ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਜਾਨਲੇਵਾ ਕੋਰੋਨਾ ਵਾਇਰਸ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਮਾਮਲੇ 55 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ ਸਾਢੇ 3 ਲੱਖ ਦੇ ਕਰੀਬ ਪਹੁੰਚਣ ਵਾਲੀ ਹੈ। ਉੱਥੇ ਹੀ ਹੁਣ ਤੱਕ 23 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 5,590,358 ਹੋ ਗਈ ਹੈ ਜਦਕਿ ਹੁਣ ਤੱਕ 347,907 ਕੋਰੋਨਾ ਦੇ ਮਰੀਜ਼ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 2,366,574 ਤੱਕ ਪਹੁੰਚ ਗਈ ਹੈ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 2,875,877 ਰਹਿ ਗਈ ਹੈ। ਕੋਰੋਨਾ ਦੇ ਸੰਕਮਨ ਦਾ ਪ੍ਰਕੋਪ ਸੱਭ ਤੋਂ ਜ਼ਿਆਦਾ ਸੰਯੁਕਤ ਰਾਜ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 1,706,226 ਹੋ ਗਏ ਹਨ ਅਤੇ 99,805 ਮਨੁੱਖੀ ਜਾਨਾਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਇਲਾਵਾ ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਰੂਸ, ਤੁਰਕੀ, ਬ੍ਰਾਜ਼ੀਲ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਖਤਰਨਾਕ ਰੂਪ ਵਿਖਾ ਰਹੀ ਹੈ।
ਬ੍ਰਾਜ਼ੀਲ – ਕੁੱਲ ਕੇਸ– 376,669, ਮੌਤਾਂ-23,522
ਰੂਸ – ਕੁੱਲ ਕੇਸ-353,427, ਮੌਤਾਂ-3,633
ਸਪੇਨ- ਕੁੱਲ ਕੇਸ – 282,480, ਮੌਤਾਂ- 26,837
ਯੂਕੇ- ਕੁੱਲ ਕੇਸ -261,184, ਮੌਤਾਂ-36,914
ਇਟਲੀ – ਕੁੱਲ ਕੇਸ – 230,158, ਮੌਤਾਂ- 32,877
ਫਰਾਂਸ- ਕੁੱਲ ਕੇਸ- 182,942, ਮੌਤਾਂ-28,432
ਜਰਮਨੀ- ਕੁੱਲ ਕੇਸ -180,789, ਮੌਤਾਂ-8,428
ਤੁਰਕੀ- ਕੁੱਲ ਕੇਸ- 157,814, ਮੌਤਾਂ-4,369
ਭਾਰਤ- ਕੁੱਲ ਕੇਸ – 145,456, ਮੌਤਾਂ-4,172
ਈਰਾਨ – ਕੁੱਲ ਕੇਸ -137,724, ਮੌਤਾਂ-7,451
ਪੇਰੂ–ਕੁੱਲ ਕੇਸ- 123,979, ਮੌਤਾਂ-3,629
ਕਨੇਡਾ- ਕੁੱਲ ਕੇਸ- 85,992, ਮੌਤਾਂ-6,545
ਚੀਨ- ਕੁੱਲ ਕੇਸ – 82,992 ਮੌਤਾਂ-4,634
ਸਾਊਦੀ ਅਰਬ- ਕੁੱਲ ਕੇਸ- 74,795, ਮੌਤਾਂ-399
ਚਿਲੀ-ਕੁੱਲ ਕੇਸ-73,997, ਮੌਤਾਂ-761
ਮੈਕਸੀਕੋ-ਕੁੱਲ ਕੇਸ- 71,105, ਮੌਤਾਂ-7,633
ਪਾਕਿਸਤਾਨ-ਕੁੱਲ ਕੇਸ-57,705, ਮੌਤਾਂ-1,917
ਬੈਲਜ਼ੀਅਮ-ਕੁੱਲ ਕੇਸ- 57,342, ਮੌਤਾਂ-9,312
