ਪੋਰਟ-ਓ-ਪ੍ਰਿੰਸ- ਕੈਰੇਬੀਅਨ ਦੇਸ਼ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸੀ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਸ਼ੁੱਕਰਵਾਰ ਨੂੰ 4 ਸ਼ੱਕੀਆਂ ਨੂੰ ਮਾਰ ਸੁੱਟਿਆ। ਜਦਕਿ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਜ਼ ਏਜੇਂਸੀ ਦੇ ਮੁਤਾਬਿਕ ਮੋਇਸੀ ਦੀ ਹੱਤਿਆ ‘ਚ 26 ਕੋਲੰਬੀਆਈ ਤੇ ਦੋ ਅਮਰੀਕੀ ਸ਼ਹਿਰੀ ਸ਼ਾਮਲ ਹਨ।
26 Colombians, 2 Americans behind President Jovenel Moise killing: AFP News Agency quoting Haiti police
— ANI (@ANI) July 9, 2021
Read this : ਤੇਲ ਦੀਆਂ ਵਧੀਆ ਕੀਮਤਾਂ ਖ਼ਿਲਾਫ਼ ਕਿਸਾਨਾਂ ਦਾ ਹੱਲਾ ਬੋਲ, ਸੜਕਾਂ ‘ਤੇ ਆਏ ਟਰੈਕਟਰ ਤੇ ਨਿੱਜੀ ਵਾਹਨ
ਅਮਰੀਕਾ ਵਿਚ ਹੈਤੀ ਦੇ ਸਫ਼ੀਰ ਬੁਚਿਤ ਐਡਮੰਡ ਨੇ ਕਿਹਾ ਕਿ 53 ਸਾਲਾ ਮੋਇਸੀ ਦੀ ਹੱਤਿਆ ਨੂੰ ਵਿਦੇਸ਼ੀ ਅੱਤਵਾਦੀਆਂ ਤੇ ਪੇਸ਼ੇਵਰ ਹਤਿਆਰਿਆਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਹੈ।
ਸਥਾਨਕ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਇਸ ਬਹੁਤ ਗਰੀਬ ਦੇਸ਼ ਵਿਚ ਰਾਜਨੀਤਿਕ ਅਤੇ ਸਮਾਜਿਕ ਸਥਿਤੀ ਵਿਗੜਨ ਦਾ ਖ਼ਦਸ਼ਾ ਹੈ। ਇਸ ਦੌਰਾਨ ਦੇਸ਼ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਹੈਤੀ ਦੇ ਰਾਸ਼ਟਰੀ ਪੁਲਿਸ ਬਲ ਦੇ ਮੁਖੀ ਨੇ ਕਿਹਾ ਕਿ ਸ਼ੱਕੀ ਬੰਦੂਕਧਾਰੀਆਂ ਨੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ ਸੀ ਜਿਨ੍ਹਾਂ ਨੂੰ ਬੁੱਧਵਾਰ ਦੀ ਰਾਤ ਤੱਕ ਗੋਲੀਬਾਰੀ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਸੀ।
Read this : ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ ‘ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ




