ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਾਨਸਾ ਪੁਲਿਸ ਨੇ ਬੁੱਢਾ ਗਰੁੱਪ ਦੇ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਐ | ਹਾਲਾਂਕਿਮੁਕਾਬਲੇ ਦੌਰਾਨ ਬਦਮਾਸ਼ਾਂ ਦਾ ਮੁਖੀ ਫਰਾਰ ਹੋਣ ਚ ਸਫਲ ਹੋ ਗਿਆ | ਇਸ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚਹਥਿਆਰ ਵੀ ਜ਼ਬਤ ਕੀਤੇ ਹਨ | ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਗੁਪਤ ਸੂਚਨਾ ਦੇਅਧਾਰ ਤੇ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲ਼ੀ ਚਲਾ ਦਿੱਤੀ |
ਜਿਸ ਤੋਂਬਾਅਦ ਦੋਵਾਂ ਪਾਸੋਂ ਚੱਲੀ ਗੋਲ਼ੀਬਾਰੀ ਵਿੱਚ ਪੁਲਿਸ ਨੇ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ | ਤੇ ਇਨ੍ਹਾਂਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ | ਗੈਂਗਸਟਰ ਬੁੱਢਾ ਦਾ ਸਾਥੀ ਜਾਮਨ ਫਰਾਰ ਹੋ ਗਿਆ | ਜਾਮਨ ਆਪਣੇ ਪਿਤਾ ਦੇ ਕਤਲ ਸਮੇਤ ਹੋਰ ਕਈ ਵਾਰਦਾਤਾਂ ਵਿੱਚ ਸ਼ਾਮਿਲ ਹੈ |
Watch Video
