ਤਾਈਵਾਨ ਦੀ ਰਾਸ਼ਟਰਪਤੀ ਦੇ ਸੁੰਹ ਚੁੱਕ ਸਮਾਗਮ ‘ਚ BJP ਸਾਂਸਦਾਂ ਦੇ ਸ਼ਾਮਲ ਹੋਣ ‘ਤੇ ਭੜਕਿਆ ਚੀਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਜਨਤਾ ਪਾਰਟੀ ਦੇ ਦੋ ਸਾਂਸਦਾਂ ਦੁਆਰਾ ਤਾਈਵਾਨ ਦੀ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਰਾਸ਼ਟਰਪਤੀ ਸਾਈ ਇੰਗ-ਵੇਨ ਦੇ ਸੁੰਹ ਚੁੱਕ ਸਮਾਗਮ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਜਨਤਾ ਪਾਰਟੀ ਦੇ ਦੋ ਸਾਂਸਦਾਂ ਦੁਆਰਾ ਤਾਈਵਾਨ ਦੀ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਰਾਸ਼ਟਰਪਤੀ ਸਾਈ ਇੰਗ-ਵੇਨ ਦੇ ਸੁੰਹ ਚੁੱਕ ਸਮਾਗਮ ਵਿਚ ਸ਼ਾਮਲ ਹੋਣ ‘ਤੇ ਚੀਨ ਭੜਕ ਉੱਠਿਆ ਹੈ। ਉਸ ਨੇ ਭਾਰਤ ਦੇ ਇਸ ਕਦਮ ਉੱਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਾ ਦੇਣ ਲਈ ਕਿਹਾ ਹੈ।

Taiwan President Stops in U.S. as Relations Warm, Angering China ...

ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਬੁੱਧਵਾਰ ਦਿੱਲੀ ਤੋਂ ਭਾਜਪਾ ਦੀ ਸਾਂਸਦ ਮੀਨਾਕਸ਼ੀ ਲੇਖੀ ਅਤੇ ਰਾਜਸਥਾਨ ਦੇ ਚੇਰੂ ਤੋਂ ਸਾਂਸਦ ਰਾਹੁਲ ਕਾਸਵਾਨ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਦੇ ਸੁੰਹ ਚੁੱਕ ਸਮਾਗਮ ਵਿਚ ਵੀਡੀਓ ਕਾਨਫਰੰਸਿੰਗ ਦੇ ਜਰੀਏ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੂੰ ਦੂਜੇ ਕਾਰਜਕਾਲ ਲਈ ਵਧਾਈ ਦਿੱਤੀ ਸੀ। ਇਸ ਸਮਾਗਮ ਵਿਚ ਕੁੱਲ 41 ਦੇਸ਼ਾਂ ਦੀ 92 ਹਸਤੀਆਂ ਦੇ ਇਲਾਵਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਵੀ ਖਾਸ ਤੌਰ ‘ਤੇ ਸ਼ਿਰਕਤ ਕੀਤੀ ਸੀ। ਉੱਥੇ ਹੀ ਭਾਰਤੀ ਸਾਂਸਦਾਂ ਦੇ ਤਾਈਵਾਨ ਦੀ ਰਾਸ਼ਟਰਪਤੀ ਦੇ ਸਮਾਗਮ ਵਿਚ ਸ਼ਾਮਲ ਹੋਣ ‘ਤੇ ਚੀਨ ਨੇ ਲਿਖਤੀ ਤੌਰ ਉੱਤੇ ਇਤਰਾਜ਼ ਜਤਾਇਆ ਹੈ। ਨਵੀਂ ਦਿੱਲੀ ਵਿਚ ਚੀਨੀ ਰਾਜਦੂਤ ਦੀ ਕਾਊਂਸਲਰ ਲਿਓ ਬਿੰਗ ਨੇ ਲਿਖਤੀ ਤੌਰ ‘ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਤੋਂ ਬੱਚਣਾ ਚਾਹੀਦਾ ਹੈ ਅਤੇ ਤਾਈਵਾਨ ਨੂੰ ਜੋ ਵਧਾਈ ਦਿੱਤੀ ਗਈ ਹੈ ਉਹ ਬਿਲਕੁੱਲ ਗਲਤ ਹੈ ਇਸ ਨੂੰ ਸੁਧਾਰਨ ਦੀ ਜ਼ਰੂਰਤ ਹੈ। ਦਰਅਸਲ ਚੀਨ ਤਾਈਵਾਨ ਨੂੰ ਇਕ ਸੁਤੰਤਰ ਰਾਸ਼ਟਰ ਦਾ ਦਰਜਾ ਨਹੀਂ ਦਿੰਦਾ ਹੈ ਅਤੇ ਉਸ ਨੂੰ ਆਪਣਾ ਇਕ ਹਿੱਸਾ ਮੰਨਦਾ ਹੈ। ਵੈਸੇ ਤਾਂ ਭਾਰਤ ਵੀ ਤਾਈਵਾਨ ਨੂੰ ਲੈ ਕੇ ਚੀਨ ਦੀ ਵਨ ਚਾਈਨਾ ਪਾਲਿਸੀ ਦਾ ਸਮੱਰਥਨ ਕਰਦਾ ਹੈ ਅਤੇ ਉਸ ਨਾਲ ਅਜੇ ਕਿਸੇ ਤਰ੍ਹਾ ਦੇ ਵੀ ਕੂਟਨੀਤਿਕ ਸੰਬੰਧ ਸਥਾਪਤ ਨਹੀਂ ਕੀਤੇ ਗਏ ਹਨ ਪਰ ਹੁਣ ਇਸ ਨੀਤੀ ਵਿਚ ਬਦਲਾਅ ਦੇ ਸੰਕੇਤ ਮਿਲਦੇ ਵਿਖਾਈ ਦੇ ਰਹੇ ਹਨ।

Leave a Reply

Your email address will not be published. Required fields are marked *