ਪੈਰਿਸ (ਇੰਟ.)- ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਹਿਲਾਉਣ ਵਾਲੇ ਪੈਗਾਸਸ ਫੋਨ ਟੈਪਿੰਗ (Pegasus phone tapping) ਮਾਮਲੇ ਵਿਚ ਹੁਣ ਫਰਾਂਸ (France) ਨੇ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਨਿਊਜ਼ ਏਜੰਸੀ (News Agency) ਏ.ਐੱਫ.ਪੀ. ਮੁਤਾਬਕ ਫਰਾਂਸ ਵਿਚ ਪੈਗਾਸਸ ਮੀਡੀਆ ਜਾਸੂਸੀ (Pegasus Media Spy) ਦੇ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੌਮਾਂਤਰੀ ਮੀਡੀਆ ਕੰਪਨੀਆਂ ਵਲੋਂ ਜੋ ਖੁਲਾਸਾ ਕੀਤਾ ਗਿਆ ਹੈ, ਉਸ ਦੇ ਮੁਤਾਬਕ ਪੈਗਾਸਸ ਸਪਾਈਵੇਅਰ ਦੀ ਵਰਤੋਂ ਕਰ ਕੇ ਤਕਰੀਬਨ 1000 ਫਰਾਂਸਿਸੀ (French) ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦੇ ਫੋਨ ਟੈਪ (Tap the phone) ਕੀਤੇ ਗਏ।
Read this- ਮਨੀਸ਼ਾ ਗੁਲਾਟੀ ਵਲੋਂ ਧੋਖਾਧੜੀ ਮਾਮਲੇ ਸਬੰਧੀ ਭੇਜੀ ਚਿੱਠੀ ‘ਤੇ ਬੋਲੇ ਜਸਟਿਨ ਟਰੂਡੋ
ਜਾਣਕਾਰੀ ਮੁਤਾਬਕ, ਮੋਰੱਕੋ ਦੀ ਏਜੰਸੀ ਵਲੋਂ ਪੈਗਾਸਸ ਰਾਹੀਂ ਤਕਰੀਬਨ 1000 ਫਰੈਂਚ ਲੋਕਾਂ ਨੂੰ ਟਾਰਗੈੱਟ ਕੀਤਾ ਗਿਆ ਸੀ। ਇਨ੍ਹਾਂ ਵਿਚ 30 ਪੱਤਰਕਾਰ ਸਮੇਤ ਹੋਰ ਮੀਡੀਆਪਰਸਨ ਸ਼ਾਮਲ ਹਨ। ਜਿਨ੍ਹਾਂ ਪੱਤਰਕਾਰਾਂ ਦੇ ਫੋਨ ਟੈਪ ਕੀਤੇ ਗਏ ਉਨ੍ਹਆਂ ਵਿਚ Le Monde, Le Canard Enchaîné, Le Figaro, Agence France-Presse ਅਤੇ France Télévisions ਦੇ ਪੱਤਰਕਾਰ ਵੀ ਸ਼ਾਮਲ ਹਨ। ਸਥਾਨਕ ਮੀਡੀਆ ਮੁਤਾਬਕ ਫਰਾਂਸ ਨੂੰ ਜੋ ਕੰਪਨੀ ਇਸ ਪੂਰੀ ਜਾਂਚ ਵਿਚ ਸ਼ਾਮਲ ਰਹੀ ਹੈ ਉਸ ਨਾਲ ਜੁੜੇ ਇਕ ਪੱਤਰਕਾਰ ਦਾ ਵੀ ਫੋਨ ਹੈਕ ਕੀਤਾ ਗਿਆ ਸੀ।
#BREAKING French probe opened into alleged Pegasus media spying: prosecutors pic.twitter.com/qabRIeQQVn
— AFP News Agency (@AFP) July 20, 2021
Read this-ਨਵਜੋਤ ਸਿੱਧੂ ਦਾ ਖਟਕੜ ਕਲਾਂ ਪਹੁੰਚਣ ‘ਤੇ ਕੀਤਾ ਗਿਆ ਸਵਾਗਤ
ਤੁਹਾਨੂੰ ਦੱਸ ਦਈਏ ਕਿ ਪੈਗਾਸਸ ਜਾਸੂਸੀ ਵਿਵਾਦ ਕਾਰਣ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਬਵਾਲ ਜਾਰੀ ਹੈ। ਭਾਰਤ ਵਿਚ ਤਕਰੀਬਨ 40 ਤੋਂ ਵਧੇਰੇ ਪੱਤਰਕਾਰਾਂ, ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਧਿਰ ਦੇ ਨੇਤਾਵਾਂ, ਕੇਂਦਰੀ ਮੰਤਰੀਆਂ ਸਮੇਤ ਹੋਰ ਲੋਕਾਂ ਦੇ ਫੋਨ ਹੈਕ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਮੀਡੀਆ ਰਿਪੋਰਟਸ ਵਿਚ ਇਨ੍ਹਾਂ ਦਾਅਵਿਆਂ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸੰਸਦ ਦੇ ਦੋਹਾਂ ਸਦਨਾਂ ਵਿਚ ਲਗਾਤਾਰ ਇਸ ਮਸਲੇ ‘ਤੇ ਹੰਗਾਮਾ ਹੋ ਰਿਹਾ ਹੈ। ਉਥੇ ਹੀ ਸਰਕਾਰ ਵਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ। ਸਰਕਾਰ ਨੇ ਸਾਫ ਕੀਤਾ ਹੈ ਕਿ ਉਹ ਕਿਸੇ ਜਾਸੂਸੀ ਵਿਚ ਸ਼ਾਮਲ ਨਹੀਂ ਹੈ ਇਹ ਦੋਸ਼ ਸਿਰਫ ਛਵੀ ਵਿਗਾੜਣ ਲਈ ਲਗਾਏ ਗਏ ਹਨ।





