ਨਵਜੋਤ ਸਿੱਧੂ ਦਾ ਖਟਕੜ ਕਲਾਂ ਪਹੁੰਚਣ ‘ਤੇ ਕੀਤਾ ਗਿਆ ਸਵਾਗਤ

ਨਵਾਂਸ਼ਹਿਰ (ਇੰਟ.)- ਪੰਜਾਬ (Punjab) ਦੇ ਨਵ ਨਿਯੁਕਤ ਪੀ.ਪੀ.ਸੀ.ਸੀ. (PPCC) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਜੋ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਜ਼ਿਲਾ…

ਨਵਾਂਸ਼ਹਿਰ (ਇੰਟ.)- ਪੰਜਾਬ (Punjab) ਦੇ ਨਵ ਨਿਯੁਕਤ ਪੀ.ਪੀ.ਸੀ.ਸੀ. (PPCC) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਜੋ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਜ਼ਿਲਾ ਨਵਾਂਸ਼ਹਿਰ (Nawanshehar) ਦੇ ਪਿੰਡ ਖਟਕੜ ਕਲਾਂ (Khatkad kalan) ਵਿੱਚ ਸ਼ਹੀਦੇ ਆਜਮ (Shaheede Azam) ਸਰਦਾਰ ਭਗਤ ਸਿੰਘ ਜੀ ਦੀ ਸਮਾਰਕ ਉੱਤੇ ਵਿਸ਼ੇਸ਼ ਤੌਰ ਤੇ ਸ਼ਰਧਾਂਜਲੀ ਦੇਣ ਲਈ ਪਹੁੰਚੇ। ਨਵਜੋਤ ਸਿੰਘ ਸਿੱਧੂ ਦਾ ਖਟਕੜ ਕਲਾਂ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇੱਕ ਪਾਸੇ ਮੋਹਲੇਧਾਰ ਬਾਰਿਸ਼ ਅਤੇ ਉਤੋਂ ਸਿੱਧੂ ਸਾਹਿਬ ਨੂੰ ਚਾਹੁਣ ਵਾਲਿਆਂ ਦਾ ਇੱਕਠ।

Infighting among Congress groups as Navjot Sidhu visits Khatkar Kalan

Read this- ਭਾਰੀ ਬਾਰਿਸ਼ ਕਰਕੇ ਚੰਡੀਗੜ੍ਹ ਮਨਾਲੀ NH ਦਾ ਟੁੱਟਿਆ ਸੰਪਰਕ, 50 ਸੜਕਾਂ ਬੰਦ

ਨਵਜੋਤ ਸਿੰਘ ਸਿੱਧੂ ਨੇ ਸ਼ਹੀਦ ਭਗਤ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਇਸ ਸੂਰਮੇ ਦੀ ਧਰਤੀ ਉੱਤੇ ਆ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਸਰਦਾਰੀਆਂ ਸਿਰ ਦੇ ਕੇ ਲਈਆਂ ਗਈਆਂ ਹਨ। ਸਿੱਧੂ ਨੇ ਇਹ ਵੀ ਦੱਸਿਆ ਕਿ ਮੈਂ ਹਰ ਕਾਂਗਰਸੀ ਆਗੂ ਅੰਦਰ ਨਵੀਂ ਅਣਖ ਅਤੇ ਸੋਚ ਪੈਦਾ ਕਰਨਾ ਚਾਹੁੰਦਾ ਹਾਂ।

Leave a Reply

Your email address will not be published. Required fields are marked *