Gurdaspur accident: ਨਗਰ ਕੌਂਸਲ ਪ੍ਰਧਾਨ ਪਾਹੜਾ ਦਾ ਵੱਡਾ ਖੁਲਾਸਾ, ਦੱਸਿਆ ਕਿਉਂ ਮੌਤ ਦੇ ਪ੍ਰਛਾਵੇਂ ਹੇਠ ਦੌੜਦੀਆਂ ਨੇ ਪ੍ਰਾਈਵੇਟ ਬੱਸਾਂ

ਗੁਰਦਾਸਪੁਰ :  ਬੀਤੇ ਦਿਨੀਂ ਗੁਰਦਾਸਪੁਰ ਦੇ ਬਬਰੀ ਬਾਈਪਾਸ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਜ਼ਖਮੀਆਂ…

ਬੀਤੇ ਦਿਨੀਂ ਗੁਰਦਾਸਪੁਰ ਦੇ ਬਬਰੀ ਬਾਈਪਾਸ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਜ਼ਖਮੀਆਂ ਦਾ ਹਾਲ-ਚਾਲ

ਗੁਰਦਾਸਪੁਰ :  ਬੀਤੇ ਦਿਨੀਂ ਗੁਰਦਾਸਪੁਰ ਦੇ ਬਬਰੀ ਬਾਈਪਾਸ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਜ਼ਖਮੀਆਂ ਦਾ ਹਾਲ-ਚਾਲ ਜਾਣਨ ਲਈ ਸਰਕਾਰੀ ਹਸਪਤਾਲ ਪਹੁੰਚੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਨਿੱਜੀ ਬੱਸ ਚਾਲਕਾਂ ਦੀ ਕਾਰਜਪ੍ਰਣਾਲੀ ਅਤੇ ਵਿਭਾਗੀ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

40 ਮਿੰਟ ਦਾ ‘ਕਾਤਲ’ ਸਮਾਂ ਬਣ ਰਿਹਾ ਹਾਦਸਿਆਂ ਦਾ ਕਾਰਨ

ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ (ਭਰਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ) ਨੇ ਹਾਦਸੇ ਪਿੱਛੇ ਇੱਕ ਡੂੰਘੀ ਵਜ੍ਹਾ ਦੱਸੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸ ਚਾਲਕਾਂ ‘ਤੇ ਗੁਰਦਾਸਪੁਰ ਤੋਂ ਬਟਾਲਾ ਤੱਕ ਦਾ ਸਫ਼ਰ ਮਹਿਜ਼ 40 ਮਿੰਟ ਵਿੱਚ ਤੈਅ ਕਰਨ ਦਾ ਭਾਰੀ ਦਬਾਅ ਹੁੰਦਾ ਹੈ। ਇਸ ਥੋੜ੍ਹੇ ਜਿਹੇ ਸਮੇਂ ਵਿੱਚ ਉਨ੍ਹਾਂ ਨੇ ਸਵਾਰੀਆਂ ਵੀ ਚੁੱਕਣੀਆਂ ਹੁੰਦੀਆਂ ਹਨ ਅਤੇ ਮੰਜ਼ਿਲ ‘ਤੇ ਵੀ ਪਹੁੰਚਣਾ ਹੁੰਦਾ ਹੈ। ਇਸੇ “ਟਾਈਮ ਟੇਬਲ” ਦੀ ਮਜਬੂਰੀ ਕਾਰਨ ਡਰਾਈਵਰ ਬੱਸਾਂ ਨੂੰ ਬੇਤਹਾਸ਼ਾ ਰਫ਼ਤਾਰ ਨਾਲ ਦੌੜਾਉਂਦੇ ਹਨ, ਜੋ ਅਕਸਰ ਖੂਨੀ ਹਾਦਸਿਆਂ ਦਾ ਸਬੱਬ ਬਣਦਾ ਹੈ।

ਇੱਕ ਹੱਸਦਾ-ਖੇਡਦਾ ਪਰਿਵਾਰ ਹੋਇਆ ਤਬਾਹ

ਇਸ ਦਰਦਨਾਕ ਹਾਦਸੇ ਵਿੱਚ ਹਰਦੀਪ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ ਹੈ। ਦੁੱਖ ਦੀ ਗੱਲ ਇਹ ਹੈ ਕਿ ਹਰਦੀਪ ਦੀ ਪਤਨੀ ਅਤੇ ਉਸ ਦੀਆਂ ਦੋ ਮਾਸੂਮ ਧੀਆਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹਨ ਅਤੇ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀਆਂ ਹਨ। ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਲਗਭਗ 26 ਸਵਾਰੀਆਂ ਵੀ ਜ਼ਖਮੀ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਹੈ। ਕਿਸੇ ਦੀਆਂ ਹੱਡੀਆਂ ਟੁੱਟੀਆਂ ਹਨ ਅਤੇ ਕੋਈ ਅੰਦਰੂਨੀ ਸੱਟਾਂ ਨਾਲ ਜੂਝ ਰਿਹਾ ਹੈ।

ਜੀ.ਐਮ. ਅਤੇ ਸਰਕਾਰ ਨੂੰ ਸਖ਼ਤ ਅਪੀਲ

ਪਾਹੜਾ ਨੇ ਟਰਾਂਸਪੋਰਟ ਵਿਭਾਗ ਅਤੇ ਵੱਖ-ਵੱਖ ਡੀਪੂਆਂ ਦੇ ਜਨਰਲ ਮੈਨੇਜਰਾਂ (GMs) ਨੂੰ ਅਪੀਲ ਕੀਤੀ ਹੈ ਕਿ ਉਹ ਬੱਸਾਂ ਦੇ ਸਮੇਂ ਵੱਲ ਤੁਰੰਤ ਧਿਆਨ ਦੇਣ। ਉਨ੍ਹਾਂ ਕਿਹਾ “ਬਿਨਾਂ ਓਵਰ-ਸਪੀਡ ਕੀਤੇ 40 ਮਿੰਟਾਂ ਵਿੱਚ ਗੁਰਦਾਸਪੁਰ ਤੋਂ ਬਟਾਲਾ ਪਹੁੰਚਣਾ ਅਸੰਭਵ ਹੈ। ਜਦੋਂ ਤੱਕ ਪ੍ਰਾਈਵੇਟ ਬੱਸਾਂ ਨੂੰ ਸਫ਼ਰ ਲਈ ਵਾਧੂ ਸਮਾਂ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਡਰਾਈਵਰ ਆਪਣੀ ਅਤੇ ਸਵਾਰੀਆਂ ਦੀ ਜਾਨ ਜ਼ੋਖ਼ਮ ਵਿੱਚ ਪਾਉਂਦੇ ਰਹਿਣਗੇ।”

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਕੋਠੇ ਵਾਰਿੰਗ ਵਿਖੇ 1.43 ਕਰੋੜ ਦੀ ਲਾਗਤ ਵਾਲੇ ‘ਅਰਬਨ ਪ੍ਰਾਇਮਰੀ ਹੈਲਥ ਸੈਂਟਰ’ ਦਾ ਰੱਖਿਆ ਨੀਂਹ ਪੱਥਰ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *