ਦੋਸਤੀ ਚੜ੍ਹੀ ਪੈਸਿਆਂ ਦੇ ਭੇਂਟ: ਦੋਸਤ ਨੇ ਹੀ ਕੀਤਾ ਬੇਰਹਿਮੀ ਦੇ ਨਾਲ ਦੋਸਤ ਦਾ ਕਤਲ ਤੇ ਫਿਰ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੰਬੀ ਦੇ ਪਿੰਡ ਸ਼ੇਰਾਵਾਲੀ ਚ ਪਿਛਲੇ 15 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਉਸ ਦੇ ਘਰ ਤੋਂ ਹੀ ਮਿਲੀ ਗਈ ਹੈ। ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੰਬੀ ਦੇ ਪਿੰਡ ਸ਼ੇਰਾਵਾਲੀ ਚ ਪਿਛਲੇ 15 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਉਸ ਦੇ ਘਰ ਤੋਂ ਹੀ ਮਿਲੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਦੀ ਲਾਸ਼ ਉਸਦੇ ਹੀ ਦੋਸਤ ਨੇ ਉਸਨੂੰ ਮਾਰ ਕੇ ਦੱਬੀ ਹੋਈ ਸੀ।

youth

ਉੱਥੇ ਹੀ ਮ੍ਰਿਤਕ ਦੇ ਪਰਿਵਾਰ ਨੇ ਦੋਸਤ ਤੇ ਪੈਸੇ ਦੇ ਲਾਲਚ ਨੂੰ ਲੈ ਕਤਲ ਦਾ ਇਲਜ਼ਾਮ ਲਗਾਇਆ ਹੈ। ਕਾਬਿਲੇਗੌਰ ਹੈ ਕਿ ਕਵਲਜੀਤ 24 ਅਗਸਤ ਤੋਂ ਲਾਪਤਾ ਸੀ ਜਿਸ ਦੀ ਉਦੋਂ ਤੋਂ ਹੀ ਭਾਲ ਕੀਤੀ ਜਾ ਰਹੀ ਸੀ

youth

ਇਸ ਮਾਮਲੇ ਚ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਮ੍ਰਿਤਕ ਦੇ ਦੋਸਤ ਲਾਭ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਸ ਤੋਂ ਪਤਾ ਲੱਗਾ ਕੀ ਉਸ ਨੇ ਕਵਲਜੀਤ ਨੂੰ ਮਾਰ ਆਪਣੇ ਹੀ ਘਰ ਚ ਦੱਬ ਦਿੱਤਾ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਪੈਸੇ ਦੇ ਲਾਲਚ ਨੇ ਦੋਸਤਾਂ ਦੀ ਦੋਸਤੀ ਨੂੰ ਤੋੜ ਕੇ ਰੱਖ ਦਿੱਤਾ।

Leave a Reply

Your email address will not be published. Required fields are marked *