ਬੰਦ ਦੀ ਕਾਲ ਨੂੰ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵਲੋਂ ਪੂਰਨ ਸਮਰਥਨ, ਤਮਾਮ ਦੁਕਾਨਾਂ ਅਤੇ ਕਾਰੋਬਾਰ ਵਿਖੇ ਬੰਦ

ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੀ ਕਾਲ ਨੂੰ ਜ਼ਿਲਾ ਗੁਰਦਾਸਪੁਰ ਵਿਚ ਪੂਰਨ ਤੌਰ ਉੱਤੇ ਸਮਰਥਨ ਮਿਲਦਾ ਨਜ਼ਰ ਆਇਆ। ਜੇਕਰ ਗੱਲ ਕੀਤੀ ਜਾਵੇ ਬਟਾਲਾ…

ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੀ ਕਾਲ ਨੂੰ ਜ਼ਿਲਾ ਗੁਰਦਾਸਪੁਰ ਵਿਚ ਪੂਰਨ ਤੌਰ ਉੱਤੇ ਸਮਰਥਨ ਮਿਲਦਾ ਨਜ਼ਰ ਆਇਆ। ਜੇਕਰ ਗੱਲ ਕੀਤੀ ਜਾਵੇ ਬਟਾਲਾ ਦੀ ਤਾਂ ਇਥੇ ਦੁਕਾਨਾਂ ਸਮੇਤ ਤਮਾਮ ਛੋਟੇ ਵੱਡੇ ਕਰੋਬਾਰ ਬੰਦ ਨਜ਼ਰ ਆਏ।

ਪੜੋ ਹੋਰ ਖਬਰਾਂ: ਭਾਰਤ ਬੰਦ: ਦੇਸ਼ ਭਰ ‘ਚ ਕਿਸਾਨਾਂ ਦੀ ਕਾਲ ਨੂੰ ਭਰਵਾਂ ਹੁੰਗਾਰਾ, ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ, ਪੁਲਿਸ ਹਾਈ ਅਲਰਟ

ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਦੁਕਾਨਦਾਰਾਂ ਅਤੇ ਕਾਰੋਬਾਰੀਆ ਵਲੋਂ ਪੂਰਨ ਸਮਰਥਨ ਦਿੰਦੇ ਹੋਏ ਆਪਣੇ ਕੰਮਕਾਜ ਮੁਕੰਮਲ ਬੰਦ ਕੀਤੇ ਹਨ ਕਿਉਂਕਿ ਇਹ ਖੇਤੀ ਕਾਨੂੰਨ ਜਿਥੇ ਕਿਸਾਨੀ ਲਈ ਮਾਰੂ ਹਨ ਉਥੇ ਹੀ ਦੂਸਰੇ ਵਰਗਾ ਲਈ ਵੀ ਮਾਰੂ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਤਮਾਮ ਕਰੋਬਾਰ ਕਿਸਾਨੀ ਤੋਂ ਹੀ ਚੱਲਦੇ ਹਨ। ਮੋਦੀ ਸਰਕਾਰ ਨੂੰ ਆਪਮੇ ਰਵੱਈਏ ਨੂੰ ਛੱਡਦੇ ਹੋਏ ਇਹ ਖੇਤੀ ਕਾਨੂੰਨ ਵਾਪਿਸ ਲੈਣੇ ਚਾਹੀਦੇ ਹਨ।

ਪੜੋ ਹੋਰ ਖਬਰਾਂ: ਨਰਿੰਦਰ ਤੋਮਰ ਦਾ ਗੱਲਬਾਤ ਦਾ ਸੱਦਾ, ਟਿਕੈਤ ਬੋਲੇ-‘ਖੇਤੀਬਾੜੀ ਮੰਤਰੀ ਰੱਟੂ’

ਦੱਸ ਦਈਏ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਇਕ ਸਾਲ ਤੋਂ ਜਾਰੀ ਕਿਸਾਨਾਂ ਦਾ ਸੰਘਰਸ਼ ਇਕ ਵਾਰ ਫਿਰ ਤੋਂ ਤੇਜ਼ੀ ਫੜਦਾ ਜਾ ਰਿਹਾ ਹੈ। ਕਿਸਾਨਾਂ ਸੰਗਠਨਾਂ ਵਲੋਂ ਸੋਮਵਾਰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਦਿੱਲੀ, ਯੂਪੀ ਤੇ ਨੇੜੇ ਦੇ ਇਲਾਕਿਆਂ ਵਿਚ ਪੁਲਿਸ ਅਲਰਟ ਉੱਤੇ ਹੈ। ਤਕਰੀਬਨ ਇਕ ਦਰਜਨ ਤੋਂ ਵਧੇਰੇ ਸਿਆਸੀ ਦਲਾਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਹੈ। ਪੰਜਾਬ ਵਿਚ ਵੀ ਬੰਦ ਨੂੰ ਪੂਰਾ ਹੁੰਗਾਰਾ ਮਿਲਿਆ ਹੈ।

Leave a Reply

Your email address will not be published. Required fields are marked *