ਚੰਡੀਗੜ੍ਹ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਭਗਵੰਤ ਕੈਬਨਿਟ ਵਿਚ ਅੱਜ 10 ਮੰਤਰੀਆਂ ਨੂੰ ਥਾਂ ਦਿੱਤੀ ਗਈ ਹੈ। ਇਸ ਤੋਂ ਬਾਅਦ ਹੁਣ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਇਨ੍ਹਾਂ ਮੰਤਰੀਆਂ ਨਾਲ ਪਲੇਠੀ ਕੈਬਨਿਟ ਮੀਟਿੰਗ ਸ਼ੁਰੂ ਹੋ ਗਈ। ਆਸ ਲਾਈ ਜਾ ਰਹੀ ਹੈ ਕਿ ਇਸ ਕੈਬਮਿਟ ਮੀਟਿੰਗ ਵਿਚ ਵੱਡੇ ਐਲਾਨ ਕੀਤੇ ਜਾ ਸਕਦੇ ਹਨ।
Also Read: ਰੋਜ਼ 20 ਰੁਪਏ ਦੇ ਨਿਵੇਸ਼ ਨਾਲ ਬਣ ਸਕਦੇ ਹੋ ਕਰੋੜਪਤੀ! ਜਾਣੋ ਫਾਰਮੂਲਾ
ਦੱਸ ਦਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਹੁੰ ਚੁੱਕਾਈ ਗਈ। ਇਸ ਦੌਰਾਨ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਡਾ. ਵਿਜੇ ਸਿੰਗਲਾ, ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ ਤੇ ਹਰਜੋਤ ਸਿੰਘ ਬੈਂਸ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ।
Also Read: ਕਰਨਾਟਕ ‘ਚ ਵਾਪਰਿਆ ਵੱਡਾ ਬੱਸ ਹਾਦਸਾ, 8 ਹਲਾਕ



