ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਵਿਖੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਕਈ ਵਿਅਕਤੀ ਕਾਂਗਰਸ ਦਾ ਪੱਲਾ ਛੱਡ ਕੇ ‘ਆਪ’ ਵਿਚ ਸ਼ਾਮਿਲ ਹੋਏ। ਇਸ ਮੌਕੇ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਰੂਸਾ ਆਲਮ ਦੀ ਦੋਸਤੀ ‘ਤੇ ਸਵਾਲ ਉਠਾਏ।
ਹਰਪਾਲ ਚੀਮਾ ਨੇ ਕੈਪਟਨ ਤੇ ਅਰੂਸਾ ਦੀ ਦੋਸਤੀ ਤੇ ਤੰਜ ਕਸਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਪੱਸਟ ਕਰਨ ਕਿ ਕੀ ਅਰੂਸਾ ਆਲਮ ਉਹਨਾ ਕੋਲ ਰਹਿੰਦੀ ਹੈ ਜਾਂ ਨਹੀ।
ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਅਰੂਸਾ ਚੰਡੀਗੜ ਰਹਿੰਦੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਹਨਾਂ ਨੇ ਕੈਪਟਨ ਨੂੰ ਸਪਸ਼ਟ ਗੱਲ ਕਰਨ ਤੇ ਵੀ ਕਿਹਾ ਕਿ ਪਾਕਿਸਤਾਨ ਦੀ ਮਹਿਲਾ ਮਿੱਤਰ ਅਤੇ ਜਾਸੂਸ ਅਰੂਸਾ ਪੰਜਾਬ ਸਰਕਾਰ ਚਲਾ ਰਹੀ ਹੈ ਜਾਂ ਨਹੀਂ।


