Gujarat Cable Bridge Collapse : ਗੁਜਰਾਤ ਦੇ ਮੋਰਬੀ ਚ ਵਾਪਰਿਆ ਹਾਦਸਾ

Gujarat Cable Bridge Collapse : ਗੁਜਰਾਤ ਦੇ ਮੋਰਬੀ ਚ ਵਾਪਰਿਆ ਦਰਦਨਾਕ ਹਾਦਸਾ ਕੱਲ੍ਹ ਜਿਥੇ ਸਾਰਾ ਦੇਸ਼ ਛਠ ਦਾ ਤਿਉਹਾਰ ਮਨਾ ਰਿਹਾ ਸੀ ਉਥੇ ਹੀ ਗੁਜਰਾਤ…

Gujarat Cable Bridge Collapse : ਗੁਜਰਾਤ ਦੇ ਮੋਰਬੀ ਚ ਵਾਪਰਿਆ ਦਰਦਨਾਕ ਹਾਦਸਾ

ਕੱਲ੍ਹ ਜਿਥੇ ਸਾਰਾ ਦੇਸ਼ ਛਠ ਦਾ ਤਿਉਹਾਰ ਮਨਾ ਰਿਹਾ ਸੀ ਉਥੇ ਹੀ ਗੁਜਰਾਤ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ,ਦਰਅਸਲ ਗੁਜਰਾਤ ਦੇ ਮੋਰਬੀ ਜਿਲ੍ਹੇ ਵਿਚ ਐਤਵਾਰ ਸ਼ਾਮੀ 07:00 ਵਜੇ ਦੇ ਕਰੀਬ ਇਕ ਦਰਦਨਾਕ ਹਾਦਸਾ ਵਾਪਰਿਆ ਹੈ।

ਇਥੇ 143 ਸਾਲ ਪਹਿਲਾਂ ਬ੍ਰਿਟਿਸ਼ ਹਕੂਮਤ ਸਮੇਂ ਬਣੇ ਕੇਬਲ ਸਸਪੇਂਸ਼ਨ ਪੁਲ ਦੇ ਟੁਟਣ ਕਾਰਨ ਲਗਭਗ 400 ਲੋਕ ਮੱਛੂ ਨਦੀ ਵਿਚ ਗਿਰ ਗਏ। ਇਸ ਹਾਦਸੇ ਵਿਚ 140 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲਿਆਂ ਚ 50 ਤੋਂ ਜਿਆਦਾ ਬੱਚੇ ਅਤੇ ਮਹਿਲਾਵਾਂ ਦੱਸੀਆਂ ਜਾ ਰਹੀਆਂ ਹਨ।

ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਹੀ ਸਥਾਨਿਕ ਲੋਕਾਂ ਨੇ ਬਚਾਓ ਦਾ ਕੰਮ ਸ਼ੁਰੂ ਕੀਤਾ ਅਤੇ ਕੁਝ ਸਮੇਂ ਬਾਅਦ ਹੀ ਐਨ. ਡੀ. ਆਰ. ਐਫ ਦੀ ਟੀਮ ਵੀ ਉਥੇ ਪੱਜ ਗਈ ਅਤੇ ਪੂਰੀ ਰਾਤ ਤਲਾਸ਼ੀ ਮੁਹਿੰਮ ਜਾਰੀ ਰੱਖੀ। ਤਲਾਸ਼ੀ ਦੌਰਾਨ ਮਿਲੇ ਲੋਕਾਂ ਨੂੰ ਨੇੜੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

morbi-bridge-collapse

ਇਹ ਪੁਲ ਪਿਛਲੇ 6 ਮਹੀਨਿਆਂ ਤੋਂ ਮੁਰੰਮਤ ਲਈ ਬੰਦ ਸੀ। ਅਤੇ 25 ਅਕਤੂਬਰ ਨੂੰ ਹੀ ਇਸਨੂੰ ਦੁਬਾਰਾ ਜਨਤਾ ਲਈ ਖੋਲ੍ਹਿਆ ਗਿਆ ਸੀ। ਇਸ ਗੱਲ ਦੀ ਪੁਸ਼ਟੀ ਹਜੇ ਨਹੀਂ ਹੋਈ ਕਿ ਇਸ ਪੁਲ ਨੂੰ ਦੁਬਾਰਾ ਖੋਲਣ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਜਾਂ ਨਹੀਂ।ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਹਾਦਸੇ ਵਾਲੀ ਥਾਂ ਤੇ ਜਾਇਜਾ ਲੈਂ ਪਹੁੰਚੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗੁਜਰਾਤ ਦੇ ਮੁੱਖ ਮੰਤਰੀ ਨਾਲ ਇਸ ਹਾਦਸੇ ਬਾਰੇ ਗੱਲ-ਬਾਤ ਕੀਤੀ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50000 ਰੁਪਏ ਦਾ ਐਲਾਨ ਵੀ ਕੀਤਾ।

Also Read : Gujrat News

Leave a Reply

Your email address will not be published. Required fields are marked *