ਗਿਆ। ਸਮੇਂ ਦੇ ਬੀਤਣ ਦੇ ਨਾਲ, ਇਸਦੀ ਸ਼ਕਲ ਅਤੇ ਡਿਜ਼ਾਈਨ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ। ਹਾਲਾਂਕਿ ਉੱਚੀ ਅੱਡੀ (High Heel) ਨੂੰ ਸਿਹਤ ਲਈ ਚੰਗੀ ਨਹੀਂ ਮੰਨਿਆ ਜਾਂਦਾ ਹੈ, ਕਿਉਂਕਿ ਇਹ ਸਿੱਧੇ ਤੌਰ ‘ਤੇ ਕਮਰ, ਰੀੜ੍ਹ ਦੀ ਹੱਡੀ, ਗੋਡਿਆਂ ਅਤੇ ਅੱਡੀ ਨੂੰ ਪ੍ਰਭਾਵਿਤ ਕਰਦਾ ਹੈ। ਲੰਬੇ ਸਮੇਂ ਤੱਕ ਉੱਚੀ ਅੱਡੀ ਪਹਿਨਣ ਨਾਲ ਜੋੜਾਂ ਵਿੱਚ ਦਰਦ ਹੋ ਸਕਦਾ ਹੈ।



