ਨਵੀਂ ਦਿੱਲੀ- ਭਾਰਤ ਦਾ ਦੱਖਣੀ ਅਫ਼ਰੀਕਾ (South Africa) ਦੌਰਾ ਕੁਝ ਹੀ ਦਿਨਾਂ ‘ਚ ਸ਼ੁਰੂ ਹੋਵੇਗਾ। ਇਸ ਦੌਰਾਨ ਭਾਰਤੀ ਟੀਮ (Indian Team) ਟੈਸਟ ਤੇ ਵਨ-ਡੇ ਸੀਰੀਜ਼ ਖੇਡੇਗੀ ਜਦਕਿ ਟੀ-20 ਕੌਮਾਂਤਰੀ ਸੀਰੀਜ਼ ਬਾਅਦ ‘ਚ ਹੋਵੇਗੀ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸੂਤਰਾਂ ਤੋਂ ਮਿਲੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਦੱਖਣੀ ਅਫ਼ਰੀਕਾ ਦੌਰੇ ਤੋਂ ਪਹਿਲਾਂ ਵਿਰਾਟ ਕੋਹਲੀ (Virat Kohli) ਨੂੰ ਵਨ-ਡੇ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ ਤੇ ਰੋਹਿਤ ਸ਼ਰਮਾ (Rohit Sharma) ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
Also Read: …ਜਦੋਂ ਸਾਈਕਲ ‘ਤੇ ਲਾੜੀ ਨੂੰ ਲੈ ਕੇ ਨਿਕਲੇ MP ਦੇ DSP, ਤਸਵੀਰਾਂ ਵਾਇਰਲ
ਰੋਹਿਤ ਨੇ ਕਪਤਾਨ ਦੇ ਰੂਪ ‘ਚ ਆਪਣੀ ਯੋਗਤਾ ਨੂੰ ਉਦੋਂ ਸਾਬਤ ਵੀ ਕੀਤਾ ਹੈ, ਜਦੋਂ ਉਨ੍ਹਾਂ ਨੂੰ ਅਗਵਾਈ ਕਰਨ ਲਈ ਮੌਕਾ ਮਿਲਿਆ ਹੈ। 2023 ਵਿਸ਼ਵ ਕੱਪ ਹੋਣ ਤੋਂ ਪਹਿਲਾਂ ਇਹ ਮੁੰਬਈ ਇੰਡੀਅਨਜ਼ ਦੇ ਕਪਤਾਨ ਨੂੰ ਟੀਮ ਨੂੰ ਆਕਾਰ ਦੇਣ ਦਾ ਸਮਾਂ ਵੀ ਦੇਵੇਗਾ।
Also Read: ਕੈਟਰੀਨਾ-ਵਿੱਕੀ ਦੇ ਵਿਆਹ ‘ਚ ਸਲਮਾਨ ਦੇ ‘Bodyguard’ ਹੱਥ ਹੋਵੇਗੀ ਸੁਰੱਖਿਆ ਦੀ ਕਮਾਨ
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਦੇ ਬਾਅਦ ਭਾਰਤੀ ਟੀ-20 ਦੀ ਕਪਤਾਨੀ ਛੱਡ ਦਿੱਤੀ ਸੀ ਅਤੇ ਇਸ ਦਾ ਐਲਾਨ ਉਨ੍ਹਾਂ ਨੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੂਰਨਾਮੈਂਟ ਤੋਂ ਪਹਿਲਾਂ ਕੀਤਾ ਸੀ। ਦੂਜੇ ਪਾਸੇ ਟੀ-20 ਟੀਮ ਦੀ ਕਪਤਾਨੀ ਛੱਡਣ ਦੇ ਬਾਅਦ ਤੋਂ ਹੀ ਅਜਿਹੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ ਕਿ ਕੋਹਲੀ ਤੋਂ ਵਨ-ਡੇ ਦੀ ਕਪਤਾਨੀ ਵੀ ਖੋਹੀ ਜਾ ਸਕਦੀ ਹੈ।
Also Read: ਕੋਰੋਨਾ ਸੰਕਟ: ਵਿਦੇਸ਼ਾਂ ਤੋਂ ਪਰਤੇ 109 ਲੋਕ ਹੋਏ ਗਾਇਬ, ਫੋਨ ਵੀ ਕੀਤੇ ਬੰਦ




