ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਪੀਐੱਮ ਇਮਰਾਨ ਖਾਨ ਵੱਲੋਂ ਪਾਸਪੋਰਟ ਦੀ ਸ਼ਰਤ ਨੂੰ ਹਟਾਉਣ ਤੇ ਐੱਸਜੀਪੀਸੀ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਹੈ। ਉੱਥੇ ਹੀ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਤੇ ਲੱਗੀ ਯਾਤਰਾ ਦੀ ਫੀਸ ਨੂੰ ਵੀ ਮੁਆਫ ਕਰ ਦੇਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂਆਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਭਾਰ ਨਾ ਪਵੇ।
ਕਾਬਿਲੇਗੌਰ ਹੈ ਕਿ ਪਾਕਿਸਤਾਨ ਪੀਐੱਮ ਇਮਰਾਨ ਖਾਨ ਨੇ ਟਵੀਟ ਜਰੀਏ ਐਲਾਨ ਕੀਤਾ ਕਿ ਉਹਨਾਂ ਨੇ ਸਿੱਖ ਸ਼ਰਧਾਲੂਆਂ ਦੇ ਲਈ ਦੋ ਸ਼ਰਤਾਂ ਮੁਆਫ ਕੀਤੀਆਂ ਹਨ ਜਿਹਨਾਂ ’ਚ ਉਹ ਬਿਨ੍ਹਾਂ ਪਾਸਪੋਰਟ ਦੇ ਪਾਕਿਸਤਾਨ ਆ ਸਕਣਗੇ। ਪਰ ਉਹਨਾਂ ਕੋਲ ਕੋਈ ਵਾਜਿਬ ਆਈ ਕਾਰਡ ਹੋਣ ਜਰੂਰੀ ਹੋਵੇਗਾ। 10 ਦਿਨ ਪਹਿਲਾਂ ਰਜਿਸਟਰ ਕਰਵਾਉਣੀ ਜਰੂਰੀ ਨਹੀਂ ਹੋਵੇਗਾ। ਨਾਲ ਹੀ ਉਹਨਾਂ ਨੇ ਪ੍ਰਕਾਸ਼ ਦਿਹਾੜੇ ਮੌਕੇ ਤੇ ਉਦਘਾਟਨ ਮੌਕੇ 20 ਡਾਲਰ ਵਾਲੀ ਫੀਸ ਨੂੰ ਵੀ ਮੁਆਫ ਕੀਤਾ ਹੈ।
ਇਹ ਵੀ ਪੜੋਂ- ਖੁਸ਼ਖਬਰੀ: ਪਾਕਿਸਤਾਨ ਸਰਕਾਰ ਨੇ ਸਿੱਖ ਸੰਗਤਾਂ ਲਈ ਇਹਨਾਂ ਦੋ ਸ਼ਰਤਾਂ ਨੂੰ ਕੀਤਾ ਮੁਆਫ, ਜਾਣੋਂ

