ਮੋਦੀ ਕੈਬਨਿਟ ਮੀਟਿੰਗ ਦੇ ਵੱਡੇ ਫ਼ੈਸਲਾ, ਸ਼ਹੀਦਾਂ ਦੇ ਬੱਚਿਆਂ ਨੂੰ ਮਿਲੇਗੀ ਪ੍ਰਧਾਨ ਮੰਤਰੀ ਸਕਾਲਰਸ਼ਿਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਕੈਬਨਿਟ ਦੀ ਬੈਠਕ ‘ਚ ਸ਼ਹੀਦਾਂ ਦੇ ਪਰਿਵਾਰਾਂ ਲਈ ਕਈ ਮਹੱਤਵਪੂਰਨ ਫੈਸਲੇ ਲਏਗਏ ਹਨ। ਇਸ ਬੈਠਕ ‘ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਕੈਬਨਿਟ ਦੀ ਬੈਠਕ ‘ਚ ਸ਼ਹੀਦਾਂ ਦੇ ਪਰਿਵਾਰਾਂ ਲਈ ਕਈ ਮਹੱਤਵਪੂਰਨ ਫੈਸਲੇ ਲਏਗਏ ਹਨ। ਇਸ ਬੈਠਕ ‘ਚ ਸ਼ਹੀਦਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦੀ ਰਕਮ ‘ਚ ਵਾਧਾ ਕੀਤਾਗਿਆ ਹੈ। ਨੈਸ਼ਨਲ ਡਿਫੈਂਸ ਫੰਡ ਤਹਿਤ ਇਸ ‘ਚ ਵਾਧਾ ਕੀਤਾ ਗਿਆ। ਲੜਕਿਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ‘ਚ 500 ਰੁਪਏ ਅਤੇ ਲੜਕੀਆਂ ਦੀ ਸਕਾਲਰਸ਼ਿਪ ‘ਚ 750 ਰੁਪਏ ਦਾ ਵਾਧਾ ਕੀਤਾ ਗਿਆ।

 ਇਸ ਦਾ ਮਤਲਬ ਹੁਣ ਲੜਕਿਆਂ ਨੂੰ 2000 ਤੋਂਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਅਤੇ ਲੜਕੀਆਂ ਨੂੰ 2250 ਰੁਪਏ ਤੋਂ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪਮਿਲੇਗੀ । ਕੈਬਨਿਟ ਦੀ ਪਹਿਲੀ ਬੈਠਕ ‘ਚ ਸ਼ਾਮਲ ਹੋਣ ਲਈ ਪੀ. ਐੱਮ. ਨਰਿੰਦਰ ਮੋਦੀ ਤੋਂ ਇਲਾਵਾ ਰਾਜਨਾਥ ਸਿੰਘ , ਸਮ੍ਰਿਤੀਈਰਾਨੀ, ਅਬਾਸ ਨਕਵੀ, ਧਰਮਿੰਦਰ ਪ੍ਰਧਾਨ , ਨਿਰਮਲਾ ਸੀਤਾਰਮਨ , ਜਤਿੰਦਰ ਸਿੰਘ , ਗਿਰੀਰਾਜ ਅਤੇ ਅਰਵਿੰਦ ਸਾਵੰਤ ਵੀਪਹੁੰਚੇ।

Watch Video

Leave a Reply

Your email address will not be published. Required fields are marked *