ਹਰਿਆਣਾ ਦੇ ਜੀਂਦ ‘ਚ ਨੌਕਰੀ ਦਿਵਾਉਣ ਦੇ ਬਹਾਨੇ ਪੰਜਾਬ ਦੀ ਰਹਿਣ ਵਾਲੀ ਇਕ ਕੁੜੀ ਨਾਲ ਸਮੂਹਿਕ ਬਲਾ.ਤਕਾਰ ਕੀਤਾ ਗਿਆ। ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੀ ਇਕ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਪੀੜਤਾ ਨੇ ਸ਼ਿਕਾਇਤ ‘ਚ ਦੱਸਿਆ ਕਿ ਚਾਰ-ਪੰਜ ਦਿਨ ਪਹਿਲਾਂ ਉਸ ਦੀ ਜਾਣ-ਪਛਾਣ ਪਿੰਡ ਚੰਦੀ ਦੇ ਬਲਰਾਜ ਨਾਲ ਹੋਈ ਸੀ, ਜਿਸ ਨੇ ਵੀਰਵਾਰ ਦੇਰ ਸ਼ਾਮ ਆਪਣੇ ਇਕ ਸਾਥੀ ਨਾਲ ਮਿਲ ਕੇ ਜੁਲਾਨਾ ਪੁਰਾਣੇ ਬੱਸ ਸਟੈਂਡ ਕੋਲ ਨੌਕਰੀ ਦਿਵਾਉਣ ਦੇ ਬਹਾਨੇ ਇਕ ਕਾਰ ‘ਚ ਉਸ ਨਾਲ ਸਮੂਹਿਕ ਬਲਾ.ਤਕਾਰ ਕੀਤਾ। ਜੁਲਾਨਾ ਕੇ ਥਾਣਾ ਇੰਚਾਰਜ ਨਵੀਨ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਪੀੜਤਾ ਨੂੰ ਵੀਰਵਾਰ ਅੱਧੀ ਰਾਤ ਤਕ ਕਾਰ ਵਿੱਚ ਬੰਧਕ ਬਣਾ ਕੇ ਰੱਖਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਚੁੰਗਲ ‘ਚੋਂ ਨਿਕਲ ਕੇ ਪੀੜਤਾ ਨੇ ਜੁਲਾਨਾ ਪੁਲਿਸ ਸਟੇਸ਼ਨ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਬਲਰਾਜ ਤੇ ਇਕ ਅਣਪਛਾਤੇ ਖਿਲਾਫ ਸਮੂਹਿਕ ਬਲਾ.ਤਕਾਰ, ਬੰਧਕ ਬਣਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਦੀ ਕੁੜੀ ਨਾਲ ਹਰਿਆਣਾ ਵਿਖੇ ਕਾਰ ਵਿਚ ਗੈਂ.ਗ ਰੇ.ਪ, ਨੌਕਰੀ ਦਿਵਾਉਣ ਬਹਾਨੇ ਬੁਲਾਇਆ, ਅੱਧੀ ਰਾਤ ਤਕ…
ਹਰਿਆਣਾ ਦੇ ਜੀਂਦ ‘ਚ ਨੌਕਰੀ ਦਿਵਾਉਣ ਦੇ ਬਹਾਨੇ ਪੰਜਾਬ ਦੀ ਰਹਿਣ ਵਾਲੀ ਇਕ ਕੁੜੀ ਨਾਲ ਸਮੂਹਿਕ ਬਲਾ.ਤਕਾਰ ਕੀਤਾ ਗਿਆ। ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ…
