ਲੁਟੇਰੇ ਕਰ ਰਹੇ ਸੀ ਵਾਰਦਾਤ, ਫਿਰ ਹੋਈ ਵਿਧਾਇਕ ਕਾਕਾ ਬਰਾੜ ਦੀ ਐਂਟਰੀ, ਮੁਲਜ਼ਮਾਂ ਨੂੰ ਪਾ ਦਿੱਤਾ ਭੜਥੂ

ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਬਹਾਦੁਰੀ ਦੀ ਚਰਚਾ ਜ਼ੋਰਾਂ ਉਤੇ ਹੈ। ਰਾਤ ਸਮੇਂ ਮੁੱਖ ਮਾਰਗ ਉਤੇ ਲੁਟੇਰਿਆਂ ਦਾ ਵਾਹ ਵਿਧਾਇਕ…

ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਬਹਾਦੁਰੀ ਦੀ ਚਰਚਾ ਜ਼ੋਰਾਂ ਉਤੇ ਹੈ। ਰਾਤ ਸਮੇਂ ਮੁੱਖ ਮਾਰਗ ਉਤੇ ਲੁਟੇਰਿਆਂ ਦਾ ਵਾਹ ਵਿਧਾਇਕ ਨਾਲ ਪੈ ਗਿਆ, ਜੋ ਉਨ੍ਹਾਂ ਨੂੰ ਮਹਿੰਗਾ ਪੈ ਗਿਆ। ਦਰਅਸਲ, ਲਟੇਰੇ ਇਕ ਵਿਅਕਤੀ ਨੂੰ ਲੁੱਟ ਰਹੇ ਸੀ ਕਿ ਇਸ ਵਿਚਾਲੇ ਵਿਧਾਇਕ ਕਾਕਾ ਬਰਾੜ ਦੀ ਐਂਟਰੀ ਹੋ ਗਈ। ਉਨ੍ਹਾਂ ਨੇ ਬਹਾਦੁਰੀ ਵਿਖਾਉਂਦਿਆਂ ਇਕ ਲੁਟੇਰੇ ਨੂੰ ਕਾਬੂ ਕਰ ਲਿਆ। 
ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਨੁਸਾਰ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਮਾਰਗ ਤੋਂ ਇੱਕ ਵਿਆਹ ਸਮਾਰੋਹ ਵਿਚ ਹਿੱਸਾ ਲੈਣ ਉਪਰੰਤ ਵਾਪਸ ਆ ਰਹੇ ਸੀ ਕਿ ਰਸਤੇ ‘ਚ ਤਿੰਨ ਵਿਅਕਤੀ ਇੱਕ ਵਿਅਕਤੀ ਤੋਂ ਖੋਹ ਦੀ ਕੋਸ਼ਿਸ਼ ਕਰ ਰਹੇ ਸੀ।
ਉਹਨਾਂ ਜਦ ਕਾਰ ਰੋਕੀ ਤਾਂ ਇਹ ਤਿੰਨੋ ਮੋਟਰਸਾਈਕਲ ਤੋਂ ਬੈਠ ਫਰਾਰ ਹੋ ਗਏ, ਉਹਨਾਂ ਕਾਰ ਜਦ ਮੋਟਰਸਾਈਕਲ ਦੇ ਬਰਾਬਰ ਲਾਈ ਤਾਂ ਇਹ ਮੋਟਰਸਾਈਕਲ ਸੁੱਟ ਭੇਜਣ ਲੱਗੇ। ਵਿਧਾਇਕ ਅਤੇ ਉਹਨਾਂ ਦੇ ਗੰਨਮੈਨਾਂ ਜਦ ਉਹਨਾਂ ਦਾ ਪਿੱਛਾ ਕੀਤਾ ਤਾਂ ਦੋ ਫਰਾਰ ਹੋ ਗਏ ਜਦਕਿ ਇਕ ਜੋ ਕਿ ਕੋਟਕਪੂਰਾ ਮਾਰਗ ਨਾਲ ਲੱਗਦੇ ਫਲੈਟਾਂ ‘ਚ ਵੜ ਗਿਆ ਨੂੰ ਮੌਕੇ ਉਤੇ ਹੀ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਵਿਧਾਇਕ ਵੱਲੋਂ ਸੂਚਨਾ ਦੇਣ ਤੇ ਮੌਕੇ ਉਤੇ ਪੁਲਿਸ ਪਹੁੰਚ ਗਈ। ਵਿਧਾਇਕ ਨੇ ਪੁਲਿਸ ਨੂੰ ਬਾਕੀ ਦੋ ਦੀ ਭਾਲ ਲਈ ਵੀ ਆਖਿਆ।

Leave a Reply

Your email address will not be published. Required fields are marked *