ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਦੀ ਪ੍ਰਧਾਨਗੀ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਜੀ.ਐੱਸ.ਟੀ. ਕੌਂਸਲ (GST Council) ਦੀ 46ਵੀਂ ਮੀਟਿੰਗ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੀਟਿੰਗ ਵਿਚ ਸਸਤੇ ਕੱਪੜਿਆਂ ‘ਤੇ ਜੀ.ਐੱਸ.ਟੀ. ਦਰਾਂ (GST Rates) 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰਨ ‘ਤੇ ਸਹਿਮਤੀ ਨਹੀਂ ਬਣੀ ਹੈ। ਇਸ ਨਾਲ ਆਮ ਆਦਮੀ ਨੂੰ ਵੱਡੀ ਰਾਹਤ ਮਿਲੇਗੀ। ਨਵੇਂ ਸਾਲ ਵਿਚ ਰੈਡੀਮੇਡ ਗਾਰਮੈਂਟਸ (Readymade Garments) ਹੁਣ ਮਹਿੰਗੇ ਨਹੀਂ ਹੋਣਗੇ। ਮੀਟਿੰਗ ਵਿਚ ਤਾਮਿਲਨਾਡੂ (Tamil Nadu) ਦੇ ਵਿੱਤ ਮੰਤਰੀ ਨੇ ਕਿਹਾ ਕਿ ਟੈਕਸਟਾਈਲ ‘ਤੇ ਜੀ.ਐੱਸ.ਟੀ. ਦਰਾਂ (GST on textiles Rates) ਵਧਾਉਣ ਦੇ ਪ੍ਰਸਤਾਵ ਨੂੰ ਇਸ ਸਮੇਂ ਲਾਗੂ ਕਰਨਾ ਸਹੀ ਨਹੀਂ ਹੈ। ਕਿਉਂਕਿ ਕੋਰੋਨਾ ਮਹਾਮਾਰੀ (Corona epidemic) ਅਜੇ ਵੀ ਜਾਰੀ ਹੈ। ਟੈਕਸਟਾਈਲ ਇੰਡਸਟਰੀ (Textile industry) ਅਜੇ ਵੀ ਸੰਕਟ ਤੋਂ ਬਾਹਰ ਨਹੀਂ ਆਈ ਹੈ। ਤੁਹਾਨੂੰ ਦੱਸ ਦਈਏ ਕਿ ਜੀ.ਐੱਸ.ਟੀ. ਯਾਨੀ ਗੁਡਸ ਐਂਡ ਸਰਵਿਸ ਟੈਕਸ (Goods and Services Tax) ‘ਤੇ ਸਾਰੇ ਫੈਸਲੇ ਜੀ.ਐੱਸ.ਟੀ. ਕੌਂਸਲ (GST Council) ਲੈਂਦੀ ਹੈ। ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ (Union Finance Minister) ਕਰਦੀ ਹੈ। ਨਾਲ ਹੀ ਸੂਬਿਆਂ ਦੇ ਵਿੱਤ ਮੰਤਰੀ ਵੀ ਇਸ ਵਿਚ ਸ਼ਾਮਲ ਹੁੰਦੇ ਹਨ। Also Read : ਬ੍ਰੈਟ ਲੀ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ, ਕੀਤਾ ਕਲੀਨ ਬੋਲਡ (ਦੇਖੋ ਵੀਡੀਓ)

ਜੀ.ਐੱਸ.ਟੀ. ਕੌਂਸਲ ਦੀ 46ਵੀਂ ਮੀਟਿੰਗ ਵਿਚ ਸ਼ਾਮਲ ਹੋਏ ਕਈ ਸੂਬਿਆਂ ਦੇ ਵਿੱਤ ਮੰਤਰੀ ਕੱਪੜੇ ਅਤੇ ਬੂਟਾਂ ਦੀ ਇੰਡਸਟਰੀ ਜੀ.ਐੱਸ.ਟੀ. ਕੌਂਸਲ ਦੇ ਸਤੰਬਰ ਵਿਚ ਲਏ ਗਏ ਫੈਸਲੇ ਦੇ ਖਿਲਾਫ ਰਹੀ ਹੈ। ਇਸ ਮੀਟਿੰਗ ਵਿਚ 1 ਜਨਵਰੀ ਤੋਂ ਕੱਪੜਿਆਂ ਅਤੇ ਫੁਟਵੀਅਰ ‘ਤੇ ਜੀ.ਐੱਸ.ਟੀ. ਰੇਟ ਵਧਾਉਣ ਨਾਲ ਡਿਊਟੀ ਸਟਰ੍ਰਕਚਰ ਨੂੰ ਸਹੀ ਕਰਨ ਦਾ ਫੈਸਲਾ ਕੀਤਾ ਗਿਆ ਸੀ।1000 ਰੁਪਏ ਤੱਕ ਦੇ ਬੂਟਾਂ ‘ਤੇ 5 ਫੀਸਦੀ ਜੀ.ਐੱਸ.ਟੀ. ਲਿਆ ਜਾਂਦਾ ਹੈ। ਉਥੇ ਹੀ ਕੱਪੜਿਆਂ ਦੀ ਗੱਲ ਕਰੀਏ ਤਾਂ ਮੈਨਮੇਡ ਯਾਨੀ ਆਦਮੀ ਵਲੋਂ ਬਣਾਈ ਗਏ ਫਾਈਬਰ, ਯਾਰਨ ਅਤੇ ਫੈਬ੍ਰਿਕਸ ਅਤੇ ਜੀ.ਐੱਸ.ਟੀ. ਦੀ ਦਰ ਫਿਲਹਾਲ 18 ਫੀਸਦੀ, 12 ਫੀਸਦੀ ਅਤੇ 5 ਫੀਸਦੀ ਹੈ। Also Read : ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਇਕ ਹੋਰ ਸ਼ਿਕਾਇਤ ਹੋਈ ਦਰਜ

ਬੂਟਾਂ ਵਾਂਗ 1000 ਰੁਪਏ ਦੇ ਕੱਪੜਿਆਂ ‘ਤੇ 5 ਫੀਸਦੀ ਦਾ ਜੀ.ਐੱਸ.ਟੀ. ਲੱਗਦਾ ਹੈ। ਆਰਟੀਫੀਸ਼ੀਅਲ ਅਤੇ ਸਿੰਥੈਟਿਕ ਯਾਰਨ ‘ਤੇ ਜੀ.ਐੱਸ.ਟੀ. ਦੀ ਦਰ ਨੂੰ ਬਦਲ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। ਪਰ ਕਾਟਨ, ਸਿਲਕ, ਵੁਲ ਯਾਰਨ ਵਰਗੀਆਂ ਨੈਚੁਰਲ ਯਾਰਨ ‘ਤੇ 5 ਫੀਸਦੀ ਦਾ ਟੈਕਸ ਲੱਗਦਾ ਹੈ।ਆਮਦਨੀ 7.39 ਲੱਖ ਕਰੋੜ ਰੁਪਏ ਸੀ। ਇਸ ਵਿਚ 3 ਲੱਖ 63 ਹਜ਼ਾਰ ਕਰੋੜ ਰੁਪਏ ਦਾ ਕਾਰਪੋਰੇਟ ਟੈਕਸ, 3 ਲੱਖ 61 ਹਜ਼ਾਰ ਕਰੋੜ ਰੁਪਏ ਦਾ ਨਿੱਜੀ ਆਮਦਨ ਅਤੇ 15 ਹਜ਼ਾਰ 375 ਕਰੋੜ ਰੁਪਏ ਦਾ ਹੋਰ ਟੈਕਸ ਸ਼ਾਮਲ ਹੈ। ਜਿਸ ਵਿਚ ਸਕਿਓਰਿਟੀ ਟ੍ਰਾਂਜ਼ੈਕਸ਼ਨ ਟੈਕਸ ਯਾਨੀ ਐੱਸ.ਟੀ.ਟੀ. ਸ਼ਾਮਲ ਹੈ। Also Read : ਫਲਾਈਟ ‘ਚ ਹੰਗਾਮਾ, ਮਾਸਕ ਨਾ ਲਗਾਉਣ ‘ਤੇ ਮਹਿਲਾ ਨੇ ਬਜ਼ੁਰਗ ਨੂੰ ਮਾਰਿਆ ਥੱਪੜ (ਵੀਡੀਓ ਵਾਇਰਲ)
Union Finance Minister Nirmala Sitharaman chairs 46th GST Council meeting in Delhi pic.twitter.com/gYWspP5Bi0
— ANI (@ANI) December 31, 2021
ਵਿੱਤ ਰਾਜ ਮੰਤਰੀ ਨੇ ਕਿਹਾ ਕਿ ਲਾਕਡਾਊਨ ਤੋਂ ਪ੍ਰਭਾਵਿਤ ਵਿੱਤੀ ਸਾਲ 2021 ਵਿਚ ਸ਼ੁੱਧ ਆਮਦਨ ਟੈਕਸ ਕੁਲੈਕਸ਼ਨ 9.45 ਖਰਬ ਰੁਪਏ ਸੀ। ਹਾਲਾਂਕਿ ਕੋਵਿਡ ਤੋਂ ਪਹਿਲਾਂ ਵਾਲੇ ਸਾਲ ਯਾਨੀ ਵਿੱਤੀ ਸਾਲ 2020 ਦੌਰਾਨ ਕੁਲੈਕਸ਼ਨ 10.51 ਖਰਬ ਰੁਪਏ ਸੀ। ਜਦੋਂ ਕਿ ਵਿੱਤੀ ਸਾਲ 2019 ਵਿਚ ਕੁਲੈਕਸ਼ਨ 11.38 ਖਰਬ ਰੁਪਏ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਿੱਤੀ ਸਾਲ ਦੇ ਖਤਮ ਹੋਣ ਵਿਚ ਤਕਰੀਬਨ ਚਾਰ ਮਹੀਨੇ ਬਚੇ ਹੋਏ ਹਨ। 7 ਦਸੰਬਰ ਤੱਕ ਦਾ ਆਮਦਨ ਟੈਕਸ ਕਲੈਕਸ਼ਨ, ਵਿੱਤੀ ਸਾਲ 2011 ਦੇ ਪੂਰੇ ਸਾਲ ਦੇ ਕਲੈਕਸ਼ਨ ਦਾ ਲਗਭਗ 80 ਫੀਸਦੀ ਅਤੇ ਵਿੱਤੀ ਸਾਲ 2010 ਦਾ 70 ਫੀਸਦੀ ਸੀ। ਨਵੰਬਰ ਵਿਚ ਜੀ.ਐੱਸ.ਟੀ. ਕਲੈਕਸ਼ਨ 1.32 ਖਰਬ ਰੁਪਏ ਸੀ। ਇਹ ਅੰਕੜਾ ਨਾ ਸਿਰਫ ਇਸ ਸਾਲ ਸਗੋਂ ਦੇਸ਼ ਵਿਚ ਟੈਕਸ ਦੀ ਸ਼ੁਰੂਆਤ ਤੋਂ ਬਾਅਦ ਦੂਜਾ ਸਭ ਤੋਂ ਜ਼ਿਆਦਾ ਹੈ।



