ਚਾਹ ਪੀਣ ਦੇ ਸ਼ੌਕੀਨ ਹੋ ਤਾਂ ਜ਼ਰਾ ਧਿਆਨ ਨਾਲ, ਚਾਹ ਪੀਣ ਨਾਲ ਜਾ ਸਕਦੀ ਹੈ ਜਾਨ !

Drinking Tea Can Kill You ਉੱਤਰ ਪ੍ਰਦੇਸ਼ : ਮਾਮਲਾ ਉਤਰ ਪ੍ਰਦੇਸ਼ ਦੀ ਮੈਨਪੂਰੀ ਦਾ ਜਿਥੇ ਭਾਈ ਦੂਜ ਦੇ ਤਿਉਹਾਰ ਮੌਕੇ ਮਾਤਮ ਪਸਰ ਗਿਆ । ਘਰ…

Drinking Tea Can Kill You

ਉੱਤਰ ਪ੍ਰਦੇਸ਼ : ਮਾਮਲਾ ਉਤਰ ਪ੍ਰਦੇਸ਼ ਦੀ ਮੈਨਪੂਰੀ ਦਾ ਜਿਥੇ ਭਾਈ ਦੂਜ ਦੇ ਤਿਉਹਾਰ ਮੌਕੇ ਮਾਤਮ ਪਸਰ ਗਿਆ । ਘਰ ‘ਚ ਬਣੀ ਚਾਹ ਦੇ ਨਾਲ ਦੋ ਸਗੇ ਭਾਈਆਂ ਸਮੇਤ 4 ਦੀ ਮੌਤ ਹੋ ਗਈ ਹੈ ਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਦਰਅਸਲ ਮੈਨਪੂਰੀ ਦੇ ਪਿੰਡ ਨਗਲਾ ਦੇ ਇਕ ਘਰ ‘ਚ ਭਾਈ ਦੂਜ ਦੇ ਤਿਉਹਾਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਸਾਰੇ ਲੋਕ ਚਾਹ ਪੀਣ ਲਈ ਬੈਠੇ ਹੋਏ ਸੀ, ਚਾਹ ਪੀਣ ਤੋਂ ਬਾਅਦ ਰਵਿੰਦਰ ਨਾਮ ਦੇ ਵਿਅਕਤੀ ਅਚਾਨਕ ਤਬੀਅਤ ਖਰਾਬ ਹੋ ਗਈ, ਤੇ ਉਹ ਬੇਹੋਸ਼ ਹੋ ਕੇ ਢਿੱਗ ਪਿਆ।ਉਥੇ ਹੀ ਥੋੜੀ ਦੇਰ ਬਾਅਦ 6 ਸਾਲਾ ਜੁਆਕ ਸਿਵਾਂਗ ‘ਤੇ 5 ਸਾਲਾ ਦਿਵਾਂਸ਼ ਦੀ ਵੀ ਹਾਲਤ ਵਿਗੜ ਗਈ।

Also Read : UP Accident News

drinking tea can kill you

ਪਰਿਵਾਰਕ ਮੈਂਬਰਾਂ ਨੇ ਜਦ ਉਨ੍ਹਾਂ ਨੂੰ ਹਸਪਤਾਲ ਲੈਕੇ ਪਹੁੰਚੇ ਤਦ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ। ਉਥੇ ਹੀ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਖ਼ਬਰ ਤੋਂ ਬਾਅਦ ਪਿੰਡ ‘ਚ ਹਾਹਾਕਾਰ ਮਚ ਗਈ ਹੈ। ਜਾਣਕਾਰੀ ਦੇ ਮੁਤਾਬਕ ਚਾਹ ਦੇ ਵਿਚ ਚਾਹਪੱਤੀ ਪਾਉਣ ਦੀ ਜਗ੍ਹਾ ਜ਼ਹਿਰੀਲੀ ਦਵਾਈ ਪਾਈ ਗਈ ਹੈ। ਜਿਸ ਨਾਲ 4 ਮੌਤਾਂ ਹੋ ਗਈਆਂ ਨੇ, ਹਾਲਾਂਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜ਼ਹਿਰੀਲੀ ਚਾਹ ਅਤੇ ਉਸ ‘ਚ ਪਾਉਣ ਵਾਲੀ ਸਾਰੀ ਚੀਜ਼ਾਂ ਨੂੰ ਕਬਜ਼ੇ ‘ਚ ਲੈਕੇ ਫੋਰੈਂਸਿਕ ਲੈਬ ਭੇਜ ਦਿੱਤਾ ਹੈ।

Also Read : punjab news

Leave a Reply

Your email address will not be published. Required fields are marked *