ਨਵੀਂ ਦਿੱਲੀ: ਜੇ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਫਿਲਮਾਂ ਦੇਖੋ ਅਤੇ ਉਸ ਦੇ ਤੁਹਾਨੂੰ ਪੈਸੇ ਮਿਲਣਗੇ ਤਾਂ ਕਿਸੇ ਨੂੰ ਵੀ ਇਹ ਲੱਗੇਗਾ ਕਿ ਇਸ ਤੋਂ ਵਧੀਆ ਜਾਬ ਹੋਰ ਕੀ ਹੋ ਸਕਦੀ ਹੈ। ਫਿਲਮਾਂ ਦੇਖਣ ਲਈ ਪੈਸੇ ਦੇਣ ਦੀ ਬਜਾਏ ਪੈਸੇ ਮਿਲਣ ਲੱਗੇ ਤਾਂ ਇਹ ਤਾਂ ਲੋਕਾਂ ਲਈ ‘ਸੋਨੇ ’ਤੇ ਸੁਹਾਗਾ’ ਵਰਗੇ ਹੋਵੇਗਾ। ਜੀ ਹਾਂ, ਕੁਝ ਅਜਿਹਾ ਹੀ ਇਕ ਕੰਪਨੀ ਕਰ ਰਹੀ ਹੈ, ਜੋ ਫਿਲਮਾਂ ਦੇਖਣ ਦੇ ਪੈਸੇ ਦੇਵੇਗੀ। ਕੰਪਨੀ 13 ਫਿਲਮਾਂ ਦੇਖਣ ਲਈ ਪੈਸੇ ਦੇਵੇਗੀ ਪਰ ਸ਼ਰਤਾਂ ਇਹ ਹਨ ਕਿ ਉਸ ਨੂੰ ਹਾਰਰ ਮੂਵੀ ਦੇਖਣੀ ਹੋਵੇਗੀ।
ਪੜੋ ਹੋਰ ਖਬਰਾਂ: ਕਰਨਾਲ ‘ਚ 4 ਦਿਨਾਂ ਬਾਅਦ ਇੰਟਰਨੈੱਟ ਸੇਵਾ ਬਹਾਲ, ਸਥਾਨਕ ਨਿਵਾਸੀਆਂ ਤੇ ਵਪਾਰੀਆਂ ਨੂੰ ਰਾਹਤ
ਹਾਰਰ ਮੂਵੀ ਦੇਖਣ ਨੂੰ ਮਿਲਣਗੇ ਪੈਸੇ
ਯੂਪੀਆਈ ਨਿਊਜ਼ ਮੁਤਾਬਕ ਹਾਰਰ ਮੂਵੀ ਦੇਖਣ ਲਈ 1300 ਡਾਲਰ ਭਾਵ 95 ਹਜ਼ਾਰ ਰੁਪਏ ਤੋਂ ਜ਼ਿਆਦਾ ਦਿੱਤੇ ਜਾਣਗੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੰਪਨੀ ਆਖਰ ਅਜਿਹਾ ਕਿਉਂ ਕਰ ਰਹੀ ਹੈ? ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੂੰ ਇਹ ਪਤਾ ਲਾਉਣਾ ਹੈ ਕਿ ਹਾਰਰ ਫਿਲਮਾਂ ਦੇਖਦੇ ਸਮੇਂ ਸ਼ਖ਼ਸ ਦੀ ਹਾਰਟ ਰੇਟ ਕੀ ਰਹਿੰਦੀ ਹੈ। ਕੰਪਨੀ ਨੂੰ ਹਾਈ ਅਤੇ ਲੋ ਬਜਟ ਵਾਲੀਆਂ ਫਿਲਮਾਂ ਦੀ ਤੁਲਨਾ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਇਹ ਜਾਣਕਾਰੀ ਹਾਸਲ ਕਰਨਾ ਹੈ ਕਿ ਹਾਰਰ ਮੂਵੀ ਫੈਨ ਦੀ ਕਿਵੇਂ ਦੀ ਪ੍ਰਤੀਕਿਰਿਆ ਰਹਿੰਦੀ ਹੈ।
ਪੜੋ ਹੋਰ ਖਬਰਾਂ: ਦਾੜੀ ‘ਚ ਧੌਲਿਆਂ ਕਾਰਨ ਚਿੰਤਾ ‘ਚ ਰਾਮ ਰਹੀਮ, ਮੰਗੀ ਰੰਗਾਉਣ ਦੀ ਇਜਾਜ਼ਤ
ਮੂਵੀ ਦੇਖਦੇ ਸਮੇਂ ਵਰਤਣੀ ਹੋਵੇਗੀ ਇਹ ਡਿਵਾਇਸ
ਫਾਇਨੈਂਸਬਜ ਨੇ ਅਨਾਉਂਸ ਕੀਤਾ ਹੈ ਕਿ ਉਹ ਵੱਖ ਵੱਖ ਬਜਟ ਵਾਲੀਆਂ 13 ਹਾਰਰ ਫਿਲਮਾਂ ਨੂੰ ਦੇਖਣ ਲਈ ‘ਹਾਰਰ ਮੂਵੀ ਹਾਰਟ ਰੇਟ ਐਨਾਲਿਸਟ’ ਦੀ ਤਲਾਸ਼ ਕਰ ਰਹੀ ਹੈ। ਚੁਣਿਆ ਹੋਇਆ ਉਮੀਦਵਾਰ ਮੂਵੀ ਦੇਖਦੇ ਸਮੇਂ ਦਿਲ ਦੀ ਧਡ਼ਕਣ ਨੂੰ ਟ੍ਰੈਕ ਕਰਨ ਲਈ ਫਿਟਬਿਟ ਡਿਵਾਇਸ ਦੀ ਵਰਤੋਂ ਕਰੇਗਾ।
ਪੜੋ ਹੋਰ ਖਬਰਾਂ: ਪਾਕਿਸਤਾਨ ਤੋਂ ਆਏ ਡਰੋਨ ਨੇ ਸੁੱਟੀ 6 ਕਿਲੋ ਹੈਰੋਇਨ, BSF ਵਲੋਂ ਫਾਈਰਿੰਗ
ਇਹ ਹੋਣਗੀਆਂ ਉਹ 13 ਹਾਰਰ ਫਿਲਮਾਂ
ਵੈਬਸਾਈਟ ਵੱਲੋਂ ਚੁਣੀਆਂ ਗਈਆਂ ਫਿਲਮਾਂ ਏਮਿਟੀਵਿਲੇ ਹਾਰਰ, ਏ ਕੁਆਇਟ ਪਲੇਸ, ਏ ਕੁਆਇਟ ਪਲੇਸ ਪਾਰਟ 2, ਕੈਂਡੀਮੈਨ, ਇੰਸੀਡਿਅਸ, ਦ ਬਲੇਅਰ ਵਿਚ ਪ੍ਰੋਜੈਕਟ, ਸਿਨਿਸਟਰ, ਗੇਟ ਆਊਟ, ਦ ਪਰਜ, ਪੈਰਾਨਾਰਮਲ ਐਕਿਟਵਿਟੀ ਅਤੇ ਹੈਲੋਵੀਨ ਦਾ 2018 ਰੀਮੈਕ ਹੈ। ਅਰਜ਼ੀਆਂ 26 ਸਤੰਬਰ ਤਕ ਸਵੀਕਾਰ ਕੀਤੇ ਜਾ ਰਹੇ ਹਨ। ਜੇਤੂ ਉਮੀਦਵਾਰ ਦਾ ਐਲਾਨ 1 ਅਕਤੂਬਰ ਨੂੰ ਕੀਤਾ ਜਾਵੇਗਾ।
ਵੈਬਸਾਈਟ ਨੇ ਕਿਹਾ, ਖੁਸ਼ਕਿਸਮਤ ਉਮੀਦਵਾਰ ਨੂੰ ਹਾਰਰ ਮੂਵੀ ਦੇਖਣ ਦੀ ਹਿੰਮਤ ਦਿਖਾਉਣ ਲਈ 1300 ਡਾਲਰ ਦਾ ਭੁਗਤਾਨ ਕੀਤਾ ਜਾਵੇਗਾ। ਮੂਵੀ ਮੈਰਾਥਨ ਦੌਰਾਨ ਪਹਿਨਣ ਲਈ ਫਿਟਬਿਟ ਅਤੇ 50 ਡਾਲਰ ਦਾ ਗਿਫ਼ਟ ਕਾਰਡ ਵੀ ਦਿੱਤਾ ਜਾਵੇਗਾ।



