ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫ਼ਰੀਦਕੋਟ – ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਕਲੇਸ਼ ਕਰਕੇ ਲੜਕੀ ਨੂੰ ਘਰੋਂ ਬਾਹਰ ਕਢਣ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾਂ ਕਰਨ ਕਰਕੇ ਭਾਰਤੀ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇਜ 54 ਨੂੰ ਜਾਮ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕੇ ਪਿੰਡ ਝੱਖੜ ਵਾਲੇ ਦੀ ਲੜਕੀ ਦੀ 5 ਮਹੀਨੇ ਪਹਿਲਾਂ ਪਿੰਡ ਡੋਡ ਦੇ ਲੜਕੇ ਨਾਲ ਸ਼ਾਦੀ ਹੋਈ ਸੀ ਲੜਕੀ ਪਰਿਵਾਰਕ ਮੈਬਰਾਂ ਅਨੁਸਾਰ ਬਾਅਦ ਵਿੱਚ ਲੜਕੇ ਵਾਲਿਆਂ ਨੇ ਲੜਕੀ ਨੂੰ ਮੈਂਟਲੀ ਅਪਸੈਟ ਦਸ ਕੇ ਘਰੋਂ ਕਢ ਦਿੱਤਾ ਓਧਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ ।
Watch Video
