ਕੈਨੇਡਾ ਵਿੱਚ ਫਿਰੌਤੀ ਦਾ ਪਹਿਲਾ ਮਾਮਲਾ: ਪੰਜਾਬੀ ਮੂਲ ਦੀ ਮਹਿਲਾ ਗ੍ਰਿਫ਼ਤਾਰ, ਘਰ ‘ਤੇ ਚਲਵਾਈਆਂ ਸਨ ਗੋਲੀਆਂ

ਕੈਨੇਡਾ :  ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਿਰੌਤੀ ਅਤੇ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਪੰਜਾਬੀ ਮੂਲ ਦੀ ਇੱਕ…

ਕੈਨੇਡਾ :  ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਿਰੌਤੀ ਅਤੇ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਪੰਜਾਬੀ ਮੂਲ ਦੀ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਮਾਮਲੇ ਵਿੱਚ ਕਿਸੇ ਪੰਜਾਬੀ ਮਹਿਲਾ ਦੀ ਸ਼ਾਮਿਲ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਪੁਲਿਸ ਨੇ ਉਸ ਨੂੰ ਫਿਲਹਾਲ ਰਿਹਾਅ ਕਰ ਦਿੱਤਾ ਹੈ ਅਤੇ ਆਉਣ ਵਾਲੀ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਵਟਸਐਪ ‘ਤੇ ਮੰਗੀ ਗਈ ਸੀ ਫਿਰੌਤੀ

ਪੁਲਿਸ ਰਿਪੋਰਟਾਂ ਮੁਤਾਬਕ, 25 ਮਾਰਚ ਨੂੰ ਪੀੜਤ ਮਹਿਲਾ ਨੂੰ ਵਟਸਐੱਪ ‘ਤੇ ਅਣਪਛਾਤੇ ਨੰਬਰਾਂ ਤੋਂ ਧਮਕੀ ਭਰੇ ਮੈਸੇਜ ਅਤੇ ਵੌਇਸ ਨੋਟ ਆਉਣੇ ਸ਼ੁਰੂ ਹੋਏ ਸਨ। ਦੋਸ਼ੀਆਂ ਵੱਲੋਂ ਮਹਿਲਾ ਤੋਂ ਮੋਟੀ ਰਕਮ ਦੀ ਮੰਗ ਕੀਤੀ ਗਈ ਸੀ ਅਤੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮਾਂ ਕੋਲ ਪੀੜਤ ਮਹਿਲਾ ਦੇ ਘਰ ਦਾ ਪਤਾ, ਬਿਜ਼ਨਸ ਅਤੇ ਪਰਿਵਾਰਕ ਵੇਰਵੇ ਪਹਿਲਾਂ ਹੀ ਮੌਜੂਦ ਸਨ।

ਧਮਕੀ ਦੇ 12 ਘੰਟੇ ਬਾਅਦ ਚਲਾਈ ਗਈ ਅੰਨ੍ਹੇਵਾਹ ਗੋਲੀਬਾਰੀ

ਧਮਕੀ ਭਰੇ ਸੁਨੇਹੇ ਮਿਲਣ ਤੋਂ ਮਹਿਜ਼ 12 ਘੰਟੇ ਦੇ ਅੰਦਰ ਹੀ ਬਦਮਾਸ਼ਾਂ ਨੇ ਪੀੜਤ ਦੇ ਘਰ ‘ਤੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਗੱਡੀ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ। ਖ਼ੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕੈਲਗਰੀ ਪੁਲਿਸ (CPS) ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ।

ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਅਤੇ ਮੁਲਜ਼ਮ

ਕੈਲਗਰੀ ਪੁਲਿਸ ਨੇ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਤਿੰਨ ਮੁੱਖ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਹੈ। ਚੈਸਟਰਮੀਅਰ ਦੀ ਰਹਿਣ ਵਾਲੀ ਕਨਪ੍ਰੀਤ ਕੌਰ ਪੰਜਾਬੀ ਮਹਿਲਾ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਦੋਸ਼ ਹੈ ਕਿ ਉਸ ਨੇ ਹੀ ਪੀੜਤ ਪਰਿਵਾਰ ਦੀ ਨਿੱਜੀ ਜਾਣਕਾਰੀ ਅਤੇ ਘਰ ਦਾ ਪਤਾ ਬਾਕੀ ਸਾਥੀਆਂ ਨੂੰ ਮੁਹੱਈਆ ਕਰਵਾਇਆ ਸੀ। ਉਸ ਨੂੰ ਵੀ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਹੈ ਅਤੇ 6 ਅਕਤੂਬਰ ਨੂੰ ਕੋਰਟ ਵਿੱਚ ਪੇਸ਼ ਹੋਣਾ ਪਵੇਗਾ।

ਘਟਨਾ ਨੂੰ ਅੰਜਾਮ ਦੇਣ ਅਤੇ ਗੱਲਬਾਤ ਕਰਾਉਣ ਦੇ ਦੋਸ਼ ਵਿੱਚ 17 ਸਾਲਾ ਨਾਬਾਲਗ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। ਜੂਸ ਕ੍ਰਿਮੀਨਲ ਜਸਟਿਸ ਐਕਟ ਤਹਿਤ ਉਸ ਦੀ ਪਛਾਣ ਗੁਪਤ ਰੱਖੀ ਗਈ ਹੈ। ਪੁਲਿਸ ਵੱਲੋਂ ਕੈਲਗਰੀ ਦੇ ਰਹਿਣ ਵਾਲੇ ਤਨਵੀਰ ਸਿੰਘ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਉਸ ‘ਤੇ ਚੋਰੀ ਦੀ ਗੱਡੀ ਰੱਖਣ ਦਾ ਦੋਸ਼ ਹੈ ਜਿਸ ਦੀ ਵਰਤੋਂ ਗੋਲੀਬਾਰੀ ਦੌਰਾਨ ਕੀਤੀ ਗਈ ਸੀ।

ਸ਼ਹਿਰ ਵਿੱਚ ਵਧ ਰਹੇ ਐਕਸਟੋਰਸ਼ਨ ਦੇ ਮਾਮਲੇ

ਸਥਾਨਕ ਪੁਲਿਸ ਦੇ ਅੰਕੜਿਆਂ ਮੁਤਾਬਕ, ਅਪ੍ਰੈਲ 2025 ਤੋਂ ਲੈ ਕੇ ਹੁਣ ਤੱਕ ਸ਼ਹਿਰ ਵਿੱਚ ਰੰਗਦਾਰੀ ਅਤੇ ਫਿਰੌਤੀ ਦੇ 51 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 19 ਮਾਮਲੇ ਸਿੱਧੇ ਤੌਰ ‘ਤੇ ਗੋਲੀਬਾਰੀ ਨਾਲ ਜੁੜੇ ਹਨ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਹੁਣ ਤੱਕ 19 ਦੋਸ਼ੀਆਂ ‘ਤੇ 59 ਵੱਖ-ਵੱਖ ਚਾਰਜ ਲਗਾਏ ਹਨ। ਪੁਲਿਸ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਧਮਕੀ ਭਰੀ ਕਾਲ ਜਾਂ ਮੈਸੇਜ ਆਉਂਦਾ ਹੈ, ਤਾਂ ਉਹ ਬਿਨਾਂ ਘਬਰਾਏ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

यमुनानगर में 35वें दिन भी कर्मचारियों की हड़ताल जारी, सरकार की बर्खास्तगी की धमकी बेअसर

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *