ਸਹੁਰਿਆਂ ਤੋਂ ਤੰਗ ਪ੍ਰੇਸ਼ਾਨ ਵਿਆਹੁਤਾ ਨੇ ਕੀਤੀ ਆਤਮ ਹੱਤਿਆ, ਪੁਲਸ ਵਲੋਂ ਮਾਮਲਾ ਦਰਜ

ਗੁਰਦਾਸਪੁਰ (ਇੰਟ.)- ਗੁਰਦਾਸਪੁਰ ਦੇ ਪਿੰਡ ਔਲਖ ਖੁਰਦ ਵਿਚ ਵਿਆਹੁਤਾ ਔਰਤ (Married woman) ਨੇ ਸਹੁਰੇ ਪਰਿਵਾਰ ਦੀ ਦਾਜ (Dowry) ਦੀ ਮੰਗ ਤੋਂ ਦੁਖੀ ਹੋ ਕੇ ਜ਼ਹਿਰੀਲੀ…

ਗੁਰਦਾਸਪੁਰ (ਇੰਟ.)- ਗੁਰਦਾਸਪੁਰ ਦੇ ਪਿੰਡ ਔਲਖ ਖੁਰਦ ਵਿਚ ਵਿਆਹੁਤਾ ਔਰਤ (Married woman) ਨੇ ਸਹੁਰੇ ਪਰਿਵਾਰ ਦੀ ਦਾਜ (Dowry) ਦੀ ਮੰਗ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ (Toxic drugs) ਖਾਕੇ ਆਤਮ ਹੱਤਿਆ ਕਰ ਲਈ। ਥਾਣਾ ਸ੍ਰੀ ਹਰਗੋਬਿੰਦਪੁਰ (Police Station Sri Hargobindpur) ਦੀ ਪੁਲਿਸ (Police) ਨੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨ ‘ਤੇ ਪਤੀ, ਸੱਸ, ਦੋ ਦਿਓਰਾਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਦਿੱਲੀ ਵਿਚ ਗ੍ਰਹਿ ਮੰਤਰੀ ਦੀ ਰਿਹਾਇਸ਼ ਵਿਖੇ ਪੁੱਜੇ ਯੋਗੀ ਅਦਿੱਤਿਆਨਾਥ, ਮੋਦੀ ਨਾਲ ਵੀ ਹੋਵੇਗੀ ਮੁਲਾਕਾਤ

ਪੀੜਤ ਰੀਨਾ ਜਿਸ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਔਲਖ ਖੁਰਦ ਦੇ ਰਹਿਣ ਵਾਲੇ ਯਾਦਵਿੰਦਰ ਨਾਲ ਨਾਲ ਹੋਇਆ ਸੀ। ਰੀਨਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕੇ ਵਿਆਹ ਤੋਂ ਬਾਅਦ ਹੀ ਪਤੀ ਯਾਦਵਿੰਦਰ ਉਸਦੀ ਸੱਸ ਰੀਨਾ ਨਾਲ ਮਾਰਕੁਟਾਈ ਕਰਨ ਲੱਗ ਪਏ। ਸਹੁਰਾ ਪਰਿਵਾਰ ਰੀਨਾ ਨੂੰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਰੀਨਾ ਨੇ ਦੋ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ, ਪਰ ਉਸ ਤੋਂ ਬਾਅਦ ਵੀ ਸਹੁਰਾ ਪਰਿਵਾਰ ਦਾਜ ਦੀ ਮੰਗ ਲਈ ਰੀਨਾ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ।

10 Fun Uses for Your Dead Body After You Die - YouTube

ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੇ ਪੁਲਸ ਮੁਕਾਬਲੇ ‘ਤੇ ਪਰਿਵਾਰ ਨੇ ਖੜ੍ਹੇ ਕੀਤੇ ਸਵਾਲ

ਅੱਜ ਯਾਦਵਿੰਦਰ ਨੇ ਰੀਨਾ ਦੇ ਪਿਤਾ ਨੂੰ ਫੋਨ ‘ਤੇ ਦੱਸਿਆ ਕਿ ਰੀਨਾ ਨੇ ਦਵਾਈ ਖਾ ਲਈ ਹੈ ਅਤੇ ਉਸਨੂੰ ਹਸਪਤਾਲ ਲੈਕੇ ਗਏ ਹਨ। ਜਿਸ ਤੋਂ ਬਾਅਦ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰੀਨਾ ਦਮ ਤੋੜ ਚੁਕੀ ਸੀ। ਥਾਣਾ ਸ੍ਰੀ ਹਰਗੋਬਿੰਦਪੁਰ ਡੀ.ਏ.ਏ. ਪੁਲਿਸ ਨੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨ ਦੇ ਅਧਾਰ ‘ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *