ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੀ ਨਵੀਂ ਕੈਬਨਿਟ (New cabinet) ਦੇ ਮੰਤਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਵੀਂ ਸਰਕਾਰ (The new government) ਤੇ ਬਹੁਤ ਆਸਾਂ ਹਨ। ਇਸ ਲਈ ਪੰਜਾਬ ਦੀ ਤਰੱਕੀ ਲਈ ਇਮਾਨਦਾਰੀ ਅਤੇ ਮਿਹਨਤ (Honesty and hard work) ਨਾਲ ਕੰਮ ਕੀਤਾ ਜਾਵੇ।
ਅੱਜ ਪੰਜਾਬ ਦੇ ਨਵੇਂ ਮੰਤਰੀ ਮੰਡਲ ਨੇ ਸਹੁੰ ਚੁੱਕੀ ਅਤੇ ਨਾਲ਼ ਹੀ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਵੀ ਪ੍ਰਣ ਲਿਆ।
ਸਾਰੇ ਨਵੇਂ ਮੰਤਰੀਆਂ ਨੂੰ ਸ਼ੁਭਕਾਮਨਾਵਾਂ। ਸਾਨੂੰ ਮਿਲ਼ ਕੇ ਪੰਜਾਬ ਦੇ 3 ਕਰੋੜ ਲੋਕਾਂ ਲਈ ਪੂਰੀ ਇਮਾਨਦਾਰੀ ਨਾਲ਼ ਕੰਮ ਕਰਨਾ ਹੈ, ਪੰਜਾਬ ਨੂੰ ਫ਼ਿਰ ਤੋਂ ਸੁਨਿਹਰਾ ਬਣਾਉਣਾ ਹੈ। pic.twitter.com/PFYVTvUwZT
— Bhagwant Mann (@BhagwantMann) March 19, 2022
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਟਵੀਟ ਕਰਕੇ ਕੈਬਨਿਟ ਮੰਤਰੀਆਂ (Cabinet Ministers) ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਹੈ- ‘ਅੱਜ ਪੰਜਾਬ ਦੇ ਨਵੇਂ ਮੰਤਰੀ ਮੰਡਲ ਨੇ ਸਹੁੰ ਚੁੱਕੀ ਅਤੇ ਨਾਲ਼ ਹੀ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਵੀ ਪ੍ਰਣ ਲਿਆ। ਸਾਰੇ ਨਵੇਂ ਮੰਤਰੀਆਂ ਨੂੰ ਸ਼ੁਭਕਾਮਨਾਵਾਂ। ਸਾਨੂੰ ਮਿਲ਼ ਕੇ ਪੰਜਾਬ ਦੇ 3 ਕਰੋੜ ਲੋਕਾਂ ਲਈ ਪੂਰੀ ਇਮਾਨਦਾਰੀ ਨਾਲ਼ ਕੰਮ ਕਰਨਾ ਹੈ, ਪੰਜਾਬ ਨੂੰ ਫ਼ਿਰ ਤੋਂ ਸੁਨਿਹਰਾ ਬਣਾਉਣਾ ਹੈ। Also Read : ਪੰਜਾਬ ਕੈਬਨਿਟ ਦੀ ਪਹਿਲੀ ਲਿਸਟ ‘ਚ ਵੱਡੇ ਚਿਹਰਿਆਂ ਨੂੰ ਨਹੀਂ ਮਿਲੀ ਥਾਂ, ਚੋਣਾਂ ਤੋਂ ਪਹਿਲਾਂ ਸੀ ਇਹ ਤਿਆਰੀ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਲਈ ਅੱਜ 10 ਮੰਤਰੀਆਂ (Bhagwant Mann Cabinet) ਨੇ ਸਹੁੰ ਚੁੱਕੀ ਹੈ। ਮੰਤਰੀ ਬਣਨ ਵਾਲਿਆਂ ’ਚ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮੀਤ ਹੇਅਰ, ਡਾ. ਬਲਜੀਤ ਕੌਰ, ਡਾ. ਵਿਜੈ ਸਿੰਗਲਾ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈਟੀਓ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ ਅਤੇ ਹਰਜੋਤ ਸਿੰਘ ਬੈਂਸ ਸ਼ਾਮਲ ਹਨ।


