ਪੰਜਾਬੀ ਮਸ਼ਹੂਰ ਗਾਇਕ ਖਾਨ ਸਾਬ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਨਿਯਮਾਂ ਦੀਆਂ ਉਡਾਈਆਂ ਝੱਜੀਆਂ

ਫਗਵਾੜਾ (ਇੰਟ.)- ਕੋਰੋਨਾ ਵਾਇਰਸ (Corona Virus )ਕਾਰਣ ਹੋ ਰਹੇ ਜਾਨ ਮਾਲ ਦੇ ਨੁਕਸਾਨ ‘ਤੇ ਠਲ੍ਹ ਪਾਉਣ ਲਈ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ…

ਫਗਵਾੜਾ (ਇੰਟ.)- ਕੋਰੋਨਾ ਵਾਇਰਸ (Corona Virus )ਕਾਰਣ ਹੋ ਰਹੇ ਜਾਨ ਮਾਲ ਦੇ ਨੁਕਸਾਨ ‘ਤੇ ਠਲ੍ਹ ਪਾਉਣ ਲਈ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ। ਜਿਸ ਨੂੰ ਲਾਗੂ ਕਰਵਾਉਣ ਲਈ ਪੰਜਾਬ ਪੁਲਸ ਅਤੇ ਪ੍ਰਸ਼ਾਸਨ ਵਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਾਂ ਜੋ ਇਸ ਬੀਮਾਰੀ ‘ਤੇ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ ਪਰ ਇਸ ਦੇ ਬਾਵਜੂਦ ਕਈ ਲੋਕ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸੇ ਤਰ੍ਹਾਂ ਪੰਜਾਬੀ ਮਸ਼ਹੂਰ ਗਾਇਕ ਖਾਨ ਸਾਬ (Punjabi Singer Khan Saab) ਵਲੋਂ ਵੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਆਪਣਾ ਜਨਮ ਦਿਨ (Birthday Party) ਮਨਾਇਆ ਗਿਆ। ਜਨਮ ਦਿਨ ਤਾਂ ਮਨਾਇਆ ਹੀ ਗਿਆ ਸਗੋਂ ਇਸ ਦੌਰਾਨ ਪਾਰਟੀ ਵੀ ਕੀਤੀ ਗਈ, ਜਿਸ ਵਿਚ ਕਾਫੀ ਭੀੜ ਵੇਖਣ ਨੂੰ ਮਿਲੀ।

khan Saab -

ਇਹ ਵੀ ਪੜੋ: ਪੀ.ਐੱਮ. ਮੋਦੀ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਿਖੀ ਚਿੱਠੀ, ਕੀਤੀ ਇਹ ਮੰਗ

ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਖਾਨ ਸਾਬ ਨੂੰ ਫਗਵਾੜਾ (Phagwara) ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਖਾਨ ਸਾਬ ਨੇ ਆਪਣੇ ਜਨਮ ਦਿਨ ਦੀ ਪਾਰਟੀ ਮੌਕੇ ਕਾਫੀ ਇਕੱਠ ਕੀਤਾ ਹੋਇਆ ਸੀ। ਬੀਤੇ ਦਿਨ ਖਾਨ ਸਾਬ ਦਾ ਜਨਮ ਦਿਨ ਸੀ ਤੇ ਖਾਨ ਸਾਬ ਆਪਣਾ ਜਨਮ ਦਿਨ ਆਪਣੇ ਫਗਵਾੜਾ ਵਾਲੇ ਘਰ ਵਿੱਚ ਹੀ ਮਨਾ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਘਰ ਵਿੱਚ ਕਾਫੀ ਭੀੜ ਇਕੱਠੀ ਕਰ ਲਈ। ਇਹ ਹੀ ਨਹੀਂ ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਲਈ ਜਲੰਧਰ ਦਾ ਇੱਕ ਮਿਊਜ਼ਿਕ ਬੈਂਡ ਵੀ ਆਇਆ। ਕੋਰੋਨਾ ਗਾਈਡਲਾਈਨਜ਼ (Corona Guidlines) ਕਰਕੇ ਹਰ ਪਾਸੇ ਇਕੱਠ ਕਰਨ ਦੀਆਂ ਪਾਬੰਦੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਘਰ ਤੇ ਘਰ ਬਾਹਰ ਇਨ੍ਹਾਂ ਲੋਕਾਂ ਦਾ ਇਕੱਠ ਕੀਤਾ।

 

ਇਹ ਵੀ ਪੜੋ: ਦਿੱਲੀ-ਪਟਿਆਲਾ ਹਾਈਵੇਅ ‘ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਮੌਤ, ਕਈ ਜ਼ਖ਼ਮੀ

ਇਸ ਪਾਰਟੀ ਦੀ ਵੀਡੀਓ ਵੀ ਬਣਾਈ ਗਈ ਸੀ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਫਗਵਾੜਾ ਪੁਲਿਸ (Phagwara Police) ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਖਾਨ ਸਾਬ ਦੇ ਨਾਲ ਉਨ੍ਹਾਂ ਦੇ 4 ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸਭ ‘ਤੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਧਾਰਾ 188 ਤਹਿਤ ਖਾਨ ਸਾਬ ਤੇ ਉਨ੍ਹਾਂ ਦੇ 4  ਸਾਥੀਆਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *