Jalandhar : ਵਿਸਾਖੀ ਮੌਕੇ ਨਿਸ਼ਾਨ ਸਾਹਿਬ ਚੜ੍ਹਾਉਂਦਿਆਂ ਆਇਆ ਕਰੰਟ, ਦੋ ਲੋਕਾਂ ਦੀ ਦਰਦ.ਨਾਕ ਮੌ.ਤ

ਵਿਸਾਖੀ ਮੌਕੇ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਵਿਖੇ ਵਿਸਾਖੀ ‘ਤੇ ਜਠੇਰਿਆਂ ਦੀ ਜਗ੍ਹਾ ‘ਤੇ ਨਿਸ਼ਾਨ ਸਾਹਿਬ ਚੜ੍ਹਾਉਂਦਿਆਂ ਕਰੰਟ ਆਉਣ ਕਾਰਨ 2 ਲੋਕਾਂ ਦੀ ਹੋਈ…

ਵਿਸਾਖੀ ਮੌਕੇ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਵਿਖੇ ਵਿਸਾਖੀ ‘ਤੇ ਜਠੇਰਿਆਂ ਦੀ ਜਗ੍ਹਾ ‘ਤੇ ਨਿਸ਼ਾਨ ਸਾਹਿਬ ਚੜ੍ਹਾਉਂਦਿਆਂ ਕਰੰਟ ਆਉਣ ਕਾਰਨ 2 ਲੋਕਾਂ ਦੀ ਹੋਈ ਮੌ.ਤ ਹੋ ਗਈ। ਤਿੰਨ ਲੋਕ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹੀਦਾਂ ਦੀ ਜਗ੍ਹਾ ‘ਤੇ ਨਿਸ਼ਾਨ ਸਾਹਿਬ ਚੜ੍ਹਾਉਣ ਮੌਕੇ ਨਿਸ਼ਾਨ ਦਾ ਪਾਈਪ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਕਰ ਕੇ ਕਰੰਟ ਲੱਗਣ ਨਾਲ 2 ਲੋਕਾਂ ਦੀ ਮੌ.ਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ (63) ਵਾਸੀ ਬਜੂਹਾ ਅਤੇ ਮਹਿੰਦਰ ਪਾਲ (42) ਵਾਸੀ ਬਜੂਹਾ ਵਜੋਂ ਹੋਈ ਹੈ। 
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਦਰ ਥਾਣਾ ਮੁਖੀ ਇੰਸਪੈਕਟਰ ਜੈਪਾਲ, ਚੌਂਕੀ ਇੰਚਾਰਜ ਸ਼ੰਕਰ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ। ਉਥੇ ਹੀ ਕਰਨਦੀਪ, ਗੁਰਸ਼ਿੰਦਰ ਮਾਮੂਲੀ ਝੁਲਸੇ ਸਨ, ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

Leave a Reply

Your email address will not be published. Required fields are marked *