ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ (Dilip Kumar) ਦਾ ਅੱਜ ਦੇਹਾਂਤ ਹੋ ਗਿਆ ਹੈ। ਅਦਾਕਾਰ ਨੇ 98 ਸਾਲ ਦੀ ਉਮਰ ਵਿੱਚ ਬੁੱਧਵਾਰ ਨੂੰ ਆਖਰੀ ਸਾਹ ਲਏ। ਦਿਲੀਪ ਕੁਮਾਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਹਨਾਂ ਨੂੰ ਮੁੰਬਈ ਦੇ ਹਸਪਤਾਲ ਵਿੱਚ ਕਈ ਵਾਰ ਦਾਖਲ ਵੀ ਕਰਵਾਇਆ ਗਿਆ ਸੀ। ਦਿਲੀਪ ਕੁਮਾਰ ਦੀ ਮੌਤ ਕਾਰਨ ਬਾਲੀਵੁੱਡ ਅਤੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀ ਤੇ ਬਾਲੀਵੁੱਡ ਦੇ ਦਿਗਜਾਂ ਨੇ ਦਿਲੀਪ ਕੁਮਾਰ ਦੇ ਦਿਹਾਂਤ ਤੇ ਦੁਖ ਜਤਾਇਆ ਹੈ। ਇਸ ਦਿਗੱਜ ਨੂੰ ਆਖਰੀ ਸਲਾਮ ਕੀਤਾ ਹੈ।
Veteran actor Dilip Kumar passes away at the age of 98, says Dr Jalil Parkar, the pulmonologist treating the actor at Mumbai's PD Hinduja Hospital
— ANI (@ANI) July 7, 2021
(File pic) pic.twitter.com/JnmvQk8QIk
ਦਿਲੀਪ ਕੁਮਾਰ ਨੇ ਬੁੱਧਵਾਰ ਸਵੇਰੇ 7.30 ਵਜੇ ਮੁੰਬਈ ਦੇ ਖਾਰ ਹਿੰਦੂਜਾ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹਨਾਂ ਦਾ ਇਲਾਜ ਕਰ ਰਹੇ ਹਸਪਤਾਲ ਦੇ ਡਾ. ਪਾਰਕਰ ਨੇ ਦਿਲੀਪ ਕੁਮਾਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦਿਲੀਪ ਕੁਮਾਰ ਨੂੰ ਇੱਕ ਵਾਰ ਫਿਰ 29 ਜੂਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਦੱਸ ਦੇਈਏ ਕਿ ਬੀਤੇ ਦਿਨੀ ਅਦਾਕਾਰ ਦਿਲੀਪ ਕੁਮਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ICU ਵਿੱਚ ਦਾਖਲ ਕਰਵਾਇਆ ਗਿਆ ਸੀ। ਅਦਾਕਾਰ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਦਿਲੀਪ ਕੁਮਾਰ ਦੀ ਪਤਨੀ ਅਤੇ ਅਭਿਨੇਤਰੀ ਸਾਇਰਾ ਬਾਨੋ ਉਹਨਾਂ ਦੇ ਨਾਲ ਆਖਰੀ ਸਾਹ ਤੱਕ ਰਹੇ ਸਨ। ਸਾਇਰਾ ਦਿਲੀਪ ਕੁਮਾਰ ਦਾ ਖਾਸ ਖਿਆਲ ਰੱਖ ਰਹੀ ਸੀ ਅਤੇ ਪ੍ਰਸ਼ੰਸਕਾਂ ਨੂੰ ਨਿਰੰਤਰ ਪ੍ਰਾਰਥਨਾ ਕਰਨ ਦੀ ਅਪੀਲ ਵੀ ਕਰ ਰਹੀ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर