ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਾਲਸਾ ਏਡ ਇਕ ਅਜਿਹੀ ਸਮਾਜਸੇਵੀ ਸੰਸਥਾ ਹੈ ਜੋ ਕਿ ਵਿਸ਼ਵ ਭਰ ਦੇ ਲੋਕਾਂ ਦੀ ਮਦਦ ਕਰਦੀ ਹੈ। ਖਾਲਸਾ ਏਡ ਲੋੜ ਪੈਣ ਤੇ ਹਰ ਇਕ ਦੀ ਮਦਦ ਕਰਨ ਚ ਆਪਣਾ ਯੋਗਦਾਨ ਪਾਉਂਦੀ ਹੈ। ਇਸੇ ਤਰ੍ਹਾਂ ਹੀ ਖਾਲਸਾ ਏਡ ਇਕ ਹੋਰ ਮਦਦਗਾਰ ਉਪਰਾਲਾ ਕਰਨ ਜਾ ਰਹੀ ਹੈ। ਦਸ ਦਈਏ ਕਿ ਪੰਜਾਬ ਚ ਖਾਲਸਾ ਏਡ ਮੁਫਤ ਚ ਟਿਊਸ਼ਨ ਸੈਂਟਰ ਖੋਲਣ ਜਾ ਰਹੀ ਹੈ।
ਉਹਨਾਂ ਦਾ ਇਹ ਮੁਫਤ ਚ ਟਿਊਸ਼ਨ ਸੈਂਟਰ ਖੋਲਣ ਦਾ ਮੁੱਖ ਮਕਸਦ ਕਮਜੋਰ ਵਰਗ ਦੇ ਬੱਚਿਆਂ ਨੂੰ ਸਿੱਖਿਆ ਦੇਣੀ ਹੈ। ਇਸੇ ਮਕਸਦ ਨੂੰ ਪੂਰਾ ਕਰਦੇ ਹੋਏ ਖਾਲਸਾ ਏਡ ਸਮਾਜਸੇਵੀ ਸੰਸਥਾ ਨੇ ਪਟਿਆਲਾ ਦੇ ਹਲਕਾ ਸਨੌਰ ਵਿਖੇ ਪੈਂਦੇ ਪਿੰਡ ਅਕੌਤ ਚ ਮੁਫਤ ਟਿਊਸ਼ਨ ਸੈਂਟਰ ਖੋਲਿਆ ਗਿਆ। ਜਿਸ ਦਾ ਉਦਘਾਟਨ ਵੱਖ-ਵੱਖ ਸਿਆਸੀ ਸ਼ਖਸ਼ੀਅਤਾਂ ਨੇ ਕੀਤਾ।
ਇਸ ਟਿਊਸ਼ਨ ਸੈਂਟਰ ਚ ਟਿਊਸ਼ਨ, ਗੁਰਮਤਿ ਕਲਾਸਾਂ ਅਤੇ ਸੰਗੀਤ ਦੀ ਕਲਾਸਾਂ ਮੁਫਤ ‘ਚ ਦਿੱਤੀਆਂ ਜਾਣਗੀਆਂ। ਪਟਿਆਲਾ ਤੋਂ ਪਹਿਲਾ ਗੁਰਦਾਸਪੁਰ ਜਿਲ੍ਹੇ ਚ ਖਾਲਸਾ ਏਡ ਵੱਲੋਂ ਮੁਫਤ ਟਿਊਸ਼ਨ ਸੈਂਟਰ ਖੋਲਿਆ ਗਿਆ ਹੈ।
ਜਿੱਥੇ ਕਮਜੋਰ ਵਰਗ ਦੇ ਬੱਚਿਆ ਨੂੰ ਮੁਫਤ ਚ ਟਿਊਸ਼ਨ ਦਿੱਤੀ ਜਾਂਦੀ ਹੈ। ਕਾਬਿਰੇਗੌਰ ਹੈ ਕਿ ਖਾਲਸਾ ਏਡ ਹਰ ਵੇਲੇ ਕਿਸੇ ਵੀ ਆਪਦਾ ਚ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਆਪਣਾ ਯੋਗਦਾਨ ਹਮੇਸ਼ਾ ਹੀ ਪਾਉਂਦੀ ਹੈ।


