ਪੰਜਾਬ ਵਿਚ ਮੁੜ ਰੂਹ ਕੰਬਾਊ ਵਾਰਦਾਤ ਹੋਈ ਹੈ। ਇਹ ਮਾਮਲਾ ਸੰਗਰੂਰ ਦੇ ਧੂਰੀ ਤੋਂ ਸਾਹਮਣੇ ਆਇਆ ਹੈ। ਧੂਰੀ ਦੇ ਦੋਹਾਲਾ ਰੇਲਵੇ ਫਾਟਕ ਨੇੜੇ ਬੰਗਲਾਮੁਖੀ ਮੰਦਰ ਦੇ 2 ਪੁਜਾਰੀਆਂ ਵੱਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 33 ਸਾਲਾ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਧੂਰੀ ਵਜੋਂ ਹੋਈ। ਲਾਸ਼ ਨੂੰ ਮੰਦਿਰ ਵਿੱਚ ਬਣੇ ਹਵਨ ਕੁੰਡ ਹੇਠਾਂ ਦੱਬ ਦਿੱਤਾ ਗਿਆ। ਪੁਲਿਸ ਨੂੰ ਲਾਸ਼ ਮੰਦਿਰ ਵਿੱਚ ਬਣੇ ਹਵਨ ਕੁੰਡ ਦੇ ਹੇਠਾਂ ਤੋਂ ਬਰਾਮਦ ਹੋਈ ਹੈ। ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਸੁਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੀਤੇ ਦਿਨੀਂ ਥਾਣਾ ਸਿਟੀ ਧੂਰੀ ਨੂੰ ਦਿੱਤੀ ਦਰਖਾਸਤ ਅਨੁਸਾਰ ਸੁਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਸਿਖਾਉਂਦਾ ਸੀ ਅਤੇ 2 ਤਾਰੀਕ ਨੂੰ ਵਾਪਸ ਨਹੀਂ ਆਇਆ ਸੀ।ਜਦੋਂ ਮੰਦਰ ‘ਚ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੰਡਿਤ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨਾਂ ਤੋਂ ਮੰਦਰ ‘ਚ ਨਹੀਂ ਆਏ ਸਨ ਪਰ ਜਦੋਂ ਪੁਲਿਸ ਨੇ ਮੰਦਿਰ ਦੇ ਪੰਡਿਤ ਪਰਮਾਨੰਦ ਤੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਉਸ ‘ਤੇ ਸ਼ੱਕ ਹੋਇਆ ਤਾਂ ਪੁਲਿਸ ਉਸ ਨੂੰ ਥਾਣੇ ਲੈ ਗਈ ਤਾਂ ਪਰਮਾਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਗੱਲ ਦੱਸੀ ਅਤੇ ਮੰਨਿਆ ਕਿ ਉਸ ਨੇ ਹੀ ਉਸ ਦਾ ਕਤਲ ਕਰ ਕੇ ਲਾਸ਼ ਨੂੰ ਹਵਨਕੁੰਡ ਹੇਠਾਂ ਦੱਬ ਦਿੱਤਾ ਸੀ।ਪੁਲਿਸ ਨੇ ਹਵਨ ਕੁੰਡ ਹੇਠੋਂ ਦੱਬੀ ਹੋਈ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਬਗਲਾਮੁਖੀ ਮੰਦਰ ਦੇ ਪੁਜਾਰੀ ਪਰਮਾਨੰਦ ਅਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਜਲੰਧਰ–ਪ੍ਰਸ਼ਾਸਨ ਪੈਟਰੋਲ ਪੁਆਉਣ ਵੇਲੇ ਕੀਮਤਾਂ ਵਿਚ ਭਾਰੀ ਛੋਟ ਦੇਣ ਜਾ ਰਿਹਾ ਹੈ। ਸਪੈਸ਼ਲ ਦਿਨ ਤੇਲ ਦੀਆਂ ਕੀਮਤਾਂ ’ਤੇ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਤੇ ਵੋਟ ਪ੍ਰਤੀਸ਼ਤਤਾ ਨੂੰ 70 ਫ਼ੀਸਦੀ ਤੋਂ ਪਾਰ ਕਰਨ ਲਈ ਸ਼ੁਰੂ ਕੀਤੀ ਗਈ ਨਵੀਂ ਪਹਿਲਕਦਮੀ ਤਹਿਤ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਹਿੱਸੇਦਾਰੀ ਕੀਤੀ ਹੈ। ਇਸ ਤਹਿਤ ਵੋਟਾਂ ਵਾਲੇ ਦਿਨ ਤੇਲ ਦੀਆਂ ਕੀਮਤਾਂ ’ਤੇ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅਮਰ ਹਾਈਵੇ ਫਿਲਿੰਗ ਸਟੇਸ਼ਨ ਪਰਾਗਪੁਰ, ਅਮਰ ਹਾਈਵੇ ਫਿਲਿੰਗ ਸਟੇਸ਼ਨ ਕਰਤਾਰਪੁਰ ਤੇ ਰੱਖਾ ਫਿਲਿੰਗ ਸਟੇਸ਼ਨ ਸੂਰਾਨੁੱਸੀ ਨੇ 1 ਜੂਨ ਨੂੰ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਵੋਟਿੰਗ ਵਾਲੇ ਦਿਨ ਵੋਟਰ ਆਪਣੀ ਉਂਗਲੀ ’ਤੇ ਸਿਆਹੀ ਦਾ ਨਿਸ਼ਾਨ ਦਿਖਾ ਕੇ ਪੈਟਰੋਲ ਤੇ ਡੀਜ਼ਲ ’ਤੇ ਪ੍ਰਤੀ ਲੀਟਰ 2 ਰੁਪਏ ਤੇ 5 ਰੁਪਏ ਐਕਸ. ਪੀ. 100 ਪੈਟਰੋਲ ’ਤੇ ਛੋਟ ਪ੍ਰਾਪਤ ਕਰ ਸਕਦੇ ਹਨ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਵਪਾਰੀ ਵਰਗ ਦਾ ਇਹ ਵੱਡਾ ਸਵੈ-ਇੱਛੁਕ ਉਪਰਾਲਾ ਜ਼ਿਲ੍ਹੇ ’ਚ 70 ਫ਼ੀਸਦੀ ਤੋਂ ਵੱਧ ਵੋਟਾਂ ਪਾਉਣ ਦੇ ਟੀਚੇ ਨੂੰ ਹਾਸਲ ਕਰਨ ’ਚ ਸਹਾਈ ਸਿੱਧ ਹੋਵੇਗਾ।
Mussoorie Road Accident : ਮਸੂਰੀ ਘੁੰਮਣ ਗਏ ਵਿਦਿਆਰਥੀਆਂ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਕਾਰ ਵਿਚ ਸਵਾਰ ਛੇ ਦੇ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ। ਇਥੇ ਦੇਹਰਾਦੂਨ ਰੋਡ ਝੜੀਪਾਣੀ ਰੋਡ 'ਤੇ ਇੱਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਮਰਨ ਵਾਲਿਆਂ ਵਿੱਚ ਚਾਰ ਨੌਜਵਾਨ ਅਤੇ ਦੋ ਲੜਕੀਆਂ ਸ਼ਾਮਲ ਹਨ। ਕਾਰ ਵਿਚ ਸਵਾਰ ਖੱਡ 'ਚ ਡਿੱਗੀਆਂ ਦੋ ਲੜਕੀਆਂ ਦਾ ਸਾਹ ਚੱਲ ਰਿਹਾ ਸੀ ਕਿ ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਦੇਹਰਾਦੂਨ ਹਾਇਰ ਸੈਂਟਰ ਭੇਜਿਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਚਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਖੱਡ 'ਚੋਂ ਕੱਢ ਕੇ ਮਸੂਰੀ ਦੇ ਉਪ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮਸੂਰੀ ਪੁਲਿਸ ਫਾਇਰ ਸਰਵਿਸ ਅਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ।ਮਸੂਰੀ ਪੁਲਿਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਹਰਾਦੂਨ ਦੇ ਆਈਐਮਐਸ ਕਾਲਜ ਵਿੱਚ ਚਾਰ ਨੌਜਵਾਨ ਅਤੇ ਦੋ ਲੜਕੀਆਂ ਪੜ੍ਹਦੇ ਸਨ। ਇਹ ਲੋਕ ਮਸੂਰੀ ਘੁੰਮਣ ਗਏ ਸਨ।ਜਿੱਥੇ ਇਹ ਹਾਦਸਾ ਵਾਪਰਿਆ ਉੱਥੇ ਬਹੁਤ ਡੂੰਘੀ ਖੱਡ ਹੋਣ ਕਾਰਨ ਬਚਾਅ ਕਾਰਜ ਲਈ ਕਾਫੀ ਮਿਹਨਤ ਕਰਨੀ ਪਈ। ਜਦੋਂ ਬਚਾਅ ਟੀਮ ਖੱਡ 'ਚ ਪਹੁੰਚੀ ਤਾਂ ਕਾਰ 'ਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਦੋ ਕੁੜੀਆਂ ਸਾਹ ਲੈ ਰਹੀਆਂ ਸਨ। ਉਨ੍ਹਾਂ ਨੂੰ ਇਲਾਜ ਲਈ ਦੇਹਰਾਦੂਨ ਹਾਇਰ ਸੈਂਟਰ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਵੀ ਦਮ ਤੋੜ ਦਿਤਾ।...
ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ। ਕੈਨੇਡੀਅਨ ਪੁਲਿਸ ਨੇ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਇੱਕ ਕਥਿਤ ਸਮੂਹ ਦੇ ਮੈਂਬਰ ਹਨ। ਪੁਲਿਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਭਾਰਤੀ ਖੁਫੀਆ ਏਜੰਸੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਹੋਣ। ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ 'ਚ ਹੋਰ ਵੀ ਸ਼ਾਮਲ ਹੋ ਸਕਦੇ ਹਨ।ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਘੱਟੋ-ਘੱਟ ਦੋ ਸੂਬਿਆਂ ਵਿਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਪੁਲਿਸ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ। ਸੂਤਰਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਨਿੱਝਰ ਦੇ ਕਤਲ ਵਿੱਚ ਸ਼ਾਮਲ ਲੋਕਾਂ ਦੇ ਗਿਰੋਹ ਵਜੋਂ ਕੀਤੀ ਸੀ ਅਤੇ ਪੁਲਿਸ ਇਨ੍ਹਾਂ ’ਤੇ ਨਜ਼ਰ ਰੱਖ ਰਹੀ ਸੀ। ਪਿਛਲੇ ਸਾਲ ਸਤੰਬਰ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ, ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਆ ਗਿਆ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ 'ਬੇਹੂਦਾ' ਅਤੇ 'ਪ੍ਰੇਰਿਤ' ਕਹਿ ਕੇ ਰੱਦ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰਦੁਆਰੇ ਦੇ ਬਾਹਰ ਨਿੱਝਰ ਦਾ ਜਿਸ ਦਿਨ ਕਤਲ ਹੋਇਆ ਸੀ, ਉਸ ਦਿਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕਤਲ ਦੇ ਦੋਸ਼ ਲਾਏ ਗਏ ਹਨ। ਉਸ ਸਮੇਂ ਇਹ ਕਿਹਾ ਗਿਆ ਸੀ ਕਿ ਇਨ੍ਹਾਂ ਨੇ ਸ਼ੂਟਰ, ਡਰਾਈਵਰ ਆਦਿ ਦਾ ਕੰਮ ਕੀਤਾ। ਸੀਟੀਵੀ ਨਿਊਜ਼ ਨੇ ਇੱਕ ਸੀਨੀਅਰ ਸਰਕਾਰੀ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਨਿੱਝਰ ਦੇ ਕਤਲ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਨਾਗਰਿਕਾਂ ਵਜੋਂ ਹੋਈ ਪਛਾਣਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ 'ਤੇ ਨਿੱਝਰ ਦੀ ਹੱਤਿਆ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। ਗਲੋਬਲ ਨਿਊਜ਼ ਦੀ ਇੱਕ ਰਿਪੋਰਟ ਵਿੱਚ, ਸ਼ੱਕੀਆਂ ਦੀ ਪਛਾਣ ਭਾਰਤੀ ਨਾਗਰਿਕਾਂ ਵਜੋਂ ਹੋਈ ਹੈ। ਇਸ ਵਿਚ ਕਿਹਾ ਗਿਆ ਸੀ, 'ਕੈਨੇਡੀਅਨ ਪੁਲਿਸ ਨੇ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਲਗਪਗ ਇਕ ਸਾਲ ਬਾਅਦ ਸ਼ੁੱਕਰਵਾਰ ਸਵੇਰੇ ਭਾਰਤੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ।...
ਚੰਡੀਗੜ੍ਹ-ਚੰਡੀਗੜ੍ਹ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਬੀਏ ਦਾ ਅੱਜ ਪਹਿਲਾ ਪੇਪਰ ਦੇਣ ਜਾਂਦੀ ਇਕ ਵਿਦਿਆਰਥਣ ਤੇ ਆਟੋ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਸੁਖਨਾ ਝੀਲ ਤੋਂ ਗਵਰਨਰ ਹਾਊਸ ਨੂੰ ਜਾਂਦੀ ਸੜਕ 'ਤੇ ਵਾਪਰਿਆ ਦੱਸਿਆ ਜਾ ਰਿਹਾ ਹੈ। ਇੱਕ ਐਸਯੂਵੀ ਅਤੇ ਇੱਕ ਆਟੋ ਵਿਚਕਾਰ ਭਿਆਨਕ ਟੱਕਰ ਹੋਈ ਹੈ, ਜਿਸ ਦੌਰਾਨ ਆਟੋ ਦੇ ਪਰਖੱਚੇ ਉੱਡ ਗਏ। ਚਾਰ ਹੋਰ ਵਿਦਿਆਰਥਣਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ। ਇਸ ਸੜਕ ਹਾਦਸੇ ਵਿਚ ਆਟੋ ਵਿਚ ਕੁੱਲ ਪੰਜ ਵਿਦਿਆਰਥਣਾਂ ਸਵਾਰ ਸਨ। ਇਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ ਤੇ ਬਾਕੀ ਚਾਰ ਜ਼ਖ਼ਮੀ ਹਨ। ਇਨ੍ਹਾਂ ਚਾਰ ਵਿਦਿਆਰਥੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਮ੍ਰਿਤਕਾ ਦੀ ਪਛਾਣ ਅੰਜਲੀ ਵਜੋਂ ਹੋਈ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੀ ਵਸਨੀਕ ਹੈ।ਜਦਕਿ ਜ਼ਖਮੀ ਵਿਦਿਆਰਥਣਾਂ ਲੱਦਾਖ ਦੀਆਂ ਦੱਸੀਆਂ ਜਾਂਦੀਆਂ ਹਨ। ਅਜੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅੰਜਲੀ ਬੀਏ ਫਾਈਨਲ ਦੀ ਵਿਦਿਆਰਥਣ ਸੀ। ਜਦੋਂ ਕਿ ਚਾਰ ਹੋਰ ਲੜਕੀਆਂ ਵਿੱਚੋਂ ਤਿੰਨ ਲੜਕੀਆਂ ਬੀਐਸਸੀ ਦੀਆਂ ਵਿਦਿਆਰਥਣਾਂ ਸਨ ਅਤੇ ਚੌਥੀ ਵਿਦਿਆਰਥਣ ਅੰਜਲੀ ਦੇ ਨਾਲ ਬੀਐਸਸੀ ਫਾਈਨਲ ਵਿੱਚ ਪੜ੍ਹ ਰਿਹਾ ਸੀ। ਇਹ ਸਾਰੀਆਂ ਵਿਦਿਆਰਥਣਾਂ ਆਪਣੇ ਪੇਪਰ ਦੇਣ ਲਈ ਖਾਲਸਾ ਕਾਲਜ ਜਾ ਰਹੀਆਂ ਸਨ। ਉਸ ਨੇ ਮੁਹਾਲੀ ਦੇ ਨਵਾਂਗਾਓਂ ਤੋਂ ਆਟੋ ਲਿਆ ਸੀ। ਅੱਜ ਕਾਲਜ ਵਿਚ ਉਹਨਾਂ ਦਾ ਪਹਿਲਾ ਪੇਪਰ ਸੀ। ਇਸ ਹਾਦਸੇ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਟੀਮ ਨੇ ਜ਼ਖ਼ਮੀ ਵਿਦਿਆਰਥਣਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਦਕਿ ਵਿਦਿਆਰਥਣ ਅੰਜਲੀ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਗਿਆ ਹੈ।
ਲੋਕ ਸਭਾ ਚੋਣਾਂ ਵਿਚਾਲੇ ਚੋਣ ਪ੍ਰਚਾਰ ਦੌਰਾਨ ਕਈ ਆਗੂ ਧਰਮਾਂ ਨਾਲ ਜੁੜੀਆਂ ਬਿਆਨਬਾਜ਼ੀਆਂ ਕਰ ਕੇ ਘਿਰਦੇ ਨਜ਼ਰ ਆ ਰਹੇ ਹਨ। ਹੁਣ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਇਕ ਵਿਵਾਦਿਤ ਬਿਆਨ ਵਾਇਰਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਪ੍ਰਭੂ ਯਿਸੂ ਮਸੀਹ ਵੱਡਾ ਭਰਾ ਤੇ ਸਿੱਖ ਸੱਭ ਤੋਂ ਛੋਟਾ ਬੱਚਾ’ ਹੈ।ਅੰਮ੍ਰਿਤਸਰ ਵਿਚ ਇਸਾਈ ਭਾਈਚਾਰੇ ਦੇ ਇਕ ਪ੍ਰੋਗਰਾਮ ਦੌਰਾਨ ਬੋਨੀ ਅਜਨਾਲ਼ਾ ਨੇ ਕਿਹਾ, ‘2024 ਦਾ ਸੱਭ ਤੋਂ ਵੱਡਾ ਧਰਮ ਮਸੀਹ ਭਾਈਚਾਰਾ ਹੈ। ਸੱਭ ਤੋਂ ਵੱਡਾ ਭਰਾ ਪ੍ਰਭੂ ਯਿਸੂ ਮਸੀਹ ਅਤੇ ਸੱਭ ਤੋਂ ਛੋਟਾ ਭਰਾ ਸਿੱਖ ਹੈ’। ਸਿੱਖ ਭਾਈਚਾਰੇ ਵਿਚ ਇਸ ਬਿਆਨ ਨੂੰ ਲੈ ਕੇ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬਿਆਨ ਦੀ ਨਿਖੇਧੀ ਹੋਣ ਮਗਰੋਂ ਭਾਜਪਾ ਆਗੂ ਨੇ ਮੁਆਫ਼ੀ ਵੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।ਇਕ ਵੀਡੀਓ ਜਾਰੀ ਕਰਦਿਆਂ ਅਜਨਾਲਾ ਨੇ ਕਿਹਾ, ‘ਮੇਰੀ ਅਜਿਹੀ ਕੋਈ ਗਲਤ ਭਾਵਨਾ ਨਹੀਂ ਸੀ, ਮੇਰੇ ਬਿਆਨ ਨਾਲ ਛੇੜਛਾੜ ਕੀਤੀ ਗਈ ਅਤੇ ਇਹ ਕਿਸ ਨੇ ਕੀਤੀ ਹੈ, ਉਸ ਬਾਰੇ ਮੈਨੂੰ ਪਤਾ ਹੈ। ਜਿਸ ਧਰਮ ਵਿਚ ਮੇਰਾ ਜਨਮ ਹੋਇਆ ਉਹ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ ਤੇ ਮੈਂ ਹਰੇਕ ਭਾਈਚਾਰੇ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ’। ਬੋਨੀ ਅਜਨਾਲਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।
International News : ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਉਸ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਦਾ ਦਾਅਵਾ ਇੱਕ ਨਿਊਜ਼ ਵੈਬਸਾਈਟ ਨੇ ਕੀਤਾ ਹੈ। ਵੈੱਬਸਾਈਟ 'ਤੇ ਲਿਖਿਆ ਹੋਇਆ ਹੈ ਕਿ ਗੋਲੀ ਲੱਗਣ ਤੋਂ ਬਾਅਦ ਗੋਲਡੀ ਬਰਾੜ ਦੀ ਮੌ.ਤ ਹੋ ਗਈ ਹੈ। ਇਸ ਨਿਊਜ਼ 'ਚ ਦਾਅਵਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਉਸ ਨੂੰ 2 ਗੋਲੀਆਂ ਲੱਗੀਆਂ ਸਨ ਜਿਸ ਕਾਰਨ ਉਸ ਦੀ ਮੌ.ਤ ਹੋਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਰਾੜ ਦੇ ਵਿਰੋਧੀ ਗੈਂਗਸਟਰ ਅਰਸ਼ ਡੱਲਾ ਅਤੇ ਲਖਬੀਰ ਡੱਲਾ ਨੇ ਗੋਲਡੀ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਦੋਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੁਸ਼ਮਣੀ ਕਾਰਨ ਗੋਲਡੀ ਨੂੰ ਗੋ.ਲੀ ਮਾਰੀ ਹੈ। ਫਿਲਹਾਲ ਇਸ 'ਤੇ ਲਾਰੈਂਸ ਜਾਂ ਕਿਸੇ ਹੋਰ ਗੈਂਗਸਟਰ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਫਰੈਜਨੋ ਵਿਚ ਦੋ ਵਿਅਕਤੀਆਂ ਉਤੇ ਗੋਲੀਬਾਰੀ ਫੇਅਰਮੌਂਟ ਅਤੇ ਹੋਲਟ ਐਵੇਨਿਊਜ਼ ਉਤੇ ਸ਼ਾਮ 5:25 ਵਜੇ ਹੋਈ। ਜਦੋਂ ਇਨ੍ਹਾਂ ਦੋਵਾਂ ‘ਤੇ ਗੋਲੀਬਾਰੀ ਹੋਈ ਤਾਂ ਪੀੜਤ ਗਲੀ ਵਿਚ ਖੜ੍ਹੇ ਸਨ ਪਰ ਪੁਲਿਸ ਵੱਲੋਂ ਹਮਲੇ ਦਾ ਸ਼ਿਕਾਰ ਹੋਏ ਦੋਵਾਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ ਹੈ।ਦੱਸ ਦਈਏ ਕਿ ਕੈਨੇਡਾ ਤੋਂ ਭੱਜਣ ਮਗਰੋਂ ਗੋਲਡੀ ਬਰਾੜ ਨੇ ਅਮਰੀਕਾ ਦੇ ਫਰੈਜਨੋ ਵਿਚ ਹੀ ਪਨਾਹ ਲਈ ਸੀ ਅਤੇ ਗੋਲਡੀ ਬਰਾੜ ਦੀ ਆਖਰੀ ਲੋਕੇਸ਼ਨ ਫਰੈਜਨੋ ਹੀ ਦੱਸੀ ਜਾਂਦੀ ਹੈ। ਇਹ ਸਾਰਾ ਦਾਅਵਾ ਇਕ ਅਮਰੀਕੀ ਵੈੱਬਸਾਈਟ ਨੇ ਕੀਤਾ ਹੈ ਹਾਲਾਂਕਿ Livingindianews ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ। ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਦਾ ਨਾਂ ਮਰਹੂਮ ਗਾਇਕ ਮੂਸੇਵਾਲਾ ਦੇ ਕ.ਤ.ਲ ਸਮੇਂ ਚਰਚਾ ਵਿਚ ਆਇਆ ਸੀ। ਗੋਲਡੀ ਨੂੰ ਲਾਰੈਂਸ ਬਿਸ਼ਨੋਈ ਦਾ ਸਾਥੀ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਮੂਸੇਵਾਲਾ ਕਤਲ ਕਾਂਡ ‘ਚ ਮਾਸਟਰਮਾਈਂਡ ਕਿਹਾ ਗਿਆ ਹੈ। ਕੈਨੇਡਾ ਵਿਚ ਰਹਿਣ ਵਾਲੇ ਗੋਲਡੀ ਬਰਾੜ ਦਾ ਨਾਂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਵਿਚ ਵੀ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਗੋਲਡੀ ਦਾ ਨਾਂ ਕਈ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਹੈ, ਜਿਸ ‘ਚ ਗੁਰੂਗ੍ਰਾਮ ‘ਚ ਦੋਹਰੇ ਕਤਲ ਦਾ ਮਾਮਲਾ ਵੀ ਸ਼ਾਮਲ ਹੈ।...
ਪਟਿਆਲਾ : ਬੀਤੇ ਦਿਨੀਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਦਲਵੀਰ ਗੋਲ਼ਡੀ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਵਿਚਾਲੇ ਦਲਵੀਰ ਗੋਲ਼ਡੀ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਫੁਟਕਲ ਮਾਲ ਪਾਰਟੀ ਵਿਚੋਂ ਬਾਹਰ ਜਾ ਰਿਹਾ ਹੈ। ਦੇਸ਼ ਤੇ ਸੂਬੇ ਨੂੰ ਬਚਾਉਣ ਦੀ ਸੋਚ ਰੱਖਣ ਵਾਲਾ ਕਾਂਗਰਸ ਵਿੱਚ ਹੈ ਤੇ ਰਹੇਗਾ। ਬਾਜਵਾ ਅੱਜ ਪਟਿਆਲਾ ਵਿਖੇ ਪਾਰਟੀ ਉਮੀਦਵਾਰ ਧਰਮਵੀਰ ਗਾਂਧੀ ਦੀ ਮੀਟਿੰਗ ਵਿੱਚ ਸ਼ਿਰਕਤ ਕਰਨ ਪੁੱਜੇ ਸਨ। ਗੋਲਡੀ ਵੱਲੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਉਤੇ ਬਾਜਵਾ ਨੇ ਕਿਹਾ ਕਿ ਦੇਸ਼ ਤੇ ਸੂਬੇ ਪ੍ਰਤੀ ਚੰਗੀ ਸੋਚ ਰੱਖਣ ਵਾਲਾ ਅੱਜ ਵੀ ਕਾਂਗਰਸ ਵਿਚ ਹੈ ਤੇ ਕੱਲ੍ਹ ਵੀ ਰਹੇਗਾ ਪਰ ਸੌਦੇਬਾਜ਼ੀ ਕਰਨ ਵਾਲੇ ਸਿਰਫ ਨਿੱਜੀ ਸਵਾਰਥ ਵਿਚ ਪਾਰਟੀ ਨੂੰ ਛੱਡ ਜਾਂਦੇ ਹਨ।ਬਾਜਵਾ ਨੇ ਕਿਹਾ ਕਿ ਗੋਲਡੀ ਦਾ ਸੰਗਰੂਰ ਸੀਟ ਉਤੇ ਆਪਣਾ ਦਾਅਵਾ ਕਰਨਾ ਠੀਕ ਨਹੀਂ ਹੈ, ਕਿਉਂਕਿ ਹਲਕਾ ਕਿਸੇ ਦੇ ਨਿੱਜੀ ਜਾਇਦਾਦ ਨਹੀਂ, ਸਗੋਂ ਪਾਰਟੀ ਨੇ ਤੈਅ ਕਰਨਾ ਹੈ ਕਿ ਕੌਣ ਕਿਸਦਾ ਮੁਕਾਬਲਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ 10 ਦਿਨ ਤੱਕ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਕਰਨ ਤੋਂ ਬਾਅਦ ਅਚਾਨਕ ਨਵਾਂ ਰਾਹ ਮਿਲਣਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਬਾਜਵਾ ਨੇ ਦਾਅਵਾ ਕੀਤਾ ਕਿ ਇਹ ਫੇਰਬਦਲ ਪਿੱਛੇ ਵੱਡੀ ਸੌਦੇਬਾਜ਼ੀ ਹੈ, ਜਿਸ ਦਾ ਜਲਦ ਖੁਲਾਸਾ ਹੋਵੇਗਾ।
ਖੰਨਾ : ਲੋਕ ਸਭਾ ਚੋਣਾਂ ਦੇ ਭਖੇ ਮਾਹੌਲ ਵਿਚਾਲੇ ਪੰਜਾਬ ਦੇ ਖੰਨਾ ਦੇ ਪਿੰਡ ਦਹੇੜੂ ਨੂੰ ਪੁਲਿਸ ਨੇ ਤੁਰੰਤ ਸੀਲ ਕਰ ਦਿੱਤਾ ਅਤੇ ਪਿੰਡ ਦੇ ਚਾਰੇ ਪਾਸੇ ਪੁਲਿਸ ਨਜ਼ਰ ਆ ਰਹੀ ਹੈ। ਦਰਅਸਲ, ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ 2-4 ਘਰਾਂ 'ਚ ਲੁਕ-ਛਿਪ ਕੇ ਨਸ਼ਾ ਵੇਚਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਦੇ ਕੁਝ ਘਰਾਂ 'ਚ ਨਸ਼ਾ ਵੇਚਿਆ ਜਾ ਰਿਹਾ ਹੈ ਤਾਂ ਉਹ ਪੁਲਿਸ ਪਾਰਟੀ ਸਮੇਤ ਉਥੇ ਛਾਪੇਮਾਰੀ ਕਰਨ ਲਈ ਪੁੱਜੇ। ਉਨ੍ਹਾਂ ਦੱਸਿਆ ਕਿ ਮੌਕੇ ਤੋਂ 3-4 ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਗਿਆ ਹੈ ਅਤੇ ਕੁਝ ਵਾਹਨ ਵੀ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਪੜਤਾਲ ਉਪਰੰਤ ਜਾਰੀ ਕੀਤਾ ਜਾਵੇਗਾ। ਡੀਐਸਪੀ ਦਾ ਕਹਿਣਾ ਹੈ ਕਿ ਅਸੀਂ ਇਸ ਪਿੰਡ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ, ਇਸ ਦੇ ਲਈ ਪੁਲਸ ਪਾਰਟੀ ਨੇ ਸਵੇਰੇ ਹੀ ਇੱਥੇ ਕੈਸੋ ਆਪ੍ਰੇਸ਼ਨ ਕੀਤਾ ਹੈ।
Rupali Ganguly joins BJP : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਰੂਪਾਲੀ ਗਾਂਗੁਲੀ ਨੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਹੈ। ਉਹ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਰੂਪਾਲੀ ਫਿਲਹਾਲ ਅਨੁਪਮਾ ਸੀਰੀਅਲ ਦਾ ਹਿੱਸਾ ਹਨ। ਰੁਪਾਲੀ ਦੇ ਨਾਲ-ਨਾਲ ਫਿਲਮ ਨਿਰਦੇਸ਼ਕ ਅਮੇ ਜੋਸ਼ੀ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਅਮੇ ਨੇ ਕਈ ਮਰਾਠੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।ਰੁਪਾਲੀ ਨੇ ਦਿੱਲੀ ਹੈੱਡਕੁਆਰਟਰ 'ਚ ਭਾਜਪਾ ਪਾਰਟੀ ਦੀ ਮੈਂਬਰਸ਼ਿਪ ਲਈ। ਇਸ ਮੌਕੇ ਅਦਾਕਾਰਾ ਨੇ ਕਿਹਾ, ‘ਜਦੋਂ ਮੈਂ ਵਿਕਾਸ ਦਾ ਇਹ ਮਹਾਯੱਗ ਦੇਖਿਆ ਤਾਂ ਮੈਨੂੰ ਲੱਗਿਆ ਕਿ ਮੈਨੂੰ ਵੀ ਇਸ ਵਿਚ ਹਿੱਸਾ ਲੈਣਾ ਚਾਹੀਦਾ ਹੈ। ਮੈਨੂੰ ਤੁਹਾਡੇ ਆਸ਼ੀਰਵਾਦ ਅਤੇ ਸਮਰਥਨ ਦੀ ਲੋੜ ਹੈ। ਜੋ ਵੀ ਕਰਾਂ, ਉਹ ਸਹੀ ਅਤੇ ਚੰਗਾ ਕਰਾਂ’।
ਲਾਲੜੂ ਵਿਖੇ ਦੁਖਦਾਈ ਘਟਨਾ ਵਾਪਰੀ ਹੈ। ਇਥੋਂ ਦੇ ਨਜ਼ਦੀਕੀ ਪਿੰਡ ਜੌਲਾਂ ਕਲਾਂ ’ਚ ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਢਾਈ ਸਾਲਾ ਬੱਚੇ ਦੀ ਮੌ.ਤ ਹੋ ਗਈ। ਮ੍ਰਿਤਕ ਦੀ ਪਛਾਣ ਸੂਰਜ ਵਜੋਂ ਹੋਈ ਹੈ। ਇਹ ਟਰੈਕਟਰ ਟਰਾਲੀ ਵੀ ਇੱਟਾਂ ਦੇ ਭੱਠੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਥੇ ਖੇਡ ਖੇਡ ਵਿਚ ਬੱਚਿਆਂ ਨੇ ਟਰੈਕਟਰ ਸਟਾਰਟ ਕਰ ਦਿੱਤਾ। ਬੱਚਿਆਂ ਨੇ ਟਰੈਕਟਰ ਦੀ ਚਾਬੀ ਨੂੰ ਘੁੰਮਾ ਕੇ ਟਰੈਕਟਰ ਚਲਾ ਦਿੱਤਾ ਤੇ ਹਾਦਸਾ ਵਾਪਰ ਗਿਆ।ਜਾਣਕਾਰੀ ਮੁਤਾਬਕ ਭੱਠੇ 'ਤੇ ਪ੍ਰਵਾਸੀ ਮਜ਼ਦੂਰ ਕੰਮ ਕਰ ਰਿਹਾ ਸੀ ਤੇ ਉਨ੍ਹਾਂ ਦਾ ਪੁੱਤ ਸੂਰਜ ਦੋ ਹੋਰ ਬੱਚਿਆਂ ਨਾਲ ਭੱਠੇ ਨੇੜੇ ਖੇਡ ਰਿਹਾ ਸੀ। ਭੱਠੇ ਦਾ ਮੁਨਸ਼ੀ ਰਾਮ ਨਿਵਾਸ ਟਰੈਕਟਰ ਟਰਾਲੀ ਖੜ੍ਹਾ ਕਰ ਕੇ ਚਾਬੀ ਵਿਚ ਹੀ ਛੱਡ ਕੇ ਕੰਮ ਲਈ ਅੰਦਰ ਚਲਾ ਗਿਆ ਸੀ।ਖੇਡਦੇ ਹੋਏ ਦੋ ਬੱਚੇ ਟਰੈਕਟਰ ’ਤੇ ਚੜ੍ਹ ਗਏ ਅਤੇ ਸੀਟ ’ਤੇ ਬੈਠ ਗਏ। ਉਨ੍ਹਾਂ ਵਿੱਚੋਂ ਇਕ ਨੇ ਚਾਬੀ ਘੁੰਮਾ ਦਿੱਤੀ, ਜਿਸ ਨਾਲ ਟਰੈਕਟਰ ਸਟਾਰਟ ਹੋ ਗਿਆ। ਗੇਅਰ ਵਿੱਚ ਹੋਣ ਕਾਰਨ ਟਰੈਕਟਰ ਅੱਗੇ ਵਧਣ ਲੱਗਾ, ਜਿਸ ਕਾਰਨ ਟਰਾਲੀ ਦਾ ਪਿਛਲਾ ਪਹੀਆ ਹੇਠਾਂ ਖੇਡ ਰਹੇ ਸੂਰਜ ਦੇ ਸਿਰ ਉੱਤੋਂ ਦੀ ਲੰਘ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਚੇ ਦੀ ਲਾਸ਼ ਡੇਰਾਬੱਸੀ ਸਿਵਲ ਹਸਪਤਾਲ ’ਚ ਰਖਵਾਈ ਗਈ ਹੈ ਜਿਸ ਦਾ ਹਾਲੇ ਪੋਸਟਮਾਰਟਮ ਨਹੀਂ ਹੋ ਸਕਿਆ।
ਲੁਧਿਆਣਾ : ਪਰਿਵਾਰ ਨਾਲ ਝਗੜੇ ਕਰ ਕੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ 'ਤੇ ਜਾ ਕੇ ਬੈਠੀ ਨਾਬਾਲਿਗਾ ਲੜਕੀ ਨੂੰ ਨੌਜਵਾਨ ਵਰਗਲਾ ਕੇ ਆਪਣੇ ਨਾਲ ਲੈ ਗਿਆ। ਮੁਲਜ਼ਮ ਉਸ ਨੂੰ ਆਪਣੇ ਘਰ ਲੈ ਗਿਆ ਜਿੱਥੇ ਉਸ ਦੇ ਦੋਸਤ ਪਹਿਲਾਂ ਹੀ ਮੌਜੂਦ ਸਨ। ਮੁਲਜ਼ਮਾਂ ਨੇ ਨਾਬਾਲਗ ਨਾਲ ਸਮੂਹਿਕ ਬਲਾ.ਤਕਾਰ ਕੀਤਾ।ਮੁਲਜ਼ਮਾਂ ਨੇ ਵੀਹ ਦਿਨਾਂ ਤੱਕ ਨਾਬਾਲਿਗਾ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕਿਸੇ ਤਰ੍ਹਾਂ ਉਹ ਮੁਲਜ਼ਮਾਂ ਦੇ ਚੁੰਗਲ ਤੋਂ ਬਚ ਕੇ ਆਪਣੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਗਈ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ 'ਤੇ ਦੋਸ਼ ਸਹੀ ਪਾਏ ਅਤੇ ਨਾਬਾਲਿਗਾ ਦੀ ਸ਼ਿਕਾਇਤ 'ਤੇ ਸੁਖਵੀਰ, ਸੋਨੂੰ ਅਤੇ ਦੀਪਕ ਵਾਸੀ ਢੰਡਾਰੀ ਖਿਲਾਫ ਜਬਰ-ਜਨਾਹ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੀੜਤਾ ਦੀ ਮੈਡੀਕਲ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਜਗਤਪੁਰੀ ਪੁਲਿਸ ਚੌਕੀ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਆਪਣੀ ਜਾਣ-ਪਛਾਣ ਵਾਲੇ ਨੌਜਵਾਨ ਨਾਲ ਗੱਲ ਕਰਦੀ ਸੀ। ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਝਿੜਕਿਆ ਅਤੇ ਉਹ ਗੁੱਸੇ ਵਿੱਚ ਆ ਕੇ ਘਰੋਂ ਚਲੀ ਗਈ। ਉਹ 8 ਅਪ੍ਰੈਲ ਨੂੰ ਘਰੋਂ ਚਲੀ ਗਈ ਸੀ। ਉਸ ਦੇ ਪਰਿਵਾਰਕ ਮੈਂਬਰ 16 ਅਪਰੈਲ ਨੂੰ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਆਏ ਸਨ। ਇਸ ਤੋਂ ਬਾਅਦ ਪੁਲਿਸ ਨੇ ਨਾਬਾਲਿਗਾ ਦੀ ਭਾਲ ਕੀਤੀ।25 ਅਪ੍ਰੈਲ ਨੂੰ ਬਦਮਾਸ਼ ਲੜਕੀ ਨੂੰ ਮੱਲੀ ਫਾਰਮ ਹਾਊਸ ਨੇੜੇ ਛੱਡ ਕੇ ਫਰਾਰ ਹੋ ਗਏ। ਨਾਬਾਲਿਗਾ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਉਹ ਆਪਣੇ ਪਰਿਵਾਰ ਤੋਂ ਨਾਰਾਜ਼ ਹੋ ਕੇ ਘਰੋਂ ਚਲੀ ਗਈ ਸੀ। ਉਹ ਢੰਡਾਰੀ ਰੇਲਵੇ ਸਟੇਸ਼ਨ 'ਤੇ ਬੈਠੀ ਸੀ। ਉਸ ਸਮੇਂ ਉਸ ਦੀ ਮੁਲਾਕਾਤ ਸੁਖਵੀਰ ਨਾਂ ਦੇ ਲੜਕੇ ਨਾਲ ਹੋਈ। ਸੁਖਵੀਰ ਉਸ ਨੂੰ ਕੋਈ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਕਮਰੇ ਵਿਚ ਲੈ ਗਿਆ। ਜਿੱਥੇ ਸੁਖਵੀਰ ਦੇ ਦੋ ਦੋਸਤ ਸੋਨੂੰ ਅਤੇ ਦੀਪਕ ਪਹਿਲਾਂ ਹੀ ਮੌਜੂਦ ਸਨ।ਤਿੰਨਾਂ ਨੌਜਵਾਨਾਂ ਨੇ ਵਾਰੀ-ਵਾਰੀ ਉਸ ਨਾਲ ਬਲਾ.ਤਕਾਰ ਕੀਤਾ। ਮੁਲਜ਼ਮ ਸੁਖਵੀਰ ਮੁੱਲਾਂਪੁਰ ਦਾ ਰਹਿਣ ਵਾਲਾ ਹੈ ਅਤੇ ਵਿਆਹਿਆ ਹੋਇਆ ਹੈ, ਜਦਕਿ ਬਾਕੀ ਸੋਨੀ ਅਤੇ ਦੀਪਕ ਪਰਵਾਸੀ ਹਨ।
Dalvir Singh Goldy joins AAP : ਦਲਬੀਰ ਸਿੰਘ ਗੋਲਡੀ ਖੰਗੂੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਬੀਤੇ ਦਿਨੀਂ ਵੱਡਾ ਝਟਕਾ ਲੱਗਾ ਸੀ ਜਦੋਂ ਕਾਂਗਰਸ ਵੱਲੋਂ ਸੰਗਰੂਰ ਲੋਕ ਸਭਾ ਸੀਟ ਉਪਰ ਸੁਖਪਾਲ ਸਿੰਘ ਖਹਿਰਾ ਦੇ ਐਲਾਨ ਤੋਂ ਬਾਅਦ ਨਾਰਾਜ਼ ਚੱਲ ਰਹੇ ਦਲਬੀਰ ਸਿੰਘ ਗੋਲਡੀ ਖੰਗੂੜਾ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਵਿਧਾਨ ਸਭਾ ਹਲਕਾ ਧੂਰੀ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਸਾਬਕਾ ਪ੍ਰਧਾਨ ਦਲਬੀਰ ਸਿੰਘ ਖਗੂੜਾ ਉਰਫ ਗੋਲਡੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ 'ਚ ਕਾਂਗਰਸ ਅਤੇ 'ਆਪ' ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ ਅਤੇ ਉਮੀਦਵਾਰ ਸੁਖਪਾਲ ਖਹਿਰਾ ਲਗਾਤਾਰ ਸੀਐਮ ਭਗਵੰਤ ਮਾਨ 'ਤੇ ਹਮਲੇ ਕਰ ਰਹੇ ਹਨ। ਸੀਐਮ ਮਾਨ ਦੀ ਤਰਫੋਂ ਵੀ ਮੁੜਦੇ ਜਵਾਬ ਦਿੱਤੇ ਜਾ ਰਹੇ ਹਨ। ਕੌਣ ਹਨ ਦਲਵੀਰ ਸਿੰਘ ਗੋਲਡੀਦੱਸ ਦੇਈਏ ਕਿ ਦਲਵੀਰ ਸਿੰਘ ਗੋਲਡੀ ਧੂਰੀ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ। ਪਿਛਲੀ ਵਾਰ ਉਹ ਭਗਵੰਤ ਮਾਨ ਤੋਂ ਚੋਣ ਹਾਰ ਗਏ ਸਨ। ਇਸ ਵਾਰ ਉਹ ਸੰਗਰੂਰ ਸੀਟ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਨ। 2012 ਵਿੱਚ ਉਹ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਨ ਪਰ ਉਦੋਂ ਗੋਲਡੀ ਨੂੰ ਟਿਕਟ ਨਹੀਂ ਮਿਲੀ ਸੀ। ਫਿਰ 2017 ਵਿੱਚ ਉਨ੍ਹਾਂ ਨੇ ਕਾਂਗਰਸ ਤੋਂ ਟਿਕਟ ਹਾਸਲ ਕੀਤੀ ਅਤੇ ਜਿੱਤੇ। 2022 ਵਿਚ, ਉਸ ਨੇ ਕਾਂਗਰਸ ਦੀ ਟਿਕਟ 'ਤੇ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਵਿਰੁੱਧ ਚੋਣ ਲੜੀ ਅਤੇ ਹਾਰ ਗਏ। 2022 'ਚ ਸੰਸਦੀ ਉਪ ਚੋਣ ਲੜੀ ਸੀ, ਉਦੋਂ ਉਹ ਹਾਰ ਗਏ ਸਨ। ...
ਖਾਣਾ ਪਕਾਉਣਾ ਵੀ ਇੱਕ ਕਲਾ ਹੈ। ਖਾਣਾ ਪਕਾਉਂਦੇ ਸਮੇਂ, ਸਹੀ ਮਸਾਲੇ ਅਤੇ ਹੋਰ ਸਮੱਗਰੀ ਦੀ ਚੋਣ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਇਹ ਚੁਣਨਾ ਹੈ ਕਿ ਕਿਸ ਕਿਸਮ ਦੇ ਭਾਂਡੇ ਵਿੱਚ ਕਿਹੜੀ ਚੀਜ਼ ਪਕਾਉਣੀ ਹੈ।ਲੋਹੇ ਦੀ ਕੜਾਹੀ ਵਿੱਚ ਖਾਣਾ ਪਕਾਉਣਾ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਕਦੇ ਵੀ ਲੋਹੇ ਦੀ ਕੜਾਹੀ (iron pan or kadhai) ਵਿੱਚ ਨਹੀਂ ਪਕਾਈਆਂ ਜਾਣੀਆਂ ਚਾਹੀਦੀਆਂ ਹਨ। ਕੁਝ ਸਬਜ਼ੀਆਂ ਨੂੰ ਲੋਹੇ ਦੀ ਕੜ੍ਹਾਈ ਵਿੱਚ ਪਕਾਉਣਾ (food should not cook in iron kadai) ਉਹਨਾਂ ਵਿਚ ਲੋਹੇ ਦਾ ਸੁਆਦ ਆਉਣ ਲੱਗਦਾ ਹੈ। ਕੁਝ ਸਬਜ਼ੀਆਂ ਨੂੰ ਕੜਾਹੀ 'ਚ ਪਕਾਉਣ ਨਾਲ ਸਬਜ਼ੀਆਂ ਦਾ ਰੰਗ ਖਰਾਬ ਹੋ ਸਕਦਾ ਹੈ। ਇਸ ਪੈਨ 'ਚ ਕੁਝ ਚੀਜ਼ਾਂ ਪਕਾਉਂਦੇ ਸਮੇਂ ਇਹ ਰਿਐਕਸ਼ਨ ਵੀ ਕਰਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਲੋਹੇ ਦੇ ਕੜਾਹੀ ਵਿੱਚ ਕਿਹੜੀਆਂ ਸਬਜ਼ੀਆਂ ਨਹੀਂ ਪਕਾਈਆਂ ਜਾਣੀਆਂ ਚਾਹੀਦੀਆਂ ਹਨ? (Which vegetables should not be cooked in iron kadai?)ਟਮਾਟਰ : ਟਮਾਟਰ ਐਸਿਡਿਕ ਨੇਚਰ ਦੇ ਹੁੰਦੇ ਹਨ ਅਤੇ ਜਦੋਂ ਲੋਹੇ ਦੇ ਪੈਨ ਵਿੱਚ ਪਕਾਇਆ ਜਾਂਦਾ ਹੈ ਤਾਂ ਇਹ ਲੋਹੇ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ ਅਤੇ ਭੋਜਨ ਵਿੱਚ ਇੱਕ ਧਾਤੂ ਸੁਆਦ ਪੈਦਾ ਹੋ ਸਕਦਾ ਹੈ।ਇਮਲੀ : ਟਮਾਟਰ ਦੀ ਤਰ੍ਹਾਂ, ਇਮਲੀ ਵੀ ਸੁਪਰ ਐਸਿਡਿਕ ਹੁੰਦੀ ਹੈ ਅਤੇ ਜਦੋਂ ਲੋਹੇ ਦੇ ਪੈਨ ਵਿੱ...
ਚੰਡੀਗੜ੍ਹ : ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤਕ ਬਣਨ ਵਾਲੇ ਫਲਾਈਓਵਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਈ ਕੋਰਟ ਨੇ ਇਸ ਫਲਾਈਓਵਰ ‘ਤੇ 2019 ਤੋਂ ਲਗਾਈ ਪਾਬੰਦੀ ਨੂੰ ਹਟਾ ਦਿੱਤਾ। ਅਦਾਲਤ ਨੇ ਕਿਹਾ ਕਿ ਵਿਕਾਸ ਦਾ ਕੰਮ ਪਿਛਲੇ ਪੰਜ ਸਾਲਾਂ ਤੋਂ ਰੁਕਿਆ ਹੋਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਫਲਾਈਓਵਰ ਸਮੇਂ ਦੀ ਲੋੜ ਹੈ, ਲੋਕਾਂ ਨੂੰ ਹਰ ਰੋਜ਼ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ੀਰਕਪੁਰ-ਚੰਡੀਗੜ੍ਹ ਦਰਮਿਆਨ ਵਧਦੇ ਟ੍ਰੈਫਿਕ ਜਾਮ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਚੰਡੀਗੜ੍ਹ ਤਕ ਫਲਾਈਓਵਰ ਬਣਾਉਣ ਦੀ ਯੋਜਨਾ ਬਣਾਈ ਸੀ। 2019 'ਚ ਰਨ ਕਲੱਬ ਨਾਮ ਦੀ ਇੱਕ ਸੰਸਥਾ ਨੇ ਇਸ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। 2019 'ਚ ਰਨ ਕਲੱਬ ਨਾਮ ਦੀ ਇੱਕ ਸੰਸਥਾ ਨੇ ਇਸ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਇਸ ਫਲਾਈਓਵਰ ਦੇ ਬਣਨ ਨਾਲ ਇੱਥੇ 700 ਦੇ ਕਰੀਬ ਦਰੱਖਤ ਕੱਟੇ ਜਾਣਗੇ, ਜੋ ਕਿ ਵਾਤਾਵਰਨ ਲਈ ਬੇਹੱਦ ਹਾਨੀਕਾਰਕ ਹੋਣਗੇ। ਇਸ ਕਾਰਨ ਲਾਈ ਗਈ ਸੀ ਪਾਬੰਦੀਇਸ ਲਈ ਹਾਈ ਕੋਰਟ ਤੋਂ ਮੰਗ ਕੀਤੀ ਗਈ ਸੀ ਕਿ ਇਨ੍ਹਾਂ ਦਰੱਖਤਾਂ ਨੂੰ ਕੱਟਣ ਅਤੇ ਇਸ ਫਲਾਈਓਵਰ ਦੇ ਨਿਰਮਾਣ ਉਤੇ ਰੋਕ ਲਗਾਈ ਜਾਵੇ। ਫਿਰ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਹਰ ਦਰੱਖਤ ਕੱਟਣ ਉਤੇ ਤਿੰਨ ਦਰੱਖਤ ਲਗਾਏ ਜਾਣਗੇ। ਉਦੋਂ ਹਾਈ ਕੋਰਟ ਨੇ ਇਸ ਫਲਾਈਓਵਰ ਅਤੇ ਦਰੱਖਤਾਂ ਦੀ ਕਟਾਈ ਉਤੇ ਰੋਕ ਲਗਾ ਦਿੱਤੀ ਸੀ। ਅੱਜ ਲੰਬੀ ਬਹਿਸ ਤੋਂ ਬਾਅਦ ਹਾਈ ਕੋਰਟ ਨੇ ਇਹ ਰੋਕ ਹਟਾ ਕੇ ਇਸ ਫਲਾਈਓਵਰ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ।
AstraZeneca-Oxford COVID-19 ਵੈਕਸੀਨ ਦੇ ਸੰਭਾਵੀ ਦੁਰਲੱਭ ਮਾੜੇ ਪ੍ਰਭਾਵਾਂ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ UK-ਹੈੱਡਕੁਆਰਟਰਡ ਫਾਰਮਾਸਿਊਟੀਕਲ ਕੰਪਨੀ ਨੇ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। AstraZeneca ਦੇ ਬੁਲਾਰੇ ਨੇ ਕਿਹਾ, “ਸਾਡੀ ਹਮਦਰਦੀ ਉਨ੍ਹਾਂ ਲੋਕਾਂ ਪ੍ਰਤੀ ਹੈ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਜਾਂ ਸਿਹਤ ਸਮੱਸਿਆਵਾਂ ਦੀ ਰਿਪੋਰਟ ਕੀਤੀ ਹੈ। "ਮਰੀਜ਼ਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਰੈਗੂਲੇਟਰੀ ਅਥਾਰਟੀਆਂ ਕੋਲ ਵੈਕਸੀਨ ਸਮੇਤ ਸਾਰੀਆਂ ਦਵਾਈਆਂ ਦੀ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਪੱਸ਼ਟ ਅਤੇ ਸਖ਼ਤ ਮਾਪਦੰਡ ਹਨ।"ਇਹ ਖੁਲਾਸਾ ਉਦੋਂ ਹੋਇਆ ਹੈ, ਜਦੋਂ AstraZeneca ਨੇ ਮੰਨਿਆ ਕਿ "ਬਹੁਤ ਘੱਟ ਮਾਮਲਿਆਂ ਵਿੱਚ", ਕੋਵਿਡ-19 ਟੀਕਾ ਖੂਨ ਦੇ ਥੱਕੇ ਜੰਮਣ ਦਾ ਕਾਰਨ ਬਣ ਸਕਦਾ ਹੈ ਪਰ ਯੂਕੇ ਦੇ ਮੀਡੀਆ ਵਿੱਚ ਹਵਾਲਾ ਦਿੱਤੇ ਜਾ ਰਹੇ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਇਸ ਦਾ ਕਾਰਨ ਅਣਜਾਣ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੈਕਸੀਨ ਬਣਾਉਣ ਵਾਲੀ ਕੰਪਨੀ AstraZeneca ਨੇ ਪਹਿਲੀ ਵਾਰ ਅਦਾਲਤ ਵਿੱਚ ਮੰਨਿਆ ਸੀ ਕਿ Covishield ਨਾਮ ਦੇ ਬ੍ਰਾਂਡ ਤਹਿਤ ਵਿਕਣ ਵਾਲੀ ਉਸ ਦੀ ਐਂਟੀ-ਕੋਰੋਨਾਵਾਇਰਸ ਵੈਕਸੀਨ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ। ਕੰਪਨੀ ਨੇ ਬ੍ਰਿਟਿਸ਼ ਹਾਈ ਕੋਰਟ 'ਚ ਜਮ੍ਹਾ ਦਸਤਾਵੇਜ਼ 'ਚ ਮੰਨਿਆ ਹੈ ਕਿ ਵੈਕਸੀਨ ਲੈਣ ਤੋਂ ਬਾਅਦ ਖੂਨ ਦੇ ਜੰਮਣ ਅਤੇ ਪਲੇਟਲੇਟ ਕਾਊਂਟ 'ਚ ਕਮੀ ਨਾਲ ਜੁੜੇ ਮਾੜੇ ਪ੍ਰਭਾਵਾਂ ਦਾ ਖਤਰਾ ਹੈ। ਇਸ ਕਾਰਨ ਹਾਰਟ ਅਟੈਕ ਤੇ ਬ੍ਰੇਨ ਸਟਰੋਕ ਦਾ ਖਤਰਾ ਹੋ ਸਕਦਾ ਹੈ।ਰਿਪੋਰਟ ਦੇ ਅਨੁਸਾਰ, ਫਰਵਰੀ ਵਿੱਚ ਲੰਡਨ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਏ ਗਏ ਇੱਕ ਦਸਤਾਵੇਜ਼ ਵਿੱਚ, ਐਸਟਰਾਜ਼ੇਨੇਕਾ ਨੇ ਮੰਨਿਆ ਕਿ ਕੋਰੋਨਾ ਤੋਂ ਬਚਾਅ ਲਈ ਆਕਸਫੋਰਡ ਯੂਨੀਵਰਸਿਟੀ ਨਾਲ ਵਿਕਸਤ ਕੀਤਾ ਗਿਆ ਉਸਦਾ ਟੀਕਾ ਥ੍ਰੋਮੋਸਿਸ ਥ੍ਰੋਮੋਸਾਈਟੋਪੇਨੀਆ ਸਿੰਡਰੋਮ (ਟੀਟੀਐਸ) ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ, ਇਹ ਮਾੜਾ ਪ੍ਰਭਾਵ ਬਹੁਤ ਘੱਟ ਮਾਮਲਿਆਂ ਵਿੱਚ ਹੁੰਦਾ ਹੈ।AstraZeneca ਦੀ ਵੈਕਸਜਾਵਰੀਆ ਵੈਕਸੀਨ ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਕੋਵਿਸ਼ੀਲਡ ਨਾਮ ਹੇਠ ਬਣਾਈ ਜਾਂਦੀ ਹੈ। ਇਸ ਦੇ ਨਾਲ ਹੀ AstraZeneca 'ਤੇ ਇਸ ਦੇ ਟੀਕੇ ਕਾਰਨ ਮੌਤਾਂ ਹੋਣ ਦਾ ਦੋਸ਼ ਹੈ। ਇਸ ਮਾਮਲੇ 'ਚ ਕੰਪਨੀ ਖਿਲਾਫ ਬ੍ਰਿਟੇਨ 'ਚ ਵੀ ਕੇਸ ਚੱਲ ਰਿਹਾ ਹੈ। ਵਕੀਲਾਂ ਨੇ ਕਿਹਾ ਕਿ ਉਹਨਾਂ ਜਾਂ ਉਹਨਾਂ ਦੇ ਅਜ਼ੀਜ਼ਾਂ ਜਿਹਨਾਂ ਨੇ ਐਸਟਰਾਜ਼ੇਨੇਕਾ ਵੈਕਸੀਨ ਪ੍ਰਾਪਤ ਕੀਤੀ ਹੈ ਉਹਨਾਂ ਵਿੱਚ ਦੁਰਲੱਭ ਲੱਛਣ ਵਿਕਸਿਤ ਹੋਏ ਹਨ। ਵੈਕਸੀਨ ਲੈਣ ਤੋਂ ਬਾਅਦ, ਖੂਨ ਦੇ ਜੰਮਣ ਅਤੇ ਪਲੇਟਲੇਟ ਦੀ ਗਿਣਤੀ ਵਿੱਚ ਕਮੀ ਨਾਲ ਸਬੰਧਤ ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ ਗਈ ਹੈ।...
Delhi school threat : ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ। ਜਿਨ੍ਹਾਂ ਵਿਚ ਸਕੂਲਾਂ ਵਿਚ ਬੰਬ ਰੱਖੇ ਜਾਣ ਦੀ ਖ਼ਬਰ ਨੇ ਹਫੜਾ-ਦਫੜੀ ਮਚਾ ਦਿੱਤੀ ਹੈ। ਇਨ੍ਹਾਂ ਵਿੱਚ ਦਵਾਰਕਾ ਦੇ ਡੀਪੀਐਸ, ਮਯੂਰ ਵਿਹਾਰ ਦੇ ਮਦਰ ਮੈਰੀ ਸਕੂਲ ਅਤੇ ਨਵੀਂ ਦਿੱਲੀ ਦੇ ਸੰਸਕ੍ਰਿਤੀ ਸਕੂਲ ਵਰਗੇ ਹਾਈ ਪ੍ਰੋਫਾਈਲ ਸਕੂਲ ਸ਼ਾਮਲ ਹਨ।ਦਵਾਰਕਾ ਦੇ ਹਾਈ ਪ੍ਰੋਫਾਈਲ ਡੀਪੀਐਸ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅੱਗ ਬੁਝਾਊ ਵਿਭਾਗ ਨੂੰ ਸਵੇਰੇ ਛੇ ਵਜੇ ਇਸ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਸਾਰੇ ਸਕੂਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੂਰਬੀ ਦਿੱਲੀ ਦੇ ਮਯੂਰ ਵਿਹਾਰ ਸਥਿਤ ਮਦਰ ਮੈਰੀ ਸਕੂਲ ਨੂੰ ਵੀ ਧਮਕੀ ਭਰੀ ਈਮੇਲ ਮਿਲੀ ਹੈ। ਪੂਰੇ ਸਕੂਲ ਨੂੰ ਖਾਲੀ ਕਰਵਾ ਕੇ ਤਲਾਸ਼ੀ ਲਈ ਜਾ ਰਹੀ ਹੈ। ਸੰਸਕ੍ਰਿਤੀ ਸਕੂਲ, ਨਵੀਂ ਦਿੱਲੀ ਨੂੰ ਵੀ ਈਮੇਲ ਰਾਹੀਂ ਅਜਿਹੀ ਧਮਕੀ ਮਿਲੀ ਸੀ। ਸਕੂਲ 'ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ।ਦਿੱਲੀ ਪੁਲਿਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀਆਂ ਈਮੇਲ ਭੇਜੀਆਂ ਗਈਆਂ ਸਨ। ਈਮੇਲ ਦੇ ਆਈਪੀ ਐਡਰੈੱਸ ਤੋਂ ਜਾਪਦਾ ਹੈ ਕਿ ਇਹ ਈਮੇਲ ਦੇਸ਼ ਦੇ ਬਾਹਰੋਂ ਭੇਜੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਲੁਧਿਆਣਾ 'ਚ ਬੀਤੀ ਰਾਤ ਕਰੀਬ 9 ਵਜੇ ਇਕ ਬੱਚੀ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਲੋਕਾਂ ਨੇ ਨੌਜਵਾਨ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬਿਨਾਂ ਕੱਪੜਿਆਂ ਦੇ ਦੌੜਾਇਆ। ਸੂਚਨਾ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਬੜੀ ਮੁਸ਼ੱਕਤ ਨਾਲ ਨੌਜਵਾਨ ਨੂੰ ਲੋਕਾਂ ਤੋਂ ਛੁਡਵਾਇਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗਲੀ ਵਿੱਚ ਖੇਡ ਰਹੀ ਸੀ ਕੁੜੀ ਜਾਣਕਾਰੀ ਅਨੁਸਾਰ ਲੋਕਾਂ ਨੇ ਦੋਸ਼ ਲਾਇਆ ਕਿ ਇੱਕ ਲੜਕੀ ਗਲੀ ਵਿੱਚ ਖੇਡ ਰਹੀ ਸੀ। ਇਸ ਦੌਰਾਨ ਮੁਹੱਲੇ ਦਾ ਰਹਿਣ ਵਾਲਾ ਨੌਜਵਾਨ ਉਸ ਨੂੰ ਗੱਲਾਂ ਵਿਚ ਲਾ ਕੇ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਗਲਤ ਕੰਮ ਕੀਤਾ। ਜਦੋਂ ਉਸ ਦੇ ਪਰਿਵਾਰਕ ਮੈਂਬਰ ਕੰਮ ਤੋਂ ਘਰ ਆਏ ਤਾਂ ਉਨ੍ਹਾਂ ਨੇ ਬੱਚੀ ਨੂੰ ਲਹੂ-ਲੁਹਾਨ ਦੇਖ ਕੇ ਰੌਲਾ ਪਾਇਆ।ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਦੋਵੇਂ ਕੰਮ ’ਤੇ ਗਏ ਹੋਏ ਸਨ। ਲੜਕੀ ਘਰ 'ਚ ਇਕੱਲੀ ਸੀ। ਜਦੋਂ ਉਸ ਦੀ ਮਾਂ ਘਰ ਆਈ ਤਾਂ ਲੜਕੀ ਬਾਥਰੂਮ ਵਿੱਚ ਖੜ੍ਹੀ ਸੀ। ਉਸ ਦੇ ਖੂਨ ਵਹਿ ਰਿਹਾ ਸੀ। ਪੁੱਛਣ 'ਤੇ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਪੇਟ 'ਚ ਦਰਦ ਹੋ ਰਿਹਾ ਹੈ। ਡਾਕਟਰ ਕੋਲ ਲਿਜਾਣ 'ਤੇ ਹੋਇਆ ਜਬਰ ਜਨਾਹ ਦਾ ਖੁਲਾਸਾਜਦੋਂ ਬੱਚੇ ਨੂੰ ਇਲਾਕੇ ਦੀ ਮਹਿਲਾ ਡਾਕਟਰ ਕੋਲ ਲਿਜਾਇਆ ਗਿਆ ਤਾਂ ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਬੱਚੇ ਨਾਲ ਕੁਝ ਗਲਤ ਹੋਇਆ ਹੈ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਸਾਰੀ ਘਟਨਾ ਬਾਰੇ ਪੁੱਛਿਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਅੰਕਲ, ਜੋ ਕਿ ਉਸੇ ਇਲਾਕੇ ਦਾ ਰਹਿਣ ਵਾਲਾ ਸੀ, ਨੇ ਉਸ ਨਾਲ ਗੰਦਾ ਕੰਮ ਕੀਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਲੜਕੀ ਪਹਿਲੀ ਜਮਾਤ ਵਿੱਚ ਪੜ੍ਹਦੀ ਹੈ। ਲੜਕੀ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ। ਥਾਣਾ ਟਿੱਬਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
LPG Cylinder Price News : ਮਈ ਮਹੀਨੇ ਦੀ ਸ਼ੁਰੂਆਤ ਖੁਸ਼ਖਬਰੀ ਨਾਲ ਹੋਈ ਹੈ। ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ। ਦਰਅਸਲ, ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਹਾਲਾਂਕਿ ਇਸ ਵਾਰ ਵੀ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਦੇਸ਼ 'ਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਤੋਂ ਮੁੰਬਈ ਤੱਕ ਸਿਲੰਡਰ ਦੀਆਂ ਕੀਮਤਾਂ 'ਚ 19-20 ਰੁਪਏ ਦੀ ਕਮੀ ਆਈ ਹੈ। ਨਵੇਂ ਸਿਲੰਡਰ ਦੀਆਂ ਕੀਮਤਾਂ IOCL ਦੀ ਵੈੱਬਸਾਈਟ 'ਤੇ ਅਪਡੇਟ ਕੀਤੀਆਂ ਗਈਆਂ ਹਨ, ਜੋ ਕਿ 1 ਮਈ, 2024 ਤੋਂ ਲਾਗੂ ਹਨ।ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ 1 ਮਈ ਤੋਂ ਰਾਜਧਾਨੀ ਦਿੱਲੀ 'ਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 'ਚ 19 ਰੁਪਏ (ਦਿੱਲੀ ਐੱਲ.ਪੀ.ਜੀ. ਕੀਮਤ) ਦੀ ਕਟੌਤੀ ਕੀਤੀ ਗਈ ਹੈ ਅਤੇ ਇਸ ਦੀ ਕੀਮਤ 1764.50 ਰੁਪਏ ਤੋਂ ਘੱਟ ਕੇ 1745.50 ਰੁਪਏ 'ਤੇ ਆ ਗਈ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1717.50 ਰੁਪਏ ਤੋਂ ਘੱਟ ਕੇ 1698.50 ਰੁਪਏ ਹੋ ਗਈ ਹੈ। ਚੇਨਈ 'ਚ ਵੀ ਇਹ ਸਿਲੰਡਰ 19 ਰੁਪਏ ਸਸਤਾ ਹੋ ਗਿਆ ਹੈ ਅਤੇ ਇਸ ਦੀ ਕੀਮਤ 1930 ਰੁਪਏ ਤੋਂ ਘੱਟ ਕੇ 1911 ਰੁਪਏ ਹੋ ਗਈ ਹੈ।...
ਬਟਾਲਾ : ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਭਾਈ ਬਲਵਿੰਦਰ ਸਿੰਘ ਖ਼ਾਲਸਾ ਓਥੇ ਗੁਰਦੁਆਰਾ ਸਾਹਿਬ ਦੇ ਮੁਖੀ ਸਨ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦੀ ਸੇਵਾ ਕਰਦੇ ਸਨ।ਜਾਣਕਾਰੀ ਅਨੁਸਾਰ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਠਵਾਲ ਪੁਲ 'ਤੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬੀਤੀ ਰਾਤ ਕਤਲ ਕੀਤਾ ਗਿਆ। ਗੁਰਦੁਆਰਾ ਕੈਪਲੈਕਸ ਵਿਚ ਖੂਨ ਨਾਲ ਲੱਖਪੱਥ ਲਾਸ਼ ਮਿਲੀ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka Rashifal: कुंभ समेत इन राशि वालों को व्यवसाय में मिलेगा लाभ, जानें कैसा रहेगा आज का दिन
Jalandhar Road Accident : जालंधर में हुआ दर्दनाक हादसा, गाड़ी की खिड़कियां काटकर निकाले शव
Health news: डायबिटीज के मरीजों के लिए बेहद कारगर है ये चीजें, आज ही करों डाइट में शामिल