ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ਵਿਚ ਇਕ ਪਾਕਿਸਤਾਨੀ ਮੂਲ ਦੇ ਨਾਗਰਿਕ ਨੇ ਕੀਤੀ ਤੋੜਫੋੜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਸੋਮਵਾਰ ਨੂੰ ਇੰਗਲੈਂਡ ਦੇ ਡਰਬੀ ਸਥਿਤ ਗੁਰਦੁਆਰਾ ਸਾਹਿਬ ਵਿਚ ਤੋੜਫੋੜ ਕਰਨ ਦਾ ਘਟਨਾ ਸਾਹਮਣੇ ਆਈ ਹੈ ਜਿਸ ਦਾ ਆਰੋਪ ਇਕ ਪਾਕਿਸਤਾਨੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਸੋਮਵਾਰ ਨੂੰ ਇੰਗਲੈਂਡ ਦੇ ਡਰਬੀ ਸਥਿਤ ਗੁਰਦੁਆਰਾ ਸਾਹਿਬ ਵਿਚ ਤੋੜਫੋੜ ਕਰਨ ਦਾ ਘਟਨਾ ਸਾਹਮਣੇ ਆਈ ਹੈ ਜਿਸ ਦਾ ਆਰੋਪ ਇਕ ਪਾਕਿਸਤਾਨੀ ਮੂਲ ਦੇ ਨਾਗਰਿਕ ਉੱਤੇ ਲੱਗਿਆ ਹੈ। ਇਹ ਪੂਰੀ ਘਟਨਾ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਅਤੇ ਮੁਲਜ਼ਮ ਨੂੰ ਵੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਸੋਮਵਾਰ ਸਵੇਰੇ ਇਕ ਪਾਕਿਸਤਾਨੀ ਮੂਲ ਦੇ ਨਾਗਰਿਕ ਨੇ ਗੁਰੂ ਅਰਜੁਨ ਦੇਵ ਜੀ ਗੁਰਦੁਆਰਾ ਸਾਹਿਬ ਵਿਚ ਜਮ ਕੇ ਹੰਗਾਮਾ ਕੀਤਾ ਅਤੇ ਗੁਰਦੁਆਰੇ ਦੀਆਂ ਖਿੜਕੀਆਂ ਤੇ ਸ਼ੀਸ਼ੇ ਤੋੜੇ। ਆਰੋਪੀ ਦੁਆਰਾ ਕੀਤੀ ਗਈ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਮੁਲਜ਼ਮ ਚਿੱਟੇ ਪਠਾਨੀ ਕੁੜਤੇ ਪਜਾਮੇ ਵਿਚ ਵਿਖਾਈ ਦੇ ਰਿਹਾ ਹੈ। ਘਟਨਾ ਦੀ ਜਾਣਕਾਰੀ ਪਾ ਕੇ ਪੁਲਿਸ ਵੀ ਮੌਕੇ ‘ਤੇ ਪੁਹੰਚ ਗਈ ਤੇ ਆਰੋਪੀ ਨੂੰ ਗਿਰਫ਼ਤਾਰ ਕਰ ਲਿਆ। ਰਿਪੋਰਟਾਂ ਦੀ ਮੰਨੀਏ ਤਾਂ ਗੁਰਦੁਆਰਾ ਸਾਹਿਬ ਦੇ ਇਕ ਦਰਵਾਜ਼ੇ ਉੱਤੇ ਨੋਟ ਵੀ ਚਿਪਕਿਆ ਮਿਲਿਆ ਹੈ ਜਿਸ ਵਿਚ ਅੰਗ੍ਰੇਜ਼ੀ ‘ਚ ਲਿਖਿਆ ਸੀ ਕਿ ”ਕਸ਼ਮੀਰ ਦੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਨਹੀਂ ਤਾ ਹਰ ਥਾਂ ਇਸੇ ਤਰ੍ਹਾ ਦੇ ਹਾਲਾਤ ਪੈਦਾ ਹੋਣਗੇ”। ਇਸ ਘਟਨਾ ਤੋਂ ਬਾਅਦ ਬ੍ਰਿਟੇਨ ਦੇ ਸਿੱਖ ਭਾਈਚਾਰੇ ਵਿਚ ਵੀ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਉੱਥੇ ਹੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਮਨੁੱਖਤਾ ਨੂੰ ਜਿਊਂਦਾ ਰੱਖਣਾ ਹੈ ਤਾਂ ਇਸ ਤਰ੍ਹਾ ਦੀ ਅਸਹਿਣਸ਼ੀਲਤਾ ਅਤੇ ਨਫ਼ਰਤ ਖਤਮ ਕਰਨੀ ਹੋਵੇਗੀ। ਖਾਸਕਰ ਉਦੋਂ ਜਦੋਂ ਦੁਨੀਆ ਇਕ ਬੇਮਿਸਾਲ ਸੰਕਟ ਨਾਲ ਜੂਝ ਰਹੀ ਹੈ।ਉੱਥੇ ਹੀ ਅਕਾਲੀ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਇੰਗਲੈਂਡ ਵਿਚ ਸਿੱਖਾਂ ਵਿਰੁੱਧ ਹੋਏ ਨਫਰਤ ਅਪਰਾਧ ਦੇ ਮੁੱਦੇ ਨੂੰ ਆਪਣੇ ਹਮਰੁਤਬਾ ਨਾਲ ਚੁੱਕਣ।

Leave a Reply

Your email address will not be published. Required fields are marked *