ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਲੱਗੀ ਭਿਆਨਕ ਅੱਗ, 1500 ਝੁੱਗੀਆਂ ਜਲ ਕੇ ਸਵਾਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਬੀਤੀ ਰਾਤ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਇਆ ਹੈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਬੀਤੀ ਰਾਤ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਇਆ ਹੈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਲਗਭਗ 1500 ਦੇ ਕਰੀਬ ਝੁੱਗੀਆਂ ਜਲ ਕੇ ਸਵਾਹ ਹੋ ਗਈਆਂ ਹਨ।ਹਾਲਾਂਕਿ ਫਾਇਰ ਬ੍ਰਿਗੇਡ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਫਾਇਰ ਬ੍ਰਿਗੇਡ ਨੂੰ 12:50 ਵਜੇ ਤੁਗਲਕਾਬਾਦ ਇਲਾਕੇ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮੌਕੇ ‘ਤੇ 30 ਗੱਡੀਆਂ ਨੂੰ ਅੱਗੇ ‘ਤੇ ਕਾਬੂ ਪਾਉਣ ਲਈ ਭੇਜਿਆ ਗਿਆ ਪਰ ਵੇਖਦੇ ਹੀ ਵੇਖਦੇ ਅੱਗ 2 ਏਕੜ ਵਿਚ ਫੈਲ ਗਈ। ਦੇਰ ਰਾਤ ਹੋਣ ਕਰਕੇ ਜ਼ਿਆਦਾਤਰ ਲੋਕ ਝੁੱਗੀਆਂ ਵਿਚ ਸੋ ਰਹੇ ਸਨ ਪਰ ਪੁਲਿਸ ਅਤੇ ਦਮਕਲ ਵਿਭਾਗ ਨੇ ਸਮਾਂ ਰਹਿੰਦੇ ਇਨ੍ਹਾਂ ਨੂੰ ਝੁੱਗੀਆਂ ਵਿਚੋਂ ਬਾਹਰ ਕੱਢ ਲਿਆ ਅਤੇ ਭਾਰੀ ਮਿਹਨਤ ਤੋਂ ਬਾਅਦ ਤੜਕੇ ਸਵੇਰ 3.40 ਉੱਤੇ ਕਾਬੂ ਪਾਇਆ ਗਿਆ ਪਰ ਇਸ ਦੌਰਾਨ ਉੱਥੇ 1500 ਦੇ ਕਰੀਬ ਝੁੱਗੀਆਂ ਜਲ ਚੁੱਕੀਆਂ ਸਨ। ਜਿਸ ਕਰਕੇ ਝੁੱਗੀਆਂ ਵਿਚ ਰਹਿੰਦੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਵੱਡੀ ਗੱਲ ਇਹ ਰਹੀ ਹੈ ਕਿ ਇਸ ਪੂਰੀ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਨਾਂ ਹੀ ਕਿਸੇ ਦੇ ਜਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਪਰ ਮਾਲੀ ਨੁਕਸਾਨ ਹੋਣ ਅਤੇ ਸਿਰ ਤੋਂ ਛੱਤ ਚੱਲੇ ਜਾਣ ਕਰਕੇ ਉੱਥੇ ਰਹਿੰਦੇ ਲੋਕਾਂ ਲਈ ਮੁਸੀਬਤ ਦਾ ਪਹਾੜ ਜ਼ਰੂਰ ਖੜ੍ਹਾ ਹੋ ਗਿਆ ਹੈ। ਦੱਖਣੀ ਦਿੱਲੀ ਜੋਨ ਦੇ ਡਿਪਟੀ ਫਾਇਰ ਅਫਸਰ ਐਸਐਸ ਤੁਲੀ ਨੇ ਕਿਹਾ ਹੈ ਕਿ ”ਲਗਭਗ 30 ਫਾਇਰ ਟੈਂਡਰ ਘਟਨਾਸਥਾਨ ਉੱਤੇ ਹਨ। ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ।ਸਥਿਤੀ ਹੁਣ ਪੂਰੀ ਤਰ੍ਹਾ ਕੰਟਰੋਲ ਵਿਚ ਹੈ ਅਤੇ ਹੁਣ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ”।  ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਾਅਦ ਵਿਚ ਪਤਾ ਲੱਗਿਆ ਹੈ ਕਿ ਅੱਗ ਸਿਲੈਂਡਰ ਫੱਟਣ ਕਾਰਨ ਲੱਗੀ ਸੀ ਜਿਸ ਕਰਕੇ ਇਕ ਤੋਂ ਬਾਅਦ ਇਕ ਕਈ ਸਿਲੈਂਡਰ ਫਟੇ ਅਤੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ।

Leave a Reply

Your email address will not be published. Required fields are marked *