ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਧਾ ਭਾਰਤ ਇਸ ਸਮੇਂ ਗਰਮ ਹਵਾਵਾਂ ਦੀ ਲਪੇਟ ‘ਚ ਹੈ ਅਤੇ ਫਿਲਹਾਲ ਭਿਆਨਕ ਗਰਮੀ ਦੋ–ਤਿੰਨ ਦਿਨ ਹੋਰਜਾਰੀ ਰਹੇਗੀ | ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਤਾਪਮਾਨ 44.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆਸੀ। ਸ਼ੁੱਕਰਵਾਰ ਨੂੰ ਪਾਰਾ 44.6 ਡਿਗਰੀ ਪਹੁੰਚ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 72 ਘੰਟਿਆਂਅੰਦਰ ਤਾਪਮਾਨ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ ਹਨ ਸਗੋਂ ਤਾਪਮਾਨ ਹੋਰ ਵਧ ਸਕਦਾ ਹੈ। 2 ਜੂਨਤਕ ਲੂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਰਾਤ ਦੇ ਤਾਪਮਾਨ ਵਿੱਚ ਵੀ ਵਾਧਾ ਹੋ ਰਿਹਾ ਹੈ |
ਮੌਸਮ ਵਿਭਾਗਮੁਤਾਬਕ 3-4 ਜੂਨ ਨੂੰ ਵਧੇ ਤਾਪਮਾਨ ਤੋਂ ਥੋੜੀ ਰਾਹਤ ਮਿਲ ਸਕਦੀ ਹੈ। ਹਵਾਵਾਂ ਦੀ ਦਿਸ਼ਾ ਬਦਲਣ ਨਾਲ ਵੱਧਤੋਂ ਵੱਧ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਪ੍ਰਾਈਵੇਟ ਏਜੰਸੀ ਸਕਾਈਮੈਟਮੁਤਾਬਕ ਅਗਲੇ 72 ਘੰਟੇ ਪੂਰੇ ਚੰਡੀਗੜ੍ਹ ਵਿੱਚ ਗਰਮੀ ਤੇ ਲੂ ਦੀ ਸਥਿਤੀ ਜਾਰੀ ਰਹੇਗੀ। ਇਸ ਤੋਂ ਬਾਅਦ ਥੋੜੀਰਾਹਤ ਮਿਲੇਗੀ ਪਰ ਜੂਨ ਦੇ ਦੂਜੇ ਹਫ਼ਤੇ ਤਕ ਲੂ ਜਾਰੀ ਰਹੇਗੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਵੇਖੋ ਇਹਰਿਪੋਰਟ |
Watch Video
