LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨਾਂ ਲਈ ਵੱਡੀ ਖਬਰ, ਖਾਤਿਆਂ 'ਚ ਆਉਣ ਵਾਲੀ ਹੈ 10ਵੀਂ ਕਿਸ਼ਤ, ਇੰਝ ਦੇਖੋ ਲਿਸਟ 'ਚ ਆਪਣਾ ਨਾਂ

paisa

ਨਵੀਂ ਦਿੱਲੀ : ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ (PM Kisan Sanman Nidhi Yojana) ਦੇ ਲਾਭਪਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। 10ਵੀਂ ਕਿਸ਼ਤ ਪਾਉਣ ਲਈ ਸਰਕਾਰ ਨੇ ਯੋਜਨਾ ਦੇ ਤਹਿਤ ਬੈਨੀਫਿਸ਼ਰੀ ਲਿਸਟ (Beneficiary list) ਮੋਦੀ ਸਰਕਾਰ ਨੇ ਜਾਰੀ ਕਰ ਦਿੱਤੀ ਹੈ। ਜਿਨ੍ਹਾਂ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਟਰਾਂਸਫਰ (Transfer) ਹੋਣ ਵਾਲੇ ਹਨ। ਉਨ੍ਹਾਂ ਦੀ ਲਿਸਟ ਸਾਹਮਣੇ ਆ ਚੁੱਕੀ ਹੈ। ਅਗਲੇ ਹਫਤੇ ਤੋਂ ਇਨ੍ਹਾਂ ਕਿਸਾਨਾਂ ਦੇ ਬੈਂਕ ਅਕਾਉਂਟ (Bank account) ਵਿਚ 15 ਤੋਂ 25 ਦਸੰਬਰ ਵਿਚਾਲੇ ਅਗਲੀ ਕਿਸ਼ਤ ਦੇ ਪੈਸੇ ਜਮ੍ਹਾਂ ਹੋਣ ਦੀ ਸ਼ੁਰੂਆਤ ਹੋ ਸਕਦੀ ਹੈ। ਮੋਦੀ ਸਰਕਾਰ (Modi government) ਨੇ ਇਸ ਦੇ ਲਈ ਜ਼ਰੂਰੀ ਸਾਰੇ ਇੰਤਜ਼ਾਮ ਕਰ ਦਿੱਤੇ ਹਨ।

Also Read : ਤਪਾ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਭਾਰੀ ਇਕੱਠ, ਸੁਖਬੀਰ ਬਾਦਲ ਨੇ ਕੀਤੇ ਵੱਡੇ ਐਲਾਨ

ਤੁਸੀਂ ਵੀ ਲਿਸਟ ਵਿਚ ਆਪਣਾ ਨਾਂ ਤੁਰੰਤ ਚੈੱਕ ਕਰ ਸਕਦੇ ਹੋ। ਦੱਸ ਦਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਛੋਟੇ ਅਤੇ ਮੱਧ ਵਰਗੀ ਕਿਸਾਨਾਂ ਨੂੰ ਧਿਆਨ ਵਿਚ ਰੱਖ ਕੇ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ 1 ਸਾਲ ਵਿਚ 3 ਕਿਸ਼ਤਾਂ ਵਿਚ ਕਿਸਾਨਾਂ ਨੂੰ ਸਰਕਾਰ 6000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਹਰ 4 ਮਹੀਨੇ ਵਿਚ ਕਿਸਾਨਾਂ ਦੇ ਅਕਾਉਂਟ ਵਿਚ 2000 ਰੁਪਏ ਟਰਾਂਸਫਰ ਕੀਤੇ ਜਾਂਦੇ ਹਨ। ਹੁਣ ਤੱਕ ਕਿਸਾਨਾਂ ਦੇ ਅਕਾਉਂਟ ਵਿਚ 9 ਕਿਸ਼ਤਾਂ ਵਿਚ ਪੈਸੇ ਭੇਜੇ ਜਾ ਚੁੱਕੇ ਹਨ। ਹੁਣ 10ਵੀਂ ਕਿਸ਼ਤ ਦਾ ਪੈਸਾ ਦਸੰਬਰ ਮਹੀਨੇ ਵਿਚ ਬੈਂਕ ਖਾਤਿਆਂ ਵਿਚ ਟਰਾਂਸਫਰ ਹੋਵੇਗਾ।

Also Read : 'ਓਮੀਕ੍ਰੋਨ' ਕਾਰਣ ਬ੍ਰਿਟੇਨ ਦੇ ਕਈ ਇਲਾਕਿਆਂ ਵਿਚ ਕਹਿਰ, ਹੋਣ ਲੱਗਾ ਕਮਿਊਨਿਟੀ ਸਪ੍ਰੈਡ

ਯੋਜਨਾ ਤਹਿਤ ਕਿਸਾਨਾਂ ਨੂੰ 15 ਦਸੰਬਰ ਨੂੰ 10ਵੀਂ ਕਿਸ਼ਤ ਦੇ ਦੋ-ਦੋ ਹਜ਼ਾਰ ਮਿਲਣ ਵਾਲੇ ਹਨ। ਕੁਝ ਕਿਸਾਨਾਂ ਨੂੰ ਤਾਂ ਦੋ-ਦੋ ਹਜ਼ਾਰ ਦੀ ਬਜਾਏ ਚਾਰ-ਚਾਰ ਹਜ਼ਾਰ ਰੁਪਏ ਮਿਲਣ ਵਾਲੇ ਹਨ। ਕਈ ਕਿਸਾਨਾਂ ਨੂੰ ਹੁਣ ਤੱਕ 9ਵੀਂ ਕਿਸ਼ਤ ਦਾ ਪੈਸਾ ਨਹੀਂ ਮਿਲ ਪਾਇਆ ਸੀ। ਇਨ੍ਹਾਂ ਕਿਸਾਨਾਂ ਨੂੰ ਇਸ ਵਾਰ ਨੌਵੀਂ ਅਤੇ 10ਵੀਂ ਕਿਸ਼ਤ ਇਕੱਠੀ ਮਿਲਣ ਵਾਲੀ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ 25 ਦਸੰਬਰ 20202 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਪੈਸਾ ਟਰਾਂਸਫਰ ਕੀਤਾ ਸੀ। ਹੁਣ ਤੱਕ ਸਰਕਾਰ ਨੇ ਦੇਸ਼ ਦੇ 11.37 ਕਰੋੜ ਤੋਂ ਵਧੇਰੇ ਕਿਸਾਨਾਂ ਦੇ ਬੈਂਕ ਅਕਾਉਂਟ ਵਿਚ ਸਿੱਧੇ 1.58 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਟਰਾਂਸਫਰ ਕਰ ਚੁੱਕੀ ਹੈ। ਹੁਣ 10ਵੀਂ ਕਿਸ਼ਤ ਲਈ ਲਾਭਪਾਤਰੀ ਕਿਸਾਨਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ।
ਪਹਿਲਾਂ ਪੀ.ਐੱਮ. ਕਿਸਾਨ ਦੀ ਆਫੀਸ਼ੀਅਲ ਵੈਬਸਾਈਟ https://pmkisan.gov.in/ 'ਤੇ ਜਾਓ।
ਇਥੇ ਤੁਹਾਨੂੰ ਰਾਈਡ ਸਾਈਡ ਫਾਰਮਰ ਕੌਰਨਰ ਦਾ ਆਪਸ਼ਨ ਮਿਲੇਗਾ।
ਇਥੇ ਬੈਨੀਫਿਸ਼ਰੀ ਲਿਸਟ ਦੇ ਆਪਸ਼ਨ 'ਤੇ ਕਲਿੱਕ ਕਰੋ ਅਤੇ ਫਿਰ ਇਕ ਨਵਾਂ ਪੇਜ ਖੁੱਲ ਜਾਵੇਗਾ।
ਨਵੇਂ ਪੇਜ 'ਤੇ ਆਪਣਾ ਸੂਬਾ, ਜ਼ਿਲਾ, ਬਲਾਕ ਅਤੇ ਪਿੰਡ ਦੀ ਡਿਟੇਲ ਭਰਨੀ ਹੋਵੇਗੀ। ਇਸ ਤੋਂ ਬਾਅਦ ਗੈਟ ਰਿਪੋਰਟ 'ਤੇ ਕਲਿੱਕ ਕਰੋ। ਇਥੇ ਤੁਹਾਨੂੰ ਸਾਰੀ ਲਾਭਪਾਤਰੀ ਕਿਸਾਨਾਂ ਦੀ ਲਿਸਟ ਮਿਲੇਗੀ।

In The Market